ਜੈਨ ਤੇ ਕਪਿਲਾ ਪਰਿਵਾਰਾਂ ਵਲੋਂ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਤੇ ਕੇਵਲ ਸਿੰਘ ਢਿੱਲੋਂ ਦੇ ਸਨਮਾਨ ਵਿਚ ਸਨੇਹ ਭੋਜ
ਰੂਪਨਗਰ, 13 ਨਵੰਬਰ (ਸਤਨਾਮ ਸਿੰਘ ਸੱਤੀ)-ਕੇਂਦਰੀ ਕਾਨੂੰਨ ਤੇ ਨਿਆਂ ਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਸ੍ਰੀ ਅਰਜੁਨ ਰਾਮ ਮੇਘਵਾਲ ਤੇ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਸਨਮਾਨ ਵਿਚ ਰੋਪੜ ਦੇ ਪ੍ਰਮੁੱਖ ਜੈਨ ਅਤੇ ਕਪਿਲਾ ਪਰਿਵਾਰਾਂ ਵਲੋਂ ਸ਼ਿਵਾਲਿਕ ਕਲੱਬ ਵਿਖੇ ਵਿਸ਼ੇਸ਼ ਸਨੇਹ ਭੋਜ ਦਾ ਆਯੋਜਨ ਕੀਤਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਦੋਵਾਂ ਆਗੂਆਂ ਦਾ ਨਿੱਘਾ ਸਵਾਗਤ ਕੀਤਾ।
ਅਜੀਤ ਡੈਸਕ
14-11-2026