07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸੈਕਟਰ-20/30 ਲਾਈਟ ਪੁਆਇੰਟ ’ਤੇ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

ਚੰਡੀਗੜ੍ਹ, 6 ਨਵੰਬਰ (ਕਪਿਲ ਵਧਵਾ)-ਸੈਕਟਰ-20/30 ਲਾਈਟ ਪੁਆਇੰਟ ਨੇੜੇ ਕਾਰ ਦੀ ਟੱਕਰ ਵੱਜਣ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ’ਤੇ ਪਿੱਛੇ ਬੈਠੀ ਲੜਕੀ ਜ਼ਖ਼ਮੀ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮਿੰਦਰ ਵਾਸੀ ਯਮੁਨਾਨਗਰ, ਹਰਿਆਣਾ ਵਜੋਂ ਹੋਈ ਹੈ।

ਅਜੀਤ ਡੈਸਕ 07-11-2026
ਚੰਡੀਗੜ੍ਹ, 6 ਨਵੰਬਰ (ਕਪਿਲ ਵਧਵਾ)-ਸੈਕਟਰ-20/30 ਲਾਈਟ ਪੁਆਇੰਟ ਨੇੜੇ ਕਾਰ ਦੀ ਟੱਕਰ ਵੱਜਣ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ’ਤੇ ਪਿੱਛੇ ਬੈਠੀ ਲੜਕੀ ਜ਼ਖ਼ਮੀ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮਿੰਦਰ ਵਾਸੀ ਯਮੁਨਾਨਗਰ, ਹਰਿਆਣਾ ਵਜੋਂ ਹੋਈ ਹੈ। ਪੁਲਿਸ ਅਨੁਸਾਰ 5 ਨਵੰਬਰ ਨੂੰ ਕਾਲੇ ਰੰਗ ਦੇ ਹਰਿਆਣਾ ਰਜਿਸਟਰੇਸ਼ਨ ਨੰਬਰੀ ਸਪਲੈਂਡਰ ਮੋਟਰਸਾਈਕਲ ’ਤੇ ਗੁਰਮਿੰਦਰ ਤੇ ਉਸ ਦੀ ਮਹਿਲਾ ਸਾਥੀ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਚੰਡੀਗੜ੍ਹ ਰਜਿਸਟਰੇਸ਼ਨ ਨੰਬਰੀ ਸਕੋਡਾ ਓਕੇਟੇਵੀਆ ਗੱਡੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਦੋਵੇਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਜੀ. ਐੱਮ. ਸੀ. ਐੱਚ. ਸੈਕਟਰ-32 ਵਿਖੇ ਦਾਖ਼ਲ ਕਰਵਾਇਆ ਉਥੇ ਡਾਕਟਰਾਂ ਨੇ ਗੁਰਮਿੰਦਰ ਨੂੰ ਹਸਪਤਾਲ ਪਹੁੰਚਣ ’ਤੇ ਮ੍ਰਿਤਕ ਐਲਾਨ ਦਿੱਤਾ। ਥਾਣਾ ਸੈਕਟਰ-19 ਦੀ ਪੁਲਿਸ ਨੇ ਉਕਤ ਲੜਕੀ ਦੀ ਸ਼ਿਕਾਇਤ ’ਤੇ ਕਾਰ ਚਾਲਕ ਨਾਬਾਲਗ ਵਾਸੀ ਸੈਕਟਰ-29, ਚੰਡੀਗੜ੍ਹ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਨਾਬਾਲਗ ਨੂੰ ਹਿਰਾਸਤ ਵਿਚ ਲੈਣ ਮਗਰੋਂ ਕਾਨੂੰਨੀ ਪ੍ਰਕਿਰਿਆ ਤਹਿਤ ਜ਼ਮਾਨਤ ’ਤੇ ਛੱਡ ਦਿੱਤਾ। ਇਸ ਤੋਂ ਇਲਾਵਾ ਨਾਬਾਲਗ ਵਲੋਂ ਮਾਪਿਆਂ ਦੀ ਮਨਜ਼ੂਰੀ ਤੋਂ ਬਿਨਾਂ ਵਾਹਨ ਚਲਾਉਣ ਦੇ ਮਾਮਲੇ ਵਿਚ ਨਾਬਾਲਗ ਦੇ ਪਿਤਾ ਖ਼ਿਲਾਫ਼ ਵੀ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਅੱਜ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਕਾਨੂੰਨੀ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਖ਼ੂਨਦਾਨ ਮੁਹਿੰਮਾਂ ਨੂੰ ਹੋਰ ਵਿਆਪਕ ਬਣਾਉਣ ਲਈ ਪੰਜਾਬ ਦੇ ਰਾਜਪਾਲ ਕਟਾਰੀਆ ਨੇ ਸਰਬਪ੍ਰੀਤ ਸਿੰਘ ਨੂੰ ਕੀਤਾ ਉਤਸ਼ਾਹਿਤ ਅਗਲੀ ਖ਼ਬਰ ਧੂੜ, ਪ੍ਰਦੂਸ਼ਣ, ਪਟਾਕਿਆਂ ਦੇ ਧੂੰਏਂ ਨਾਲ ਚਮੜੀ ਦੀ ਕੁਦਰਤੀ ਸੁਰੱਖਿਆ ਪਰਤ ਨੂੰ ਹੋ ਸਕਦਾ ਹੈ ਨੁਕਸਾਨ-ਮਾਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।