16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਕੁੱਲ ਹਿੰਦ ਕਿਸਾਨ ਸਭਾ ਦਾ ਜਥਾ ਤੇਲੰਗਾਨਾ ਲਈ ਰਵਾਨਾ

ਢੇਰ, 15 ਨਵੰਬਰ (ਸ਼ਿਵ ਕੁਮਾਰ ਕਾਲੀਆ)-ਕੁੱਲ ਹਿੰਦ ਕਿਸਾਨ ਸਭਾ ਦੀ ਕੌਮੀ ਕਾਨਫ਼ਰੰਸ ਵਿਚ ਸ਼ਾਮਿਲ ਹੋਣ ਲਈ ਜਥਾ ਪ੍ਰੋਫੈਸਰ ਡਾ. ਬਲਵਿੰਦਰ ਸਿੰਘ ਟਿਵਾਣਾ ਸਾਬਕਾ ਮੁਖੀ ਅਰਥਸ਼ਾਸਤਰ ਵਿਭਾਗ ਪੰਜਾਬ ਯੂਨੀਵਰਸਿਟੀ ਪਟਿਆਲਾ ਤੇ ਸਤਨਾਮ ਸਿੰਘ ਬੜੈਚ ਵਿੱਤ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੀ ਅਗਵਾਈ ’ਚ ਰਾਜੀਵ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਹੈਦਰਾਬਾਦ ਪੁੱਜਾ ਜਿਥੇ ਆਂਧਰਾ ਪ੍ਰਦੇਸ਼ ਦੇ ਸਾਥੀਆਂ ਨੇ ਭਾਵਨਾਤਮਕ ਅਭਿਨੰਦਨ ਕੀਤਾ ਤੇ ਜੀ ਆਇਆ ਨੂੰ ਕਿਹਾ।

ਅਜੀਤ ਡੈਸਕ 16-11-2026
ਢੇਰ, 15 ਨਵੰਬਰ (ਸ਼ਿਵ ਕੁਮਾਰ ਕਾਲੀਆ)-ਕੁੱਲ ਹਿੰਦ ਕਿਸਾਨ ਸਭਾ ਦੀ ਕੌਮੀ ਕਾਨਫ਼ਰੰਸ ਵਿਚ ਸ਼ਾਮਿਲ ਹੋਣ ਲਈ ਜਥਾ ਪ੍ਰੋਫੈਸਰ ਡਾ. ਬਲਵਿੰਦਰ ਸਿੰਘ ਟਿਵਾਣਾ ਸਾਬਕਾ ਮੁਖੀ ਅਰਥਸ਼ਾਸਤਰ ਵਿਭਾਗ ਪੰਜਾਬ ਯੂਨੀਵਰਸਿਟੀ ਪਟਿਆਲਾ ਤੇ ਸਤਨਾਮ ਸਿੰਘ ਬੜੈਚ ਵਿੱਤ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੀ ਅਗਵਾਈ ’ਚ ਰਾਜੀਵ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਹੈਦਰਾਬਾਦ ਪੁੱਜਾ ਜਿਥੇ ਆਂਧਰਾ ਪ੍ਰਦੇਸ਼ ਦੇ ਸਾਥੀਆਂ ਨੇ ਭਾਵਨਾਤਮਕ ਅਭਿਨੰਦਨ ਕੀਤਾ ਤੇ ਜੀ ਆਇਆ ਨੂੰ ਕਿਹਾ। ਰੋਪੜ ਜ਼ਿਲ੍ਹੇ ਵਲੋਂ ਸੂਬਾ ਕਮੇਟੀ ਮੈਂਬਰ ਤੇ ਜ਼ਿਲ੍ਹਾ ਸਕੱਤਰ ਕਾਮਰੇਡ ਜਸਵਿੰਦਰ ਸਿੰਘ ਢੇਰ ਜੋ ਕਿ ਇਸ ਜਥੇ ਦੀ ਪ੍ਰਤੀਨਿਧਤਾ ਕਰ ਰਹੇ ਸਨ, ਨੇ ਦੱਸਿਆ ਕਿ ਜਥੇ ਵਿਚ ਭੈਣ ਸੁਭਾਸ਼ ਮੱਟੂ, ਗੁਰਦਰਸ਼ਨ ਸਿੰਘ ਖਾਸਪੁਰ, ਕਾਮਰੇਡ ਧਰਮਪਾਲ ਸੀਲ, ਡਾ. ਗੁਰਵਿੰਦਰ ਸਿੰਘ ਲੁਧਿਆਣਾ ਤੇ ਸ਼ਿਆਮਲਾਲ ਹੈਬਤਪੁਰ ਸ਼ਾਮਿਲ ਹਨ। ਇਹ ਇਜਲਾਸ ਮਿਤੀ 15/11/2026 ਤੋਂ 18/11/2026 ਤੱਕ ਤੇਲੰਗਾਨਾ ਸਟੇਟ ਦੇ ਸ਼ਹਿਰ ਨਲਗੌਂਡਾ ਵਿਚ ਹੋ ਰਿਹਾ ਹੈ। ਇਸ ਇਜਲਾਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਵੱਡੀ ਰੈਲੀ ਹੋਵੇਗੀ, ਜਿਸ ਵਿਚ 10 ਲੱਖ ਲੋਕਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ ਤੇ ਵੱਖ-ਵੱਖ ਸਟੇਟਾਂ ਤੋਂ ਚੁਣ ਕੇ 1200 ਦੇ ਕਰੀਬ ਡੈਲੀਗੇਟ ਭਾਗ ਲੈ ਰਹੇ ਹਨ। ਇਹ ਦੇਸ਼ ਦੀ ਇਕੋ-ਇਕ ਕਿਸਾਨ ਸਭਾ ਹੈ, ਜਿਸ ਦੇ ਯੂਨਿਟ ਦੇਸ਼ ਦੇ 28 ਸੂਬਿਆਂ ਦੇ ਸਾਰੇ ਜ਼ਿਲ੍ਹਿਆਂ ਤੇ ਤਹਿਸੀਲਾਂ ਵਿਚ ਹਨ ਤੇ 2 ਕਰੋੜ ਤੋਂ ਵੱਧ ਮੈਂਬਰਸ਼ਿਪ ਹੈ।
ਪਿਛਲੀ ਖ਼ਬਰ ਪਿੰਡ ਮੀਰਪੁਰ ਦੀ ਪੰਚਾਇਤ ਨੂੰ ਵਿਧਾਇਕ ਚੱਢਾ ਵਲੋਂ 5 ਲੱਖ ਦੀ ਗਰਾਂਟ ਜਾਰੀ ਅਗਲੀ ਖ਼ਬਰ ਬਸਪਾ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।