ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ -ਪਾਲੀ, ਸੰਦੀਪ
ਟਾਹਲੀ ਸਾਹਿਬ, ਜੇਠੂਵਾਲ, 3 ਸਤੰਬਰ (ਵਿਨੋਦ ਭੀਲੋਵਾਲ, ਮਿੱਤਰਪਾਲ ਸਿੰਘ ਰੰਧਾਵਾ)-ਪੰਜਾਬ ਵਿਚ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ ਕਿਉਂਕਿ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਨੇ ਲੋਕਾਂ ਨੂੰ ਝੂਠਾ ਪ੍ਰਚਾਰ ਕਰਕੇ ਆਪਣੇ ਝਾਂਸਿਆਂ ਵਿਚ ਲਿਆ ਕੇ ਸਰਕਾਰ ਬਣਾਈ ਜਦੋਂ ਕਿ ਹੁਣ ਲੋਕ ਕਦੇ ਵੀ ਉਨ੍ਹਾਂ ਦੇ ਝਾਂਸਿਆ ਵਿਚ ਨਹੀਂ ਆਉਣਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕੱਤਰ ਅਮਰਪਾਲ ਸਿੰਘ ਪਾਲੀ ਤੇ ਸਾਬਕਾ ਸਰਪੰਚ ਸੰਦੀਪ ਸਿੰਘ ਉਦੋਕੇ ਨੇ ਸਾਂਝੇ ਤੌਰ ’ਤੇ ਕੀਤਾ ।
ਟਾਹਲੀ ਸਾਹਿਬ, ਜੇਠੂਵਾਲ, 3 ਸਤੰਬਰ (ਵਿਨੋਦ ਭੀਲੋਵਾਲ, ਮਿੱਤਰਪਾਲ ਸਿੰਘ ਰੰਧਾਵਾ)-ਪੰਜਾਬ ਵਿਚ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ ਕਿਉਂਕਿ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਨੇ ਲੋਕਾਂ ਨੂੰ ਝੂਠਾ ਪ੍ਰਚਾਰ ਕਰਕੇ ਆਪਣੇ ਝਾਂਸਿਆਂ ਵਿਚ ਲਿਆ ਕੇ ਸਰਕਾਰ ਬਣਾਈ ਜਦੋਂ ਕਿ ਹੁਣ ਲੋਕ ਕਦੇ ਵੀ ਉਨ੍ਹਾਂ ਦੇ ਝਾਂਸਿਆ ਵਿਚ ਨਹੀਂ ਆਉਣਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕੱਤਰ ਅਮਰਪਾਲ ਸਿੰਘ ਪਾਲੀ ਤੇ ਸਾਬਕਾ ਸਰਪੰਚ ਸੰਦੀਪ ਸਿੰਘ ਉਦੋਕੇ ਨੇ ਸਾਂਝੇ ਤੌਰ ’ਤੇ ਕੀਤਾ । ਪਾਲੀ ਤੇ ਸੰਦੀਪ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਪਾਰਟੀ ਨੂੰ ਸੂਬੇ ਵਿਚ ਸਿਖਰਾਂ ’ਤੇ ਪਹੁੰਚਾਉਣ ਲਈ ਦਿਨ ਰਾਤ ਕੀਤਾ ਜਾ ਰਿਹਾ ਹੈ ਜਿਸ ਮਿਹਨਤ ਦੀ ਬਦੌਲਤ ਲੋਕ ਅੱਜ ਵੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ । ਇਸ ਮੌਕੇ ਪ੍ਰਧਾਨ ਸੁਲੱਖਣ ਸਿੰਘ, ਗੁਰਵਿੰਦਰ ਸਿੰਘ ਗਿੰਦਾ, ਬਚਿੱਤਰ ਸਿੰਘ, ਬਾਬਾ ਰਣਜੀਤ ਸਿੰਘ, ਗੁਰਮੁਖ ਸਿੰਘ, ਹਰਦੀਪ ਸਿੰਘ, ਕਵਲਜੀਤ ਸਿੰਘ, ਦਲਜਿੰਦਰ ਸਿੰਘ, ਸ਼ਮਸ਼ੇਰ ਸਿੰਘ ਸਮੇਤ ਹੋਰ ਅਕਾਲੀ ਵਰਕਰ ਸ਼ਾਮਿਲ ਸਨ।