05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਜ਼ਿਲ੍ਹਾ ਸਪੋਰਟਸ ਮੈਡੀਸਨ ਸੈਂਟਰ ਖਿਡਾਰੀਆਂ ਲਈ ਸਾਬਤ ਹੋ ਰਿਹਾ ਵਰਦਾਨ-ਵਿਧਾਇਕ ਦਿਨੇਸ਼ ਚੱਢਾ

ਰੂਪਨਗਰ, 4 ਨਵੰਬਰ (ਸਤਨਾਮ ਸਿੰਘ ਸੱਤੀ)-ਵਿਧਾਨ ਸਭਾ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਜ਼ਿਲ੍ਹਾ ਸਪੋਰਟਸ ਮੈਡੀਸਨ ਸੈਂਟਰ ਰੂਪਨਗਰ ਖਿਡਾਰੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਸੈਂਟਰ ਵਿਚ ਖਿਡਾਰੀਆਂ ਨੂੰ ਖੇਡਾਂ ਦੌਰਾਨ ਲੱਗਣ ਵਾਲੀਆਂ ਸੱਟਾਂ ਦੀ ਜਾਂਚ, ਇਲਾਜ ਅਤੇ ਮੁੜ ਖੇਡ ਮੈਦਾਨ ਵਿਚ ਪਰਤਣ ਲਈ ਲੋੜੀਂਦੀਆਂ ਸਿਹਤ ਸੇਵਾਵਾਂ ਇੱਕੋ ਛੱਤ ਹੇਠ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਜ਼ਿਲ੍ਹਾ ਸਪੋਰਟਸ ਮੈਡੀਸਨ ਸੈਂਟਰ ਵਿਖੇ ਫਿਜੀਓਥੈਰਪਿਸਟਾਂ ਨਾਲ ਹਲਕਾ ਵਿਧਾਇਕ ਦਿਨੇਸ਼ ਚੱਢਾ । 05-11-2026
ਰੂਪਨਗਰ, 4 ਨਵੰਬਰ (ਸਤਨਾਮ ਸਿੰਘ ਸੱਤੀ)-ਵਿਧਾਨ ਸਭਾ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਜ਼ਿਲ੍ਹਾ ਸਪੋਰਟਸ ਮੈਡੀਸਨ ਸੈਂਟਰ ਰੂਪਨਗਰ ਖਿਡਾਰੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਸੈਂਟਰ ਵਿਚ ਖਿਡਾਰੀਆਂ ਨੂੰ ਖੇਡਾਂ ਦੌਰਾਨ ਲੱਗਣ ਵਾਲੀਆਂ ਸੱਟਾਂ ਦੀ ਜਾਂਚ, ਇਲਾਜ ਅਤੇ ਮੁੜ ਖੇਡ ਮੈਦਾਨ ਵਿਚ ਪਰਤਣ ਲਈ ਲੋੜੀਂਦੀਆਂ ਸਿਹਤ ਸੇਵਾਵਾਂ ਇੱਕੋ ਛੱਤ ਹੇਠ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੈਂਟਰ ਵਿਚ ਖੇਡ ਮੈਡੀਸਨ ਮਾਹਿਰ ਵਲੋਂ ਸੱਟਾਂ ਦੀ ਜਾਂਚ ਤੇ ਇਲਾਜ ਤੋਂ ਇਲਾਵਾ ਫਿਜ਼ੀਓਥੈਰੇਪੀ, ਮੁੜ ਵਸੇਬੇ, ਪੁਰਾਣੇ ਦਰਦ ਦੇ ਇਲਾਜ ਅਤੇ ਆਪ੍ਰੇਸ਼ਨ ਤੋਂ ਬਾਅਦ ਸਿਹਤਯਾਬੀ ਦੀਆਂ ਸਹੂਲਤਾਂ ਵੀ ਉਪਲਬਧ ਹਨ। ਵਿਧਾਇਕ ਨੇ ਕਿਹਾ ਕਿ ਖਿਡਾਰੀਆਂ ਨੂੰ ਸੱਟਾਂ ਤੋਂ ਬਚਾਉਣ ਲਈ ਵਿਸ਼ੇਸ਼ ਜਾਂਚ ਤੇ ਮਾਰਗਦਰਸ਼ਨ ਦਿੱਤਾ ਜਾਂਦਾ ਹੈ। ਸਪੋਰਟਸ ਟੇਪਿੰਗ, ਮੁੱਢਲੀ ਸਹਾਇਤਾ, ਸਰੀਰਕ ਤਾਕਤ ਵਧਾਉਣ ਦੀ ਸਿਖਲਾਈ ਅਤੇ ਖੇਡ ਅਨੁਸਾਰ ਫਿਟਨੈੱਸ ਸੁਧਾਰਨ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਸੱਟ ਤੋਂ ਬਾਅਦ ਮੁੜ ਖੇਡਣ ਦੇ ਯੋਗ ਬਣਾਉਣ ਲਈ ਖਿਡਾਰੀਆਂ ਦਾ ਮੁਲਾਂਕਣ ਕਰਕੇ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਖਿਡਾਰੀਆਂ ਅਤੇ ਕੋਚਾਂ ਨੂੰ ਸੱਟਾਂ ਤੋਂ ਬਚਾਅ ਤੇ ਜਲਦੀ ਸਿਹਤਯਾਬੀ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਇਸ ਮੌਕੇ ਸੈਂਟਰ ਦੀ ਟੀਮ ਵਿਚ ਡਾ. ਗਿਰੀਸ਼ ਜਿੰਦਲ (ਖੇਡ ਮੈਡੀਸਨ ਮਾਹਿਰ), ਅੰਕਿਤਾ ਮਹਿਰਾ ਅਤੇ ਦੀਕਸ਼ਾ ਮਹਿਤਾ (ਖੇਡ ਫਿਜ਼ੀਓਥੈਰੇਪਿਸਟ), ਸਵਪਨਿਲ ਅਤੇ ਸਰਬਪਾਲ ਕੌਰ (ਖੇਡ ਫਿਜ਼ੀਓਥੈਰੇਪੀ ਸਹਾਇਕ) ਵੀ ਮੌਜੂਦ ਸਨ। ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਖਿਡਾਰੀਆਂ ਦੀ ਸਿਹਤ, ਫਿਟਨੈੱਸ ਅਤੇ ਖੇਡ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਇਹ ਸਹੂਲਤਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਸ ਨਾਲ ਖਿਡਾਰੀ ਸੱਟਾਂ ਤੋਂ ਜਲਦੀ ਉਭਰ ਕੇ ਮੁੜ ਖੇਡ ਮੈਦਾਨ ਵਿਚ ਆਪਣਾ ਬਿਹਤਰ ਪ੍ਰਦਰਸ਼ਨ ਕਰ ਸਕਣਗੇ।
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ 137 ਵਿਅਕਤੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਅਗਲੀ ਖ਼ਬਰ ਮਹਾਂਮਾਰੀ ਦੌਰਾਨ ਮਾਪਿਆ ਨੂੰ ਗੁਆਉਣ ਵਾਲੇ ਬੱਚੇ ਦੇ ਜਨਮ ਦਿਨ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕੇਕ ਕੱਟ ਕੇ ਸਾਂਝੀਆਂ ਕੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।