29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਦਿਵਿਆਂਗ ਦੇ ਸੁਪਨਿਆਂ ਨੂੰ ਖੰਭ ਦੇ ਰਹੀ ਨੰਗਲ ਦੀ ਇੰਦਰ ਆਟੋ ਇੰਡਸਟਰੀਜ਼, ਤਿਆਰ ਕੀਤੀ ਵਿਸ਼ੇਸ਼ ਰਾਇਲ ਐਨਫੀਲਡ ਟਰਾਈਕ

ਨੰਗਲ, 28 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਦੀ ਇੰਦਰ ਆਟੋ ਇੰਡਸਟਰੀਜ਼ ਵਲੋਂ ਦਿਵਿਆਂਗ ਵਿਅਕਤੀਆਂ ਦੀਆਂ ਲੋੜਾਂ ਤੇ ਸੁਪਨਿਆਂ ਨੂੰ ਧਿਆਨ ਵਿਚ ਰੱਖਦਿਆਂ ਤਿਆਰ ਕੀਤੀ ਵਿਸ਼ੇਸ਼ ਰਾਇਲ ਐਨਫੀਲਡ ਟਰਾਈਕ ਕਿੱਟ ਇਕ ਨਵੀਂ ਮਿਸਾਲ ਬਣ ਕੇ ਸਾਹਮਣੇ ਆਈ ਹੈ। ਕੰਪਨੀ ਦੇ ਸੰਚਾਲਕ ਸਿਮਰਨਜੀਤ ਸਿੰਘ ਬਿਮਰਾਹ ਦੀ ਅਗਵਾਈ ਹੇਠ ਤਿਆਰ ਕੀਤੀ ਇਹ ਵਿਸ਼ੇਸ਼ ਗੱਡੀ ਇਕ ਅਜਿਹੇ ਦਿਵਿਆਂਗ ਵਿਅਕਤੀ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਕਦਮ ਹੈ, ਜੋ ਇਸ ਗੱਡੀ ਰਾਹੀਂ ਪੂਰੇ ਹਿੰਦੁਸਤਾਨ ਦੀ ਯਾਤਰਾ ਕਰਨਾ ਚਾਹੁੰਦਾ ਹੈ।

ਅਜੀਤ ਡੈਸਕ 29-11-2026
ਨੰਗਲ, 28 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਦੀ ਇੰਦਰ ਆਟੋ ਇੰਡਸਟਰੀਜ਼ ਵਲੋਂ ਦਿਵਿਆਂਗ ਵਿਅਕਤੀਆਂ ਦੀਆਂ ਲੋੜਾਂ ਤੇ ਸੁਪਨਿਆਂ ਨੂੰ ਧਿਆਨ ਵਿਚ ਰੱਖਦਿਆਂ ਤਿਆਰ ਕੀਤੀ ਵਿਸ਼ੇਸ਼ ਰਾਇਲ ਐਨਫੀਲਡ ਟਰਾਈਕ ਕਿੱਟ ਇਕ ਨਵੀਂ ਮਿਸਾਲ ਬਣ ਕੇ ਸਾਹਮਣੇ ਆਈ ਹੈ। ਕੰਪਨੀ ਦੇ ਸੰਚਾਲਕ ਸਿਮਰਨਜੀਤ ਸਿੰਘ ਬਿਮਰਾਹ ਦੀ ਅਗਵਾਈ ਹੇਠ ਤਿਆਰ ਕੀਤੀ ਇਹ ਵਿਸ਼ੇਸ਼ ਗੱਡੀ ਇਕ ਅਜਿਹੇ ਦਿਵਿਆਂਗ ਵਿਅਕਤੀ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਕਦਮ ਹੈ, ਜੋ ਇਸ ਗੱਡੀ ਰਾਹੀਂ ਪੂਰੇ ਹਿੰਦੁਸਤਾਨ ਦੀ ਯਾਤਰਾ ਕਰਨਾ ਚਾਹੁੰਦਾ ਹੈ। ਇੰਦਰ ਆਟੋ ਇੰਡਸਟਰੀਜ਼ ਦੇ ਸੰਚਾਲਕ ਸਿਮਰਨਜੀਤ ਸਿੰਘ ਬਿਮਰਾਹ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਲੋੜਾਂ ਅਨੁਸਾਰ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਵਾਹਨ ਬਣਾਏ ਜਾਂਦੇ ਹਨ, ਜਿਨ੍ਹਾਂ ਦੀ ਮੰਗ ਦੇਸ਼-ਵਿਦੇਸ਼ ਵਿਚ ਵੀ ਹੈ। ਉਨ੍ਹਾਂ ਕਿਹਾ ਕਿ ਇਹ ਟ੍ਰਾਈਕ ਕਿੱਟ ਇਕ ਅਜਿਹੇ ਗਾਹਕ ਲਈ ਤਿਆਰ ਕੀਤੀ ਗਈ ਹੈ, ਜੋ ਇਸ ਨੂੰ ਬਣਵਾਉਣ ਲਈ ਦੂਰ-ਦੁਰਾਡੇ ਤੋਂ ਨੰਗਲ ਪਹੁੰਚਿਆ ਸੀ। ਗੱਡੀ ਵਿਚ ਸੁਰੱਖਿਆ ਤੇ ਆਸਾਨ ਸੰਚਾਲਨ ਨੂੰ ਮੁੱਖ ਤਰਜੀਹ ਦਿੰਦਿਆਂ ਰਿਵਰਸ ਗੇਅਰ ਦੀ ਵਿਸ਼ੇਸ਼ ਸਹੂਲਤ ਦਿੱਤੀ ਗਈ ਹੈ, ਜਿਸ ਨਾਲ ਚੜ੍ਹਾਈ, ਉਤਰਾਈ ਤੇ ਪਿੱਛੇ ਵੱਲ ਮੋੜਨ ਸਮੇਂ ਵੀ ਇਸ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਗੱਡੀ ਦੀ ਬਣਤਰ, ਫਿਨਿਸ਼ਿੰਗ ਤੇ ਮਜ਼ਬੂਤੀ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਤਾਂ ਜੋ ਇਸ ਦੀ ਵਰਤੋਂ ਕਰਨ ਵਾਲੇ ਵਿਅਕਤੀ ਨੂੰ ਸਫ਼ਰ ਦੌਰਾਨ ਸੁਰੱਖਿਆ ਦੇ ਨਾਲ ਆਤਮ-ਵਿਸ਼ਵਾਸ ਵੀ ਮਿਲੇ। ਇਥੇ ਦੂਰ-ਦੁਰਾਡੇ ਤੋਂ ਅਜਿਹੇ ਦਿਵਿਆਂਗ ਵਿਅਕਤੀ ਪਹੁੰਚਦੇ ਹਨ, ਜਿਨ੍ਹਾਂ ਦੇ ਹੱਥਾਂ ਜਾਂ ਪੈਰਾਂ ਦੀ ਅਸਮਰਥਾ ਕਾਰਨ ਆਮ ਵਾਹਨ ਚਲਾਉਣਾ ਸੰਭਵ ਨਹੀਂ ਹੁੰਦਾ। ਕੰਪਨੀ ਵਲੋਂ ਉਨ੍ਹਾਂ ਦੀ ਸਰੀਰਕ ਲੋੜ, ਸਹੂਲਤ ਤੇ ਪਸੰਦ ਮੁਤਾਬਿਕ ਵਾਹਨਾਂ ਨੂੰ ਵਿਸ਼ੇਸ਼ ਰੂਪ ਵਿਚ ਤਿਆਰ ਕੀਤਾ ਜਾਂਦਾ ਹੈ। ਕਸਟਮਾਈਜ਼ਡ ਵਾਹਨਾਂ ਤੋਂ ਇਲਾਵਾ ਇੰਦਰ ਆਟੋ ਕਸਟਮਾਈਜ਼ਡ ਵਾਹਨਾਂ ਤੋਂ ਇਲਾਵਾ ਕੰਪਨੀ ਵਲੋਂ ਬਾਈਕ ਐਂਬੂਲੈਂਸਾਂ, ਮੋਟਰਸਾਈਕਲ ਸਾਈਡ ਕਾਰਾਂ ਅਤੇ ਆਟੋ ਪਾਰਟਸ ਦਾ ਵੀ ਵੱਡੇ ਪੱਧਰ ’ਤੇ ਨਿਰਮਾਣ ਕੀਤਾ ਜਾਂਦਾ ਹੈ, ਜਿਨ੍ਹਾਂ ਦੀ ਸਪਲਾਈ ਵਿਦੇਸ਼ਾਂ ਤੱਕ ਹੁੰਦੀ ਹੈ। ਇਸ ਉਦਯੋਗ ਦੀ ਸ਼ੁਰੂਆਤ 1976 ਵਿਚ ਵਰਿੰਦਰ ਪਾਲ ਸਿੰਘ ਦੇ ਮਾਰਗ ਦਰਸ਼ਨ ਹੇਠ ਹੋਈ ਸੀ। ਅੱਜ ਵੀ ਸੰਸਥਾ ਉਨ੍ਹਾਂ ਦੇ ਸਿਧਾਂਤਾਂ, ਮਿਹਨਤ ਅਤੇ ਗੁਣਵੱਤਾ ਨੂੰ ਆਧਾਰ ਬਣਾਏ ਅੱਗੇ ਵਧ ਰਹੀ ਹੈ।
ਪਿਛਲੀ ਖ਼ਬਰ ਹਾਫ਼ਜ਼ਿਾਬਾਦ ਸਕੂਲ ਨੇ ਮਾਰੀਆਂ ਵੱਡੀਆਂ ਮੱਲਾਂ ਅਗਲੀ ਖ਼ਬਰ ਮਕੜੌਨਾ ਖ਼ੁਰਦ ਦੇ ਦੰਗਲ ’ਚ ਹਮੀਦ ਇਰਾਨ ਨੇ ਨਰਿੰਦਰ ਖੰਨੇ ਨੂੰ ਚਿੱਤ ਕਰਦਿਆਂ ਜਿੱਤੀ ਝੰਡੀ ਦੀ ਕੁਸ਼ਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।