26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਮਾਈਨਿੰਗ ਵਿਭਾਗ ਵਲੋਂ ਹੁੰਗਾਰਾ ਨਾ ਮਿਲਣ ’ਤੇ ਕਰੱਸ਼ਰ ਮਾਲਕਾਂ ਵਲੋਂ ਅੱਜ ਤੇ ਭਲਕੇ ਖਰੀਦ-ਵਿਕਰੀ ਬੰਦ ਰੱਖਣ ਦਾ ਐਲਾਨ

ਨੂਰਪੁਰ ਬੇਦੀ, 25 ਨਵੰਬਰ (ਹਰਦੀਪ ਸਿੰਘ ਢੀਂਡਸਾ)-ਮਾਈਨਿੰਗ ਵਿਭਾਗ ਵਲੋਂ ਸਕਾਰਾਤਮਿਕ ਹੁੰਗਾਰਾ ਨਾ ਮਿਲਣ ਕਾਰਨ ਕਰੱਸ਼ਰ ਅਤੇ ਪਲਾਂਟ ਮਾਲਕਾਂ ਦੀ ਐਸੋਸੀਏਸ਼ਨ ਨੇ 26 ਅਤੇ 27 ਨਵੰਬਰ 2026 ਨੂੰ ਸਾਰੇ ਕਰੱਸ਼ਰਾਂ ਅਤੇ ਪਲਾਂਟਾਂ ’ਤੇ ਹਰ ਤਰ੍ਹਾਂ ਦੀ ਖ਼ਰੀਦ ਅਤੇ ਵਿੱਕਰੀ ਪੂਰੀ ਤਰ੍ਹਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਐਸੋਸੀਏਸ਼ਨ ਵਲੋਂ ਜਾਰੀ ਅਪੀਲ ਵਿਚ ਕਿਹਾ ਗਿਆ ਹੈ ਕਿ ਮਾਈਨਿੰਗ ਵਿਭਾਗ ਦੇ ਹੁੰਗਾਰੇ ਅਨੁਸਾਰ ਇਸ ਬੰਦ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ।

ਅਜੀਤ ਡੈਸਕ 26-11-2026
ਨੂਰਪੁਰ ਬੇਦੀ, 25 ਨਵੰਬਰ (ਹਰਦੀਪ ਸਿੰਘ ਢੀਂਡਸਾ)-ਮਾਈਨਿੰਗ ਵਿਭਾਗ ਵਲੋਂ ਸਕਾਰਾਤਮਿਕ ਹੁੰਗਾਰਾ ਨਾ ਮਿਲਣ ਕਾਰਨ ਕਰੱਸ਼ਰ ਅਤੇ ਪਲਾਂਟ ਮਾਲਕਾਂ ਦੀ ਐਸੋਸੀਏਸ਼ਨ ਨੇ 26 ਅਤੇ 27 ਨਵੰਬਰ 2026 ਨੂੰ ਸਾਰੇ ਕਰੱਸ਼ਰਾਂ ਅਤੇ ਪਲਾਂਟਾਂ ’ਤੇ ਹਰ ਤਰ੍ਹਾਂ ਦੀ ਖ਼ਰੀਦ ਅਤੇ ਵਿੱਕਰੀ ਪੂਰੀ ਤਰ੍ਹਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਐਸੋਸੀਏਸ਼ਨ ਵਲੋਂ ਜਾਰੀ ਅਪੀਲ ਵਿਚ ਕਿਹਾ ਗਿਆ ਹੈ ਕਿ ਮਾਈਨਿੰਗ ਵਿਭਾਗ ਦੇ ਹੁੰਗਾਰੇ ਅਨੁਸਾਰ ਇਸ ਬੰਦ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਗਿੱਲ ਨੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਗਾਹਕਾਂ ਅਤੇ ਕਲਾਇੰਟਸ ਨੂੰ ਇਸ ਬੰਦ ਸਬੰਧੀ ਸਮੇਂ ਸਿਰ ਸੂਚਿਤ ਕਰਨ, ਤਾਂ ਜੋ ਕਿਸੇ ਨੂੰ ਵੀ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਬੰਦ ਨੂੰ ਸਫਲ ਬਣਾਉਣ ਅਤੇ ਇਸ ਦੀ ਨਿਗਰਾਨੀ ਲਈ ਵੱਖ-ਵੱਖ ਖੇਤਰਾਂ ਵਿਚ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਲਈ ਲਕਸ਼ਮਣ ਨਈਅਰ, ਐਮ.ਐਸ. ਸੰਧੂ, ਐਸ.ਕੇ. ਬਜਾਜ ਅਤੇ ਪੰਕਜ ਮਨਕੋਟੀਆ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਰੋਪੜ ਅਤੇ ਅਨੰਦਪੁਰ ਸਾਹਿਬ ਖੇਤਰ ਲਈ ਹਰਭਜਨ ਸਿੰਘ, ਮਨਮੋਹਨ ਬਾਜਵਾ, ਰਾਕੇਸ਼ ਗੁਪਤਾ ਅਤੇ ਸੁੱਖੀ ਨੂੰ ਤਾਲਮੇਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਮੁਬਾਰਕਪੁਰ ਖੇਤਰ ਵਿਚ ਜੋਗਿੰਦਰ ਸਿੰਘ, ਅਸ਼ੋਕ ਸਿੰਗਲਾ, ਅੰਕੁਸ਼ ਅਤੇ ਗੌਰਵ ਅਗਰਵਾਲ, ਜਦਕਿ ਹੰਡੇਸਰਾ ਖੇਤਰ ਵਿਚ ਬੀ.ਐਸ. ਸੰਧੂ, ਸੀ.ਐਲ. ਗਰਗ ਅਤੇ ਸੰਜੀਵ ਸਿੰਗਲਾ (ਸੰਜੂ) ਬੰਦ ਨੂੰ ਲਾਗੂ ਕਰਵਾਉਣ ਅਤੇ ਨਿਗਰਾਨੀ ਕਰਨਗੇ। ਮਨਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਇੰਡਸਟਰੀ ਦੇ ਹਰ ਮੈਂਬਰ ਨੂੰ ਇਸ ਜਾਇਜ਼ ਮੰਗ ਲਈ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ।
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਮੋਰਿੰਡਾ ਵਲੋਂ ਵਿਦਿਆਰਥੀਆਂ ਨੂੰ ਵੰਡੇ ਸਰਦੀਆਂ ਦੇ ਕੱਪੜੇ ਅਗਲੀ ਖ਼ਬਰ ਰਾਜ ਪੱਧਰੀ ਰੋਇੰਗ ਚੈਂਪੀਅਨਸ਼ਿਪ ’ਚ ਬਬਨਦੀਪ ਸਿੰਘ ਤੇ ਗਗਨਦੀਪ ਸਿੰਘ ਨੇ ਜਿੱਤੇ ਦੋ ਸੋਨ ਤਗਮੇ 1000 ਮੀਟਰ ਪੇਅਰ ਤੇ ਫੋਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।