24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਨਸ਼ਿਆਂ ਵਿਰੁੱਧ ਮੋਰਚੇ ਦੀ ਹਮਾਇਤ ’ਚ ਨਿਹੰਗ ਸਿੰਘਾਂ ਨਾਲ ਪੁੱਜੇ ਬਾਬਾ ਬਿਬੇਕ ਖ਼ਾਲਸਾ

ਨਵਾਂ ਪਿੰਡ, 23 ਅਗਸਤ ( ਜਸਪਾਲ ਸਿੰਘ )- ਕਿਸਾਨ, ਨਿਹੰਗ ਸਿੰਘ ਤੇ ਵੱਖ -ਵੱਖ ਸਿੱਖ ਜਥੇਬੰਦੀਆਂ ਵਲੋਂ ਪਿੰਡ ਧਾਰੜ ਵਿਖੇ ਲਾਏ ਗਏ ਨਸ਼ਿਆਂ ਵਿਰੁੱਧ ਪੱਕੇ ਮੋਰਚੇ ਦੀ ਹਮਾਇਤ ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਬਾਬਾ ਬਿਬੇਕ ਸਿੰਘ ਖ਼ਾਲਸਾ ਮੁੱਖ ਸੇਵਾਦਰ ਗੁਰਦੁਆਰਾ ਨਾਨਕਸਰ ਨਿਹੰਗ ਸਿੰਘਾਂ ਤੇ ਨੌਜਵਾਨਾਂ ਨਾਲ ਹਲਕਾ ਜੰਡਿਆਲਾ ਦੇ ਵੱਖ -ਵੱਖ ਪਿੰਡਾਂ ਤੋਂ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਤੇ ਇਸ ਵਿਰੁੱਧ ਖੜ੍ਹੇ ਹੋਣ ਦਾ ਸੁਨੇਹਾ ਦਿੰਦੇ ਹੋਏ ਧਾਰੜ ਨਸ਼ਿਆਂ ਵਿਰੁੱਧ ਮੋਰਚਾ’ ’ਚ ਪੁੱਜੇ । ਬਾਬਾ ਬਿਬੇਕ ਸਿੰਘ ਖ਼ਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਧਾਰੜ ਵਿਖੇ ਨਸ਼ਿਆਂ ਵਿਰੁੱਧ ਮੋਰਚੇ ਨੂੰ ਉਨ੍ਹਾਂ ਖੁਦ ਦਾ ਨਿੱਜੀ ਤੌਰ ’ਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਪੂਰਨ ਸਮਰਥਨ ਹੈ ਤੇ ਆਉਣ ਵਲੋਂ ਸਮੇਂ ’ਚ ਹਰੇਕ ਪਿੰਡ ਤੇ ਕਸਬੇ ’ਚ ਨਸ਼ਿਆਂ ਵਿਰੁੱਧ ਅਜਿਹੇ ਮੋਰਚੇ ਲਾਏ ਜਾਣਗੇ, ਤਾਂ ਜੋ ਨਸ਼ੇ ਦੇ ਕੋੜ ਨੂੰ ਮੁੱਢ ਤੋਂ ਖਤਮ ਕੀਤਾ ਜਾ ਸਕੇ।

ਅਜੀਤ ਡੈਸਕ 24-08-2026
ਨਵਾਂ ਪਿੰਡ, 23 ਅਗਸਤ ( ਜਸਪਾਲ ਸਿੰਘ )- ਕਿਸਾਨ, ਨਿਹੰਗ ਸਿੰਘ ਤੇ ਵੱਖ -ਵੱਖ ਸਿੱਖ ਜਥੇਬੰਦੀਆਂ ਵਲੋਂ ਪਿੰਡ ਧਾਰੜ ਵਿਖੇ ਲਾਏ ਗਏ ਨਸ਼ਿਆਂ ਵਿਰੁੱਧ ਪੱਕੇ ਮੋਰਚੇ ਦੀ ਹਮਾਇਤ ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਬਾਬਾ ਬਿਬੇਕ ਸਿੰਘ ਖ਼ਾਲਸਾ ਮੁੱਖ ਸੇਵਾਦਰ ਗੁਰਦੁਆਰਾ ਨਾਨਕਸਰ ਨਿਹੰਗ ਸਿੰਘਾਂ ਤੇ ਨੌਜਵਾਨਾਂ ਨਾਲ ਹਲਕਾ ਜੰਡਿਆਲਾ ਦੇ ਵੱਖ -ਵੱਖ ਪਿੰਡਾਂ ਤੋਂ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਤੇ ਇਸ ਵਿਰੁੱਧ ਖੜ੍ਹੇ ਹੋਣ ਦਾ ਸੁਨੇਹਾ ਦਿੰਦੇ ਹੋਏ ਧਾਰੜ ਨਸ਼ਿਆਂ ਵਿਰੁੱਧ ਮੋਰਚਾ’ ’ਚ ਪੁੱਜੇ । ਬਾਬਾ ਬਿਬੇਕ ਸਿੰਘ ਖ਼ਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਧਾਰੜ ਵਿਖੇ ਨਸ਼ਿਆਂ ਵਿਰੁੱਧ ਮੋਰਚੇ ਨੂੰ ਉਨ੍ਹਾਂ ਖੁਦ ਦਾ ਨਿੱਜੀ ਤੌਰ ’ਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਪੂਰਨ ਸਮਰਥਨ ਹੈ ਤੇ ਆਉਣ ਵਲੋਂ ਸਮੇਂ ’ਚ ਹਰੇਕ ਪਿੰਡ ਤੇ ਕਸਬੇ ’ਚ ਨਸ਼ਿਆਂ ਵਿਰੁੱਧ ਅਜਿਹੇ ਮੋਰਚੇ ਲਾਏ ਜਾਣਗੇ, ਤਾਂ ਜੋ ਨਸ਼ੇ ਦੇ ਕੋੜ ਨੂੰ ਮੁੱਢ ਤੋਂ ਖਤਮ ਕੀਤਾ ਜਾ ਸਕੇ। ਇਸ ਮੌਕੇ ਗੁਰਦਿਆਲ ਸਿੰਘ ਏਕਲ ਗੱਡਾ, ਮੁਖਵੰਤ ਸਿੰਘ ਤੇ ਜਸਕਰਨ ਸਿੰਘ ਨਵਾਂ ਪਿੰਡ, ਬਰਿੰਦਰ ਸਿੰਘ ਤੀਰਥਪੁਰ, ਸੁਖਵਿੰਦਰ ਸਿੰਘ ਖ਼ਾਲਸਾ ਤੇ ਅਮਰੀਕ ਸਿੰਘ ਨਿਜ਼ਾਮਪੁਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਪਿੰਡ ਵਿਖੇ ਤੀਆਂ ਮਨਾਈਆਂ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵਡਾਲੀ ਡੋਗਰਾਂ ਵਲੋਂ ਲਾਲੀ ਛਾਪਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।