24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਵੋਟ ਦੇ ਹੱਕ ’ਤੇ ਸਿਆਸੀ ਜੰਗ, ਨੰਗਲ ’ਚ ਕਾਂਗਰਸ ਨੇ ਵਜਾਇਆ ਬਿਗਲ, ਮੁਹਿੰਮ ਦਾ ਕੀਤਾ ਆਗਾਜ਼

ਨੰਗਲ, 23 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਦੇਸ਼ ਦੇ ਲੋਕਤੰਤਰ ਅਤੇ ਵੋਟਰਾਂ ਦੇ ਅਧਿਕਾਰਾਂ ਦੀ ਰਾਖੀ ਦੇ ਮੁੱਦੇ ’ਤੇ ਬਲਾਕ ਕਾਂਗਰਸ ਕਮੇਟੀ ਨੰਗਲ ਨੇ ‘ਵੋਟ ਬਚਾਓ–ਦੇਸ਼ ਬਚਾਓ’ ਮੁਹਿੰਮ ਦਾ ਆਗਾਜ਼ ਕਰਦਿਆਂ ਸਿਆਸੀ ਸਰਗਰਮੀ ਤੇਜ਼ ਕਰ ਦਿੱਤੀ ਹੈ। ਸਾਬਕਾ ਸਪੀਕਰ ਰਾਣਾ ਕੇ.

ਅਜੀਤ ਡੈਸਕ 24-10-2026
ਨੰਗਲ, 23 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਦੇਸ਼ ਦੇ ਲੋਕਤੰਤਰ ਅਤੇ ਵੋਟਰਾਂ ਦੇ ਅਧਿਕਾਰਾਂ ਦੀ ਰਾਖੀ ਦੇ ਮੁੱਦੇ ’ਤੇ ਬਲਾਕ ਕਾਂਗਰਸ ਕਮੇਟੀ ਨੰਗਲ ਨੇ ‘ਵੋਟ ਬਚਾਓ–ਦੇਸ਼ ਬਚਾਓ’ ਮੁਹਿੰਮ ਦਾ ਆਗਾਜ਼ ਕਰਦਿਆਂ ਸਿਆਸੀ ਸਰਗਰਮੀ ਤੇਜ਼ ਕਰ ਦਿੱਤੀ ਹੈ। ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤੀ ਇਸ ਮੁਹਿੰਮ ਵਿਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਕਾਂਗਰਸ ਨੇ ਵੋਟਰ ਸੂਚੀਆਂ ਦੀ ਪੜਤਾਲ ਅਤੇ ਹਰੇਕ ਯੋਗ ਨਾਗਰਿਕ ਦੀ ਵੋਟ ਸੁਰੱਖਿਅਤ ਰੱਖਣ ਨੂੰ ਲੋਕਤੰਤਰ ਦੀ ਮਜ਼ਬੂਤੀ ਨਾਲ ਜੋੜਿਆ। ਮੁਹਿੰਮ ਤਹਿਤ ਜਾਰੀ ਪੋਸਟਰਾਂ ਵਿਚ ਵੋਟਰ ਸੂਚੀਆਂ ਵਿਚੋਂ ਵੋਟਾਂ ਕੱਟੇ ਜਾਣ , ਗ਼ਲਤ ਐਂਟਰੀਆਂ ਅਤੇ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਵਰਗੇ ਮੁੱਦੇ ਉਠਾਏ ਗਏ ਹਨ। ਕਾਂਗਰਸ ਦਾ ਦੋਸ਼ ਹੈ ਕਿ ਵੋਟ ਦੇ ਅਧਿਕਾਰ ਨਾਲ ਜੁੜੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਪਾਰਟੀ ਵਲੋਂ ਲੋਕਾਂ ਨੂੰ ਆਪਣੇ ਵੋਟਰ ਵੇਰਵਿਆਂ ਦੀ ਜਾਂਚ ਕਰਨ ਅਤੇ ਕਿਸੇ ਵੀ ਤਰੁੱਟੀ ਦੀ ਸੂਰਤ ਵਿਚ ਸਬੰਧਿਤ ਚੋਣ ਅਧਿਕਾਰੀਆਂ ਤੱਕ ਪਹੁੰਚ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਕਾਂਗਰਸੀ ਆਗੂਆਂ ਮੁਤਾਬਿਕ ਵੋਟ ਸਿਰਫ਼ ਚੋਣਾਂ ਦੌਰਾਨ ਸਰਕਾਰ ਚੁਣਨ ਦਾ ਸਾਧਨ ਨਹੀਂ, ਸਗੋਂ ਹਰ ਨਾਗਰਿਕ ਦੀ ਲੋਕਤੰਤਰੀ ਆਵਾਜ਼ ਹੈ। ਇਸ ਲਈ ਕਿਸੇ ਵੀ ਯੋਗ ਵੋਟਰ ਦਾ ਨਾਮ ਸੂਚੀ ਵਿਚੋਂ ਗ਼ਲਤ ਢੰਗ ਨਾਲ ਕੱਟੇ ਜਾਣ ਜਾਂ ਵੇਰਵਿਆਂ ਵਿਚ ਤਰੁੱਟੀ ਹੋਣ ਦੀ ਸੂਰਤ ਵਿਚ ਉਸ ਦੀ ਸੁਧਾਈ ਲਈ ਢੁਕਵੀਂ ਕਾਰਵਾਈ ਹੋਣੀ ਚਾਹੀਦੀ ਹੈ। ਮੁਹਿੰਮ ਰਾਹੀਂ ਲੋਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਲੋਕਤੰਤਰੀ ਪ੍ਰਕਿਰਿਆ ਵਿਚ ਸਰਗਰਮ ਭਾਗੀਦਾਰੀ ਲਈ ਉਤਸ਼ਾਹਿਤ ਕਰਨ ਦੀ ਗੱਲ ਕਹੀ ਗਈ। ਇਸ ਮੌਕੇ ਦੀਪਕ ਨੰਦਾ, ਵਿੱਦਿਆ ਸਾਗਰ, ਲਖਵੀਰ ਸਿੰਘ ਲੱਖੀਂ, ਟੋਨੀ ਸਹਿਗਲ, ਸਤਨਾਮ ਸਿੰਘ, ਰਜੀਵ ਵਰਮਾ, ਬਿਕਰਮ ਸਿੰਘ, ਅਸ਼ੋਕ ਸੈਣੀ, ਰਮਨ ਜਸਵਾਲ, ਵਿਸ਼ਾਲ ਐਰੀ, ਦਵਿੰਦਰ ਰਾਣਾ, ਤਰਸੇਮ ਲਾਲ ਮੱਟੂ, ਕਪੂਰ ਸਿੰਘ, ਸੁਨੀਲ ਕਾਕਾ, ਵਰਿੰਦਰ ਸਾਗਰ,ਅਤੇ ਆਸ਼ੂ ਜਿੰਦਬੜੀ ਸਮੇਤ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ। 23 ਆਰਪੀਆਰ31 ਨੰਗਲ ਵਿਚ ‘ਵੋਟ ਬਚਾਓ–ਦੇਸ਼ ਬਚਾਓ’ ਮੁਹਿੰਮ ਦੀ ਸ਼ੁਰੂਆਤ ਮੌਕੇ ਹਾਜ਼ਰ ਕਾਂਗਰਸੀ ਆਗੂ ਅਤੇ ਵਰਕਰ।
ਪਿਛਲੀ ਖ਼ਬਰ ਰੂਪਨਗਰ ’ ਚੋਂ ਗੁਜ਼ਰਦੇ 7 ਕਿੱਲੋਮੀਟਰ ਲੰਬੇ ਬਾਈਪਾਸ ਦੇ ਬਣੇ ਨਰਕ ਵਰਗੇ ਹਾਲਾਤ : ਹਲਕਾ ਸੁਧਾਰ ਕਮੇਟੀ ਅਗਲੀ ਖ਼ਬਰ ਪਿੰਡ ਜਟਵਾਹੜ੍ਹ ਵਿਖੇ ਕਰਵਾਇਆ ਗਿਆ ਸਾਲਾਨਾ ਜੋੜ ਮੇਲਾ ਅਤੇ ਮਹਾਨ ਗੁਰਮਤਿ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।