ਸ਼ਿਵ ਸ਼ਕਤੀ ਸਥਲ ਮੰਦਰ ਤਰਸਿੱਕਾ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
ਤਰਸਿੱਕਾ, 5 ਸਤੰਬਰ (ਅਤਰ ਸਿੰਘ ਤਰਸਿੱਕਾ)- ਸ਼ਿਵ ਸ਼ਕਤੀ ਸਥਲ ਮੰਦਰ ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦਾ ਜਨਮ ਅਸ਼ਟਮੀ ਦਾ ਤਿਉਹਾਰ ਮੰਦਰ ਦੀ ਮੁਖ ਸੇਵਾਦਾਰ ਅਨੰਦ ਵਾਨੀ ਨੰਦਾ ਦੀ ਰਹਿਨੁਮਾਈ ਹੇਠ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬਿੱਟੂ ਤਰਸਿੱਕਾ, ਜਗਜੀਤ ਸਹੋਤਾ ਤੇ ਗੁਰਦਿਆਲ ਰੁਮਾਣਾ ਚੱਕ ਆਦਿ ਭਜਨ ਮੰਡਲੀਆਂ ਨੇ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ ।
ਅਜੀਤ ਡੈਸਕ
06-09-2026