29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਕਾਹਨਪੁਰ ਖੂਹੀ ਵਿਖੇ ਚੋਰਾਂ ਨੇ ਘਰ ’ਚੋਂ 2 ਲੱਖ ਦੀ ਨਕਦੀ ਤੇ 10 ਤੋਲੇ ਗਹਿਣੇ ਕੀਤੇ ਚੋਰੀ

ਕਾਹਨਪੁਰ ਖੂਹੀ, 28 ਨਵੰਬਰ (ਗੁਰਬੀਰ ਸਿੰਘ ਵਾਲੀਆ)-ਚੋਰਾਂ ਨੇ ਪਿੰਡ ਕਾਹਨਪੁਰ ਖੂਹੀ ਵਿਖੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਨਕਦੀ ਤੇ ਕਈ ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਪੁਲਸ ਦੇ ਮੁਸਤੈਦ ਹੋਣ ਦੇ ਦਾਅਵਿਆਂ ਦੀ ਪੋਲ ਖ਼ੋਲ ਕੇ ਰੱਖ ਦਿੱਤੀ ਹੈ। ਚੋਰਾਂ ਨੇ ਉਕਤ ਵਾਰਦਾਤ ਨੂੰ ਇਕ ਘੰਟੇ ਅੰਦਰ ਉਦੋਂ ਅੰਜਾਮ ਦਿੱਤਾ ਜਦੋਂ ਘਰ ਦੇ ਪਰਿਵਾਰਕ ਮੈਂਬਰ ਕੁੱਝ ਸਮੇਂ ਲਈ ਰਿਸ਼ਤੇਦਾਰੀ ਵਿਚ ਗਏ ਹੋਏ ਸਨ।

ਅਜੀਤ ਡੈਸਕ 29-11-2026
ਕਾਹਨਪੁਰ ਖੂਹੀ, 28 ਨਵੰਬਰ (ਗੁਰਬੀਰ ਸਿੰਘ ਵਾਲੀਆ)-ਚੋਰਾਂ ਨੇ ਪਿੰਡ ਕਾਹਨਪੁਰ ਖੂਹੀ ਵਿਖੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਨਕਦੀ ਤੇ ਕਈ ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਪੁਲਸ ਦੇ ਮੁਸਤੈਦ ਹੋਣ ਦੇ ਦਾਅਵਿਆਂ ਦੀ ਪੋਲ ਖ਼ੋਲ ਕੇ ਰੱਖ ਦਿੱਤੀ ਹੈ। ਚੋਰਾਂ ਨੇ ਉਕਤ ਵਾਰਦਾਤ ਨੂੰ ਇਕ ਘੰਟੇ ਅੰਦਰ ਉਦੋਂ ਅੰਜਾਮ ਦਿੱਤਾ ਜਦੋਂ ਘਰ ਦੇ ਪਰਿਵਾਰਕ ਮੈਂਬਰ ਕੁੱਝ ਸਮੇਂ ਲਈ ਰਿਸ਼ਤੇਦਾਰੀ ਵਿਚ ਗਏ ਹੋਏ ਸਨ। ਇਸ ਚੋਰੀ ਸੰਬੰਧੀ ਗੁਰਚਰਨ ਸਿੰਘ ਪੁੱਤਰ ਸਦਾ ਰਾਮ ਨੇ ਦੱਸਿਆ ਕਿ ਉਸ ਦਾ ਸਮੁੱਚਾ ਪਰਿਵਾਰ ਸਵਾ 10 ਵਜੇ ਕਿਧਰੇ ਰਿਸ਼ਤੇਦਾਰ ਚ ਗਏ ਹੋਏ ਸਨ। ਮਗਰ ਜਦੋਂ ਉਹ ਇੱਕ ਘੰਟੇ ਬਾਅਦ ਵਾਪਸ ਘਰ ਪਰਤੇ ਤਾਂ ਘਰ ਦੇ ਮੁੱਖ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਜਦੋਂ ਉਨ੍ਹਾਂ ਘਰ ਅੰਦਰ ਜਾ ਕੇ ਦੇਖਿਆ ਤਾਂ ਪੇਟੀ ਸਮੇਤ ਹੋਰਨਾਂ ਅਲਮਾਰੀਆਂ ਬਗੈਰ ਦੇ ਵੀ ਤਾਲੇ ਟੁੱਟੇ ਹੋਏ ਸਨ ਤੇ ਸਮੁੱਚਾ ਸਾਮਾਨ ਵਿਖੇਰਿਆ ਹੋਇਆ ਸੀ ਤੇ ਘਰ ਚੋਂ 2 ਲੱਖ ਰੁਪਏ ਦੀ ਰਾਸ਼ੀ ਤੇ ਕਰੀਬ 10 ਤੋਲੇ ਸੋਨੇ ਦੇ ਗਹਿਣੇ ਜਿਨ੍ਹਾਂ ਦੀ ਕੀਮਤ ਅੰਦਾਜ਼ਨ 13-14 ਲੱਖ ਰੁਪਏ ਹੋਵੇਗੀ ਚੋਰੀ ਕਰ ਲਏ ਗਏ। ਪਰਿਵਾਰਿਕ ਮੈਂਬਰਾਂ ਨੇ ਤੁਰੰਤ ਘਟਨਾ ਦੀ ਸੂਚਨਾ ਨਜ਼ਦੀਕੀ ਪੁਲਸ ਚੌਕੀ ਕਲਵਾਂ ਵਿਖੇ ਦਿੱਤੀ। ਉਪਰੰਤ ਚੌਕੀ ਇੰਚਾਰਜ ਧਰਮਪਾਲ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਇਸ ਦੌਰਾਨ ਇਕੱਠੇ ਹੋਏ ਪਿੰਡ ਵਾਸੀਆਂ ਨੇ ਪੁਲਿਸ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਖੜ੍ਹੇ ਘਰਦਿਆਂ ’ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਦਿਨ-ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਪਿੰਡਾਂ ਵਿਚ ਪੁਲਸ ਗਸ਼ਤ ਵਧਾਈ ਜਾਵੇ। ਇਸ ਮੌਕੇ ਨਰਿੰਦਰ ਠੇਕੇਦਾਰ, ਚੂਹੜ ਸਿੰਘ, ਸੁਰਜੀਤ ਸਿੰਘ, ਅਸ਼ਵਨੀ ਕੁਮਾਰ, ਪ੍ਰੇਮ ਸਿੰਘ ਸਾਬਕਾ ਸਰਪੰਚ, ਬੱਗਾ ਠੇਕੇਦਾਰ, ਸੰਦੀਪ ਚਾਂਦਲਾ, ਅਵਤਾਰ ਸਿੰਘ, ਨੰਦ ਲਾਲ, ਪ੍ਰੀਤਮ ਦਾਸ, ਸੁਰੇਸ਼ ਫ਼ੌਜੀ, ਗੁਰਮੇਲ ਚੰਦ, ਪ੍ਰਿੰਸ ਚਾਂਦਲਾ, ਤਜਿੰਦਰ ਸੇਠੀ ਤੇ ਡਾ. ਕੌਸ਼ਲ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਰਾਜਪਾਲ ਦੇ ਨਿੱਜੀ ਦੌਰੇ ਦੌਰਾਨ ਪੁਲਿਸ ਨੇ ਬੰਦ ਕਰਵਾਈਆਂ ਦੁਕਾਨਾਂ, ਦੁਕਾਨਦਾਰਾਂ ’ਚ ਭਾਰੀ ਰੋਸ ਅਗਲੀ ਖ਼ਬਰ ਮੀਆਂਪੁਰ ਵਿਖੇ ਬੱਸ ਅੱਡਾ ਨਾ ਹੋਣ ਕਾਰਨ ਸਵਾਰੀਆਂ ਹੋ ਰਹੀਆਂ ਹਨ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।