ਖਰੜ ਤੋਂ ਸੰਗਰੂਰ ਰੈਲੀ ਵਿਚ ਵੱਡੀ ਗਿਣਤੀ ’ ਚ ਪਹੁੰਚਣਗੇ ਕਾਂਗਰਸੀ ਵਰਕਰ - ਕੰਗ
ਖਰੜ, 1 ਨਵੰਬਰ (ਤਰਸੇਮ ਸਿੰਘ ਜੰਡਪੁਰੀ)-ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਸੰਗਰੂਰ ਵਿਖੇ 4 ਨਵੰਬਰ ਨੂੰ ਰਾਹੁਲ ਗਾਂਧੀ ਦੀ ਆਮਦ ‘ਤੇ ਪੰਜਾਬ ਕਾਂਗਰਸ ਵਲੋਂ ਕਰਵਾਈ ਜਾ ਰਹੀ ‘ਇਨਸਾਫ਼ ਰੈਲੀ’ ਵਿਚ ਸ਼ਾਮਿਲ ਹੋਣ ਲਈ ਵਿਊਂਤਬੰਦੀ ਤਹਿਤ ਕਾਂਗਰਸੀ ਵਰਕਰਾਂ ਦੀ ਇਕ ਅਹਿਮ ਮੀਟਿੰਗ ਖਰੜ ਵਿਖੇ ਕੀਤੀ। ਇਸ ਦੌਰਾਨ ਵਰਕਰਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।
ਅਜੀਤ ਡੈਸਕ
02-11-2026