26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਇਲਾਕੇ ਅੰਦਰ ਧੂੜਾਂ ਪੁੱਟਦੀਆਂ ਮਿੱਟੀ ਦੀਆਂ ਅਣਗਿਣਤ ਚੱਲ ਰਹੀਆਂ ਟਰਾਲੀਆਂ ਲੋਕਾਂ ਲਈ ਬਣੀਆਂ ਪ੍ਰੇਸ਼ਾਨੀ ਦਾ ਸਬੱਬ

ਪੁਰਖਾਲੀ, 26 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਟ੍ਰੈਫਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਹਰ ਰੋਜ਼ ਮਿੱਟੀ ਦੀ ਚੱਲ ਰਹੀਆਂ ਅਣਗਿਣਤ ਟਰਾਲੀਆਂ ਤੋਂ ਇਲਾਕਾ ਵਾਸੀ ਪ੍ਰੇਸ਼ਾਨ ਹੋਏ ਪਏ ਹਨ, ਜਿਸ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੇ ਥਾਣਾ ਸਦਰ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਕਾਰਨ ਪਿੰਡਾਂ ਦੇ ਲੋਕਾਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਹੈ। ਇਲਾਕੇ ਦੇ ਪਿੰਡਾਂ ’ਚ ਹੋ ਰਹੀ ਮਾਈਨਿੰਗ ਤੋਂ ਲੋਕ ਪ੍ਰੇਸ਼ਾਨ ਹੋਏ ਪਏ ਹਨ l ਇਸ ਸੰਬੰਧੀ ਸਰਪੰਚ ਮਨਪ੍ਰੀਤ ਸਿੰਘ ,ਸਰਪੰਚ ਅਜੈਬ ਸਿੰਘ, ਸੋਹਣ ਸਿੰਘ, ਗੁਰਪ੍ਰੀਤ ਸਿੰਘ, ਪੰਚ ਬਲਵਿੰਦਰ ਸਿੰਘ, ਸਰਪੰਚ ਬਹਾਦਰ ਸਿੰਘ, ਬਚਿੱਤਰ ਸਿੰਘ, ਕਰਮਜੀਤ ਸਿੰਘ, ਗੁਰਵਿੰਦਰ ਸਿੰਘ, ਜਸਵੀਰ ਕੌਰ, ਨਰਿੰਦਰ ਸਿੰਘ ਪੰਚ, ਪੰਚ ਪਰਮਜੀਤ ਕੌਰ, ਪੰਚ ਕਮਲਜੀਤ ਕੌਰ ਤੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਖੇਤਰ ’ਚ ਮਾਈਨਿੰਗ ਕਾਰਨ ਟਰਾਲੀਆਂ-ਟਰੈਕਟਰ ਤੇ ਟਿੱਪਰ ਆਦਿ ਦਿਨ ਰਾਤ ਚੱਲ ਰਹੇ ਹਨ, ਜਿਨ੍ਹਾਂ ਨੇ ਸੜਕਾਂ ਤੇ ਕੱਚੇ ਰਸਤਿਆਂ ਦਾ ਬੁਰਾ ਹਾਲ ਕਰ ਕਰ ਦਿੱਤਾ ਹੈ।

ਮਗਰੋੜ ਵਿਖ਼ੇ ਭੱਠੇ ਵੱਲ ਨੂੰ ਧੂੜਾਂ ਪੁੱਟਦੀ ਜਾ ਰਹੀ ਮਿੱਟੀ ਦੀ ਲੱਦੀ ਟਰਾਲੀ। ਤਸਵੀਰ-ਬੰਟੀ 27-11-2026
ਪੁਰਖਾਲੀ, 26 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਟ੍ਰੈਫਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਹਰ ਰੋਜ਼ ਮਿੱਟੀ ਦੀ ਚੱਲ ਰਹੀਆਂ ਅਣਗਿਣਤ ਟਰਾਲੀਆਂ ਤੋਂ ਇਲਾਕਾ ਵਾਸੀ ਪ੍ਰੇਸ਼ਾਨ ਹੋਏ ਪਏ ਹਨ, ਜਿਸ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੇ ਥਾਣਾ ਸਦਰ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਕਾਰਨ ਪਿੰਡਾਂ ਦੇ ਲੋਕਾਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਹੈ। ਇਲਾਕੇ ਦੇ ਪਿੰਡਾਂ ’ਚ ਹੋ ਰਹੀ ਮਾਈਨਿੰਗ ਤੋਂ ਲੋਕ ਪ੍ਰੇਸ਼ਾਨ ਹੋਏ ਪਏ ਹਨ l ਇਸ ਸੰਬੰਧੀ ਸਰਪੰਚ ਮਨਪ੍ਰੀਤ ਸਿੰਘ ,ਸਰਪੰਚ ਅਜੈਬ ਸਿੰਘ, ਸੋਹਣ ਸਿੰਘ, ਗੁਰਪ੍ਰੀਤ ਸਿੰਘ, ਪੰਚ ਬਲਵਿੰਦਰ ਸਿੰਘ, ਸਰਪੰਚ ਬਹਾਦਰ ਸਿੰਘ, ਬਚਿੱਤਰ ਸਿੰਘ, ਕਰਮਜੀਤ ਸਿੰਘ, ਗੁਰਵਿੰਦਰ ਸਿੰਘ, ਜਸਵੀਰ ਕੌਰ, ਨਰਿੰਦਰ ਸਿੰਘ ਪੰਚ, ਪੰਚ ਪਰਮਜੀਤ ਕੌਰ, ਪੰਚ ਕਮਲਜੀਤ ਕੌਰ ਤੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਖੇਤਰ ’ਚ ਮਾਈਨਿੰਗ ਕਾਰਨ ਟਰਾਲੀਆਂ-ਟਰੈਕਟਰ ਤੇ ਟਿੱਪਰ ਆਦਿ ਦਿਨ ਰਾਤ ਚੱਲ ਰਹੇ ਹਨ, ਜਿਨ੍ਹਾਂ ਨੇ ਸੜਕਾਂ ਤੇ ਕੱਚੇ ਰਸਤਿਆਂ ਦਾ ਬੁਰਾ ਹਾਲ ਕਰ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਵਾਰ-ਵਾਰ ਕਹਿਣ ਦੇ ਬਾਬਜੂਦ ਵੀ ਕੋਈ ਪਾਣੀ ਨਹੀਂ ਛਿੜਕਦਾ ਤੇ ਨਾ ਹੀ ਲੰਘਣ ਲਈ ਰਸਤਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭੱਠਿਆਂ ਵਾਲਿਆਂ ਵਲੋਂ ਇਲਾਕੇ ’ਚੋਂ ਮਿੱਟੀ ਖਰੀਦ ਕੇ ਭੱਠੇ ਚਲਾਏ ਜਾ ਰਹੇ ਹਨ। ਭੱਠਿਆਂ ਨਾਲ ਇਲਾਕੇ ’ਚ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਤੇ ਇਲਾਕੇ ਦੀਆਂ ਸੜਕਾਂ ਤੋੜੀਆਂ ਜਾ ਰਹੀਆਂ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਕਈ ਥਾਵਾਂ ’ਤੇ ਇਲਾਕੇ ਦੀਆਂ ਸੜਕਾਂ ਦੇ ਨਾਲ ਤੋਂ ਮਿੱਟੀ ਪੁੱਟੀ ਜਾ ਰਹੀ ਹੈ, ਜਿਸ ਕਾਰਨ ਸੜਕ ਉੱਚੀ ਰਹਿ ਜਾਂਦੀ ਹੈ ਸੜਕ ਦੇ ਦੋਵੇ ਪਾਸੇ ਡੂੰਘੇ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਲਾਪ੍ਰਵਾਹੀ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ, ਜਿਸ ਦੀ ਮਿਸਾਲ ਸਨਾਣਾ, ਮਗਰੋੜ, ਬਾਗਵਾਲੀ, ਅਕਬਰਪੁਰ ਤੇ ਟੱਪਰੀਆਂ ਆਦਿ ਪਿੰਡਾਂ ਦੀਆਂ ਸੜਕਾਂ ਤੋਂ ਲਗਾਈ ਜਾ ਸਕਦੀ ਹੈ। ਜਿਥੇ ਕਿ ਮਿਟੀ ਦੀ ਪੁਟਾਈ ਕਾਰਨ ਸੜਕਾਂ ਉੱਚੀਆਂ ਰਹਿ ਗਈਆਂ ਹਨ ਅਤੇ ਸੜਕਾਂ ਦੇ ਦੋਵੇਂ ਪਾਸੇ ਕਈ ਕਈ ਫੁੱਟ ਡੂੰਘੇ ਹੋ ਗਏ, ਜਿਸ ਕਾਰਨ ਨਾ ਕਿਸੇ ਵਾਹਨ ਚਾਲਕ ਨੂੰ ਰਸਤਾ ਮਿਲਦਾ ਹੈ ਤੇ ਹਾਦਸੇ ਵੀ ਵਾਪਰਦੇ ਰਹਿੰਦੇ ਹਨ, ਜਿਸ ਨੂੰ ਲੈ ਕੇ ਪ੍ਰਸ਼ਾਸ਼ਨ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਇਲਾਕਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਕਿ ਸਾਡੀ ਇਸ ਮੁਸ਼ਕਿਲ ਵੱਲ ਧਿਆਨ ਦਿੱਤਾ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ’ ’ਚ ਸੋਨ ਤਗ਼ਮਾ ਜੇਤੂ ਅਧਿਆਪਕਾ ਗੁਰਜੀਤ ਕੌਰ ਦਾ ਸਕੂਲ ਪਹੁੰਚਣ ’ਤੇ ਸਨਮਾਨ ਅਗਲੀ ਖ਼ਬਰ ਮਾਈਨਿੰਗ ਮੰਤਰੀ ਵਲੋਂ ਬੈਠਕ ਲਈ ਸਮਾਂ ਦਿੱਤੇ ਜਾਣ ਤੋਂ ਬਾਅਦ ਆਲ ਕਰੈਸ਼ਰ ਯੂਨੀਅਨ ਦੀ 2 ਰੋਜ਼ਾ ਹੜਤਾਲ ਮੁਲਤਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।