23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਸ. ਸ. ਸ. ਸ. ਧਮਾਣਾਂ ਨੇ ਬਲਾਕ ਪੱਧਰੀ ਸਬਜੈੱਕਟ ਮੇਲੇ ’ਚ ਮਾਰੀਆਂ ਮੱਲਾਂ, ਪੰਜ ਸਥਾਨਾਂ ’ਤੇ ਕੀਤਾ ਕਬਜ਼ਾ

ਨੂਰਪੁਰ ਬੇਦੀ, 22 ਨਵੰਬਰ (ਵਿੰਦਰ ਪਾਲ ਝਾਂਡੀਆਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂਰਪੁਰ ਬੇਦੀ ਵਿਖੇ ਹੋਏ ਬਲਾਕ ਪੱਧਰੀ ਸਬਜੈੱਕਟ ਮੇਲੇ ’ਚ ਤਖਤਗੜ੍ਹ ਬਲਾਕ ਦੇ 25 ਦੇ ਕਰੀਬ ਸਕੂਲਾਂ ਨੇ ਹਿੱਸਾ ਲਿਆ ਸੀ, ਜਿਸ ਵਿਚ ਧਮਾਣਾਂ ਸਕੂਲ ਨੇ 5 ਸਥਾਨਾਂ 2 ਪਹਿਲੇ ਤੇ ਤਿੰਨ ਤੀਸਰੇ ਸਥਾਨਾਂ ’ਤੇ ਕਬਜ਼ਾ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਣਾਂ ਦਾ ਨਾਂਅ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਦੇ ਮਾਡਲ ਤਿਆਰ ਕੀਤੇ, ਜਿਸ ’ਚ ਉਨ੍ਹਾਂ ਦੁਆਰਾ ਕਲਚਰ, ਇਤਿਹਾਸ, ਵਿਗਿਆਨ, ਗਣਿਤ, ਸਭਿਆਚਾਰ, ਪੰਜਾਬੀ ਤੇ ਵਿਆਕਰਣ ਆਦਿ ਨਾਲ ਸੰਬੰਧਿਤ ਮਾਡਲ ਅਤੇ ਚਾਰਟ ਤਿਆਰ ਕੀਤੇ ਗਏ।

ਅਜੀਤ ਡੈਸਕ 23-11-2026
ਨੂਰਪੁਰ ਬੇਦੀ, 22 ਨਵੰਬਰ (ਵਿੰਦਰ ਪਾਲ ਝਾਂਡੀਆਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂਰਪੁਰ ਬੇਦੀ ਵਿਖੇ ਹੋਏ ਬਲਾਕ ਪੱਧਰੀ ਸਬਜੈੱਕਟ ਮੇਲੇ ’ਚ ਤਖਤਗੜ੍ਹ ਬਲਾਕ ਦੇ 25 ਦੇ ਕਰੀਬ ਸਕੂਲਾਂ ਨੇ ਹਿੱਸਾ ਲਿਆ ਸੀ, ਜਿਸ ਵਿਚ ਧਮਾਣਾਂ ਸਕੂਲ ਨੇ 5 ਸਥਾਨਾਂ 2 ਪਹਿਲੇ ਤੇ ਤਿੰਨ ਤੀਸਰੇ ਸਥਾਨਾਂ ’ਤੇ ਕਬਜ਼ਾ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਣਾਂ ਦਾ ਨਾਂਅ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਦੇ ਮਾਡਲ ਤਿਆਰ ਕੀਤੇ, ਜਿਸ ’ਚ ਉਨ੍ਹਾਂ ਦੁਆਰਾ ਕਲਚਰ, ਇਤਿਹਾਸ, ਵਿਗਿਆਨ, ਗਣਿਤ, ਸਭਿਆਚਾਰ, ਪੰਜਾਬੀ ਤੇ ਵਿਆਕਰਣ ਆਦਿ ਨਾਲ ਸੰਬੰਧਿਤ ਮਾਡਲ ਅਤੇ ਚਾਰਟ ਤਿਆਰ ਕੀਤੇ ਗਏ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡਾ. ਵਿਨੋਦ ਚੰਦਨ ਨੇ ਆਖਿਆ ਕਿ ਸਕੂਲ ਪੁੱਜਣ ਤੇ ਪ੍ਰਿੰਸੀਪਲ ਜਗਤਾਰ ਸਿੰਘ ਲੈਹੜੀਆ ਦੀ ਅਗਵਾਈ ’ਚ ਸਮੂਹ ਸਟਾਫ਼ ਵਲੋਂ ਇਨ੍ਹਾਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਜਗਤਾਰ ਸਿੰਘ ਲੈਹੜੀਆ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਹੋਰ ਮਿਹਨਤ ਕਰਨ ਲਈ ਆਖਿਆ। ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਇਹ ਮਾਣਮੱਤੀਆਂ ਪ੍ਰਾਪਤੀਆਂ ਦਾ ਸਿਹਰਾ ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ ਲੈਹੜੀਆਂ, ਸਮੁੱਚੇ ਸਟਾਫ਼ ਤੇ ਵਿਸ਼ਾ ਅਧਿਆਪਕਾਂ ਨੂੰ ਜਾਂਦਾ ਹੈ, ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਇਹ ਪ੍ਰਾਪਤੀਆਂ ਉਨ੍ਹਾਂ ਨੇ ਪ੍ਰਾਪਤ ਕੀਤੀਆਂ ਹਨ। ਪ੍ਰਿੰਸੀਪਲ ਜਗਤਾਰ ਸਿੰਘ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਬਾਕੀ ਵਿਦਿਆਰਥੀਆਂ ਨੂੰ ਇਹਨਾਂ ਤੋਂ ਪ੍ਰੇਰਨਾ ਲੈਣ ਦੀ ਗੱਲ ਆਖੀ। ਇਸ ਮੌਕੇ ਸਮੁੱਚਾ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਭਾਈ ਜੈਤਾ ਜੀ ਦਾ 322ਵਾਂ ਸ਼ਹੀਦੀ ਸਮਾਗਮ ਸ੍ਰੀ ਚਮਕੌਰ ਸਾਹਿਬ ਵਿਚ ਸ਼ਰਧਾ ਪੂਰਵਕ ਮਨਾਇਆ ਅਗਲੀ ਖ਼ਬਰ ਖਿਡਾਰੀਆਂ ਨਾਲ ਮਹਿਮਾਨ ਤੇ ਪ੍ਰਬੰਧਕ। ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਵਿਖੇ 21ਵੀਂ ਸੀਨੀਅਰ ਨੈਸ਼ਨਲ ਵੁੱਡਬਾਲ ਚੈਂਪੀਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।