ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਰਮਦਾਸ ਦੇ ਪਰਮਜੀਤ ਵਾਹਲਾ ਪ੍ਰਧਾਨ ਚੁਣੇ
ਰਮਦਾਸ, 22 ਅਗਸਤ (ਜਸਵੰਤ ਸਿੰਘ ਵਾਹਲਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਦੀ ਇਕ ਵਿਸ਼ੇਸ ਇਕੱਤਰਤਾ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਦੇ ਦੀਵਾਨ ਹਾਲ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾ: ਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੇ ਕੀਤੀ । ਜੋਧ ਸਿੰਘ ਸਮਰਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਅਹੁਦਿਆਂ ਦੀ ਚੋਣ ਕੀਤੀ ਗਈ ਜਿਸ ਵਿਚ ਸਰਕਲ ਰਮਦਾਸ ਦੇ 25 ਪਿੰਡਾਂ ਦੇ ਪ੍ਰਮਜੀਤ ਸਿੰਘ ਵਾਹਲਾ ਨੂੰ ਸਰਕਲ ਪ੍ਰਧਾਨ, ਸਤਨਾਮ ਸਿੰਘ ਪੰਜਗਰਾਈਆ ਨੂੰ ਮੀਤ ਪ੍ਰਧਾਨ ਤੇ ਸਰਕਲ ਦੇ ਯੂਥ ਪ੍ਰਧਾਨ ਰਾਜਬੀਰ ਸਿੰਘ ਬਾਉਲੀ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ।
ਰਮਦਾਸ, 22 ਅਗਸਤ (ਜਸਵੰਤ ਸਿੰਘ ਵਾਹਲਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਦੀ ਇਕ ਵਿਸ਼ੇਸ ਇਕੱਤਰਤਾ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਦੇ ਦੀਵਾਨ ਹਾਲ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾ: ਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੇ ਕੀਤੀ । ਜੋਧ ਸਿੰਘ ਸਮਰਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਅਹੁਦਿਆਂ ਦੀ ਚੋਣ ਕੀਤੀ ਗਈ ਜਿਸ ਵਿਚ ਸਰਕਲ ਰਮਦਾਸ ਦੇ 25 ਪਿੰਡਾਂ ਦੇ ਪ੍ਰਮਜੀਤ ਸਿੰਘ ਵਾਹਲਾ ਨੂੰ ਸਰਕਲ ਪ੍ਰਧਾਨ, ਸਤਨਾਮ ਸਿੰਘ ਪੰਜਗਰਾਈਆ ਨੂੰ ਮੀਤ ਪ੍ਰਧਾਨ ਤੇ ਸਰਕਲ ਦੇ ਯੂਥ ਪ੍ਰਧਾਨ ਰਾਜਬੀਰ ਸਿੰਘ ਬਾਉਲੀ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੋਧ ਸਿੰਘ ਸਮਰਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਜੋ ਲੋਕ ਪੱਖੀ ਨੀਤੀਆਂ ਹਨ ਉਨ੍ਹਾਂ ਨੂੰ ਹਰ ਪਿੰਡ ਪਿੰਡ ਪਹੁੰਚਾਇਆ ਜਾਵੇ ਤਾਂ ਜੋ ਪਾਰਟੀ ਨੂੰ ਪਿੰਡ ਪੱਧਰ ‘ਤੇ ਹੋਰ ਮਜਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਦੁਖੀ ਹੋ ਚੁੱਕੇ ਹਨ, ਹਰ ਰੋਜ਼ ਲੁੱਟਾਂ ਖੋਹਾਂ, ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਤੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਿਲਕੁੱਲ ਖਰਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿੰਡ ਜੱਟਾ ਦੇ ਇੱਕ ਪਰਿਵਾਰ ਦੇ ਘਰ ‘ਚ ਗਰਨੇਡ ਸੁੱਟੇ ਗਏ ਹਨ ਉਨ੍ਹਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਤੇ ਕਿਹਾ ਕਿ ਪੰਜਾਬ ਦਾ ਹਰੇਕ ਵਿਅਕਤੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਜਿਸ ਕਰਕੇ ਪੰਜਾਬ ਦੇ ਲੋਕ 2027 ਦੀਆਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸ਼ਾਨ ਨਾਲ ਬਣਾਉਣਗੇ । ਇਸ ਮੌਕੇ ਗੁਰਭੇਜ ਸਿੰਘ ਭੱਟੀ ਪੀ.ਏ., ਕੌਂਸਲਰ ਤੇਰਿੰਦਰ ਸ਼ੇਰ ਸਿੰਘ, ਸੁਰਿੰਦਰਪਾਲ ਕਾਲੀਆ, ਸਾਬਕਾ ਸਰਪੰਚ ਜਸਪਾਲ ਸਿੰਘ ਰੰਧਾਵਾ, ਨਿਰਮਲ ਸਿੰਘ ਨੰਗਲ ਸੋਹਲ, ਗੁਰਿੰਦਰ ਸਿੰਘ ਸੋਨਾ ਪਸ਼ੀਆ, ਸਾਬਕਾ ਸਰਪੰਚ ਇੰਦਰਜੀਤ ਸਿੰਘ ਨਿਸੋਕੇ, ਸਾਬਕਾ ਸਰਪੰਚ ਵੀਰ ਸਿੰਘ ਕਤਲੇ, ਸਾਬਕਾ ਸਰਪੰਚ ਇਕਬਾਲ ਸਿੰਘ ਅੜਾਇਆ, ਬਾਬਾ ਮਲੂਕ ਸਿੰਘ, ਬਲਵਿੰਦਰ ਸਿੰਘ ਕੋਟ, ਫੌਜੀ ਦੀਦਾਰ ਸਿੰਘ, ਦਿਲਬਾਗ ਸਿੰਘ, ਕਰਨਬੀਰ ਸਿੰਘ ਨੰਬਰਦਾਰ, ਮਲਵਿੰਦਰ ਸਿੰਘ ਮਿੰਟੂ, ਜਗਦੀਸ਼ ਸਿੰਘ ਵਾਹਲਾ ਆਦਿ ਤੋ ਇਲਾਵਾ ਵੱਡੀ ਗਿਣਤੀ ‘ਚ ਅਕਾਲੀ ਵਰਕਰ ਮੌਜੂਦ ਸਨ ।