23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਤਿੰਨ ਦਿਨ ਤੋਂ ਲਾਪਤਾ ਨੌਜਵਾਨ ਦੀ ਸੰਘੋਲ ਦੇ ਟੋਭੇ ਚੋਂ ਮਿਲੀ ਲਾਸ਼

ਮੋਰਿੰਡਾ, 23 ਨਵੰਬਰ (ਤਰਲੋਚਨ ਸਿੰਘ ਕੰਗ)-ਪੁਲਿਸ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਉੱਚਾ ਪਿੰਡ ਸੰਘੋਲ ਦੇ ਟੋਭੇ ਚੋਂ ਲਾਸ਼ ਬਰਾਮਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਕਾਈਨੌਰ ਦੀ ਵਸਨੀਕ ਗੁਲਸ਼ਨ ਨੇ ਦੱਸਿਆ ਕਿ ਉਹ ਤਿੰਨ ਦਿਨ ਪਹਿਲਾਂ ਆਪਣੇ ਬੇਟੇ ਲਾਲੀ ਨਾਲ ਸੰਘੋਲ ਵਿਖੇ ਇੱਕ ਪੀਰਾਂ ਦੇ ਡੇਰੇ ਵਿਚ ਭੰਡਾਰੇ ਦੇ ਸਮਾਗਮ ਵਿਚ ਗਈ ਸੀ।

ਅਜੀਤ ਡੈਸਕ 24-11-2026
ਮੋਰਿੰਡਾ, 23 ਨਵੰਬਰ (ਤਰਲੋਚਨ ਸਿੰਘ ਕੰਗ)-ਪੁਲਿਸ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਉੱਚਾ ਪਿੰਡ ਸੰਘੋਲ ਦੇ ਟੋਭੇ ਚੋਂ ਲਾਸ਼ ਬਰਾਮਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਕਾਈਨੌਰ ਦੀ ਵਸਨੀਕ ਗੁਲਸ਼ਨ ਨੇ ਦੱਸਿਆ ਕਿ ਉਹ ਤਿੰਨ ਦਿਨ ਪਹਿਲਾਂ ਆਪਣੇ ਬੇਟੇ ਲਾਲੀ ਨਾਲ ਸੰਘੋਲ ਵਿਖੇ ਇੱਕ ਪੀਰਾਂ ਦੇ ਡੇਰੇ ਵਿਚ ਭੰਡਾਰੇ ਦੇ ਸਮਾਗਮ ਵਿਚ ਗਈ ਸੀ। ਜਿੱਥੇ ਕੁੱਝ ਨੌਜਵਾਨ ਜਿਨ੍ਹਾਂ ਦਾ ਨਾਂਅ ਨਸੀਬ ਤੇ ਸਾਹਿਲ ਆਪਣੇ ਅਣਪਛਾਤੇ ਸਾਥੀਆਂ ਨਾਲ ਉਸਦੇ ਬੇਟੇ ਨੂੰ ਨਾਲ ਲੈ ਗਏ। ਇਸ ਤੋਂ ਬਾਅਦ ਉਸਦਾ ਬੇਟਾ ਲਾਲੀ ਘਰ ਨਹੀਂ ਪਰਤਿਆ। ਤਿੰਨ ਦਿਨ ਬਾਅਦ ਉਸਦੀ ਲਾਸ਼ ਉੱਚਾ ਪਿੰਡ ਸੰਘੋਲ ਦੇ ਟੋਭੇ ਚੋਂ ਬਰਾਮਦ ਹੋਈ । ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਤਲ ਦਾ ਸ਼ੱਕ ਜਤਾਉਂਦਿਆਂ ਕਿਹਾ ਕਿ ਉਕਤ ਦੋ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ। ਇਸ ਸਬੰਧੀ ਪੁਲਿਸ ਚੌਕੀ ਉੱਚਾ ਪਿੰਡ ਸੰਘੋਲ ਦੇ ਇੰਚਾਰਜ ਬਲਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 23 ਆਰਪੀਆਰ39 ਮ੍ਰਿਤਕ ਨੌਜਵਾਨ ਦੀ ਫਾਈਲ ਫ਼ੋਟੋ।
ਪਿਛਲੀ ਖ਼ਬਰ ਪਿੰਡ ਸੋਲਖੀਆਂ ਵਿਖੇ ਰੂਪਨਗਰ ਪੁਲਿਸ ਵਲੋਂ ਕਾਸੋ ਅਭਿਆਨ, ਨਸ਼ਾ ਤਸਕਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਅਗਲੀ ਖ਼ਬਰ ਯੂਰੀਆ ਖਾਦ ਲੈਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹੈ ਕਿਸਾਨਾਂ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।