ਬਾਰੂਦ ਦੇ ਢੇਰ ’ਤੇ ਬੈਠਾ ਸ਼ਹਿਰ, ਦਰਜਨਾਂ ਦੁਕਾਨਾਂ ਦੇ ਬਾਹਰ ਮੰਜਿਆਂ ’ਤੇ ਧਰ ਵੇਚੇ ਜਾ ਰਹੇ ਨੇ ਪਟਾਕੇ
ਰਾਜਪੁਰਾ, 7 ਨਵੰਬਰ (ਰਣਜੀਤ ਸਿੰਘ)-ਭਾਵੇਂ ਕਿ ਦੀਵਾਲੀ ਸਾਡੇ ਲਈ ਖ਼ੁਸ਼ੀਆਂ ਦਾ ਤਿਉਹਾਰ ਹੈ ਪਰ ਭੀੜ ਵਾਲੇ ਬਾਜ਼ਾਰਾਂ ਵਿਚ ਪ੍ਰਸ਼ਾਸਨ ਦੀ ਮਿਲੀ ਭੁਗਤ ਤੇ ਮੋਨ ਸਹਿਮਤੀ ਨਾਲ ਸ਼ਰੇਆਮ ਦਰਜਨਾਂ ਹੀ ਦੁਕਾਨਾਂ ਦੇ ਮੂਹਰੇ ਮੰਜਿਆਂ ’ਤੇ ਧਰ ਕੇ ਪਟਾਕੇ ਵੇਚੇ ਜਾ ਰਹੇ ਹਨ। ਇਸ ਅਣਗਹਿਲੀ ਨਾਲ ਕਿਸੇ ਵਕਤ ਵੀ ਕੋਈ ਹਾਦਸਾ ਵਾਪਰ ਸਕਦਾ ਹੈ ਅਤੇ ਇਸ ਨਾਲ ਕੋਈ ਵੱਡੀ ਤਬਾਹੀ ਹੋ ਸਕਦੀ ਹੈ।
ਰ
ਰਾਜਪੁਰਾ ਵਿਖੇ ਬਾਜ਼ਾਰਾਂ ’ਚ ਸ਼ਰੇਆਮ ਦੁਕਾਨਾਂ ਦੇ ਮੂਹਰੇ ਮੰਜਿਆਂ ’ਤੇ ਪਟਾਕਿਆਂ ਦੇ ਰੂਪ ਵਿਚ ਵੇਚਿਆ ਜਾ ਰਿਹੈ ਬਾਰੂਦ। ਤਸਵੀਰ : ਰਣਜੀਤ ਸਿੰਘ
08-11-2026
ਰਾਜਪੁਰਾ, 7 ਨਵੰਬਰ (ਰਣਜੀਤ ਸਿੰਘ)-ਭਾਵੇਂ ਕਿ ਦੀਵਾਲੀ ਸਾਡੇ ਲਈ ਖ਼ੁਸ਼ੀਆਂ ਦਾ ਤਿਉਹਾਰ ਹੈ ਪਰ ਭੀੜ ਵਾਲੇ ਬਾਜ਼ਾਰਾਂ ਵਿਚ ਪ੍ਰਸ਼ਾਸਨ ਦੀ ਮਿਲੀ ਭੁਗਤ ਤੇ ਮੋਨ ਸਹਿਮਤੀ ਨਾਲ ਸ਼ਰੇਆਮ ਦਰਜਨਾਂ ਹੀ ਦੁਕਾਨਾਂ ਦੇ ਮੂਹਰੇ ਮੰਜਿਆਂ ’ਤੇ ਧਰ ਕੇ ਪਟਾਕੇ ਵੇਚੇ ਜਾ ਰਹੇ ਹਨ। ਇਸ ਅਣਗਹਿਲੀ ਨਾਲ ਕਿਸੇ ਵਕਤ ਵੀ ਕੋਈ ਹਾਦਸਾ ਵਾਪਰ ਸਕਦਾ ਹੈ ਅਤੇ ਇਸ ਨਾਲ ਕੋਈ ਵੱਡੀ ਤਬਾਹੀ ਹੋ ਸਕਦੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹ ਮੌਤ ਦੀ ਖੇਡ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਖੇਡੀ ਜਾ ਰਹੀ ਹੈ ਅਤੇ ਇਸ ਦਾ ਖ਼ਮਿਆਜ਼ਾ ਭੋਲੇ-ਭਾਲੇ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਜ਼ੀਰੋ ਸੁਰੱਖਿਆ ਇੰਤਜ਼ਾਮ ਦੇ ਚਲਦਿਆਂ ਸ਼ਾਇਦ ਕਿਸੇ ਹਾਦਸੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਇੱਥੋਂ ਦੇ ਕਰੀਬ ਕਰੀਬ ਸਾਰੇ ਹੀ ਬਾਜ਼ਾਰ ਜਵਾਹਰ ਮਾਰਕੀਟ, ਬਾਂਸ ਬਾਜ਼ਾਰ, ਦੁਪੱਟਾ ਮਾਰਕੀਟ, ਰੇਤਾ ਬਜਰੀ ਮਾਰਕੀਟ ਅਤੇ ਹੋਰਨਾਂ ਬਾਜ਼ਾਰਾਂ ਵਿਚ ਸ਼ਰੇਆਮ ਕਾਨੂੰਨ ਨੂੰ ਛਾਲਣੀ ਕਰਕੇ ਦੁਕਾਨਾਂ ਦੇ ਬਾਹਰ ਦਰਜ ਬਾਰੂਦ ਨਾਲ ਭਰੇ ਹੋਏ ਪਟਾਕੇ ਵੇਚੇ ਜਾ ਰਹੇ ਹਨ। ਇਨ੍ਹਾਂ ਬਾਜ਼ਾਰਾਂ ਵਿਚ ਆਮ ਦਿਨਾਂ ਵਿਚ ਵੀ ਭੀੜ ਹੁੰਦੀ ਹੈ ਪਰ ਹੁਣ ਦੀਵਾਲੀ ਦਾ ਤਿਉਹਾਰ ਹੋਣ ਕਾਰਨ ਅੰਤਾਂ ਦੀ ਭੀੜ ਹੈ। ਜੇਕਰ ਇਨ੍ਹਾਂ ਬਾਜ਼ਾਰਾਂ ਵਿਚ ਕੋਈ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ ਜਾਂ ਕਿਸੇ ਹੋਰ ਤਰ੍ਹਾਂ ਨਾਲ ਕੋਈ ਅਣਹੋਣੀ ਵਾਪਰ ਗਈ ਤਾਂ ਦਰਜਨਾਂ ਨਹੀਂ ਬਲਕਿ ਸੈਂਕੜੇ ਲੋਕ ਇਸ ਅਣਗਹਿਲੀ ਦੀ ਲਪੇਟ ਵਿਚ ਆ ਸਕਦੇ ਹਨ। ਇਹ ਬਾਜ਼ਾਰ ਇੰਨੇ ਤੰਗ ਹਨ ਕਿ ਕਿਸੇ ਵੀ ਤਰ੍ਹਾਂ ਨਾਲ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਜਾ ਸਕਦੀ। ਜੇਕਰ ਕੋਈ ਅਣਸੁਖਾਂਵੀ ਘਟਨਾ ਵਾਪਰ ਗਈ ਤਾਂ ਕੋਣ ਜ਼ਿੰਮੇਵਾਰ ਹੋਵੇਗਾ ਅਤੇ ਅੱਗ ਵਰਗੀ ਘਟਨਾ ’ਤੇ ਕਿਸ ਤਰ੍ਹਾਂ ਨਾਲ ਕਾਬੂ ਪਾਇਆ ਜਾਵੇਗਾ। ਇਸ ਸੰਬੰਧੀ ਸ਼ਹਿਰ ਦੇ ਪਤਵੰਤੇ ਸੱਜਣਾਂ ਦਾ ਕਹਿਣਾ ਹੈ ਇਹ ਸਾਰਾ ਕੁੱਝ ਪੁਲਿਸ ਦੇ ਥਾਪੜੇ ਤੋਂ ਬਿਨਾਂ ਸੰਭਵ ਹੀ ਨਹੀਂ ਹੈ। ਦੱਸਣਯੋਗ ਹੈ ਕਿ ਪਟਾਕਿਆਂ ਲਈ ਝੰਡਾ ਗਰਾਊਂਡ ਦੇ ਖੁੱਲ੍ਹੇ ਮੈਦਾਨ ਵਿਚ ਵੱਖ-ਵੱਖ ਦੁਕਾਨਦਾਰਾਂ ਨੂੰ ਥਾਂ ਅਲਾਟ ਕੀਤੀ ਗਈ ਹੈ ਪਰ ਇਹ ਕੋਣ ਦੁਕਾਨਦਾਰ ਹਨ ਜਿਹੜੇ ਕਾਨੂੰਨ ਨੂੰ ਟਿੱਚ ਜਾਣ ਕੇ ਭੀੜ ਵਾਲੇ ਬਾਜ਼ਾਰਾਂ ਵਿਚ ਬਾਰੂਦ ਦੇ ਢੇਰ ਸਜਾ ਕੇ ਬੈਠੇ ਹਨ। ਚੰਦ ਪੈਸਿਆਂ ਦੇ ਬਦਲੇ ਵਿਚ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਨੂੰ ਭਲਵਾਨੀ ਗੇੜੇ ਛੱਡ ਕੇ ਸਖ਼ਤ ਕਾਨੂੰਨ ਕਾਰਵਾਈ ਕਰਨੀ ਚਾਹੀਦੀ ਹੈ।