ਖਾਲਸਾ ਅਕੈਡਮੀ ਮਹਿਤਾ ਵਿਖੇ ਅੱਜ ਹੋਵੇਗਾ ‘ਵਿਦਿਆ ਜੋਤ ਸਨਮਾਨ’ ਸਮਾਗਮ
ਚੌਂਕ ਮਹਿਤਾ, 5 ਸਤੰਬਰ (ਧਰਮਿੰਦਰ ਸਿੰਘ ਭੰਮਰਾ)-ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦੇ ਮੰਤਵ ਨਾਲ ਆਲ ਇੰਡੀਆ ਸਕੂਲਜ਼ ਐਸੋਸੀਏਸ਼ਨ (ਆਇਸਾ) ਵਲੋਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਅਕੈਡਮੀ ਮਹਿਤਾ ਚੌਕ ਦੇ ਸਹਿਯੋਗ ਨਾਲ ਅੱਜ 6 ਸਤੰਬਰ ਨੂੰ ਖ਼ਾਲਸਾ ਅਕੈਡਮੀ ਮਹਿਤਾ ਚੌਕ ਵਿਖੇ ਵਿਸ਼ੇਸ਼ ‘ਵਿਦਿਆ ਜੋਤ’ ਸਮਾਗਮ ਕਰਵਾਇਆ ਜਾ ਰਿਹਾ ਹੈ। ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਗਿਆਨੀ ਹਰਨਾਮ ਸਿੰਘ ਜੀ ਥਾਲਸਾ ਭਿੰਡਰਾਂਵਲਿਆਂ ਦੀ ਯੋਗ ਅਗਵਾਈ ਹੇਠ ਹੋਣ ਵਾਲੇ ਇਸ ਸਮਾਗਮ ਵਿਚ ਉੱਤਰੀ ਭਾਰਤ ਦੇ ਵੱਖ-ਵੱਖ ਇਲਾਕਿਆਂ ਤੋਂ 200 ਦੇ ਕਰੀਬ ਪਹੁੰਚ ਰਹੇ ਨਾਮੀ ਪ੍ਰਿੰਸੀਪਲ ਸਾਹਿਬਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਅਜੀਤ ਡੈਸਕ
06-09-2026