07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਨਵੀਆਂ ਵੋਟਾਂ ਬਣਾਉਣ ਦੇ ਚੱਕਰ ’ਚ ਨੌਜਵਾਨ ਕੁੜੀਆਂ ਤੇ ਮੁੰਡਿਆਂ ਨੂੰ ਝੱਲਣੀ ਪੈ ਰਹੀ ਹੈ ਭਾਰੀ ਖੱਜਲ- ਖੁਆਰੀ

ਟਾਹਲੀ ਸਾਹਿਬ, 6 ਸਤੰਬਰ (ਵਿਨੋਦ ਭੀਲੋਵਾਲ)-ਐੱਸ. ਆਈ.

* ਬੀ.ਐੱਲ.ਓ. ਨੂੰ 6, 7 ਅਤੇ 8 ਨੰਬਰ ਫਾਰਮ ਨਹੀਂ ਕਰਾਏ ਜਾ ਰਹੇ ਨੂੰ ਮੁਹਈਆ 07-09-2026
ਟਾਹਲੀ ਸਾਹਿਬ, 6 ਸਤੰਬਰ (ਵਿਨੋਦ ਭੀਲੋਵਾਲ)-ਐੱਸ.ਆਈ.ਆਰ ਵੋਟਾਂ ਦੇ ਚੱਲੇ ਸਰਵੇਅ ਤੋਂ ਬਾਅਦ ਹੁਣ ਨਵੀਆਂ ਵੋਟਾਂ ਬਣਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ, ਅਤੇ ਔਰਤਾਂ, ਨੌਜਵਾਨ ਲੜਕੇ ਅਤੇ ਲੜਕੀਆਂ ਵਿਚ ਨਵੀਆਂ ਵੋਟਾਂ ਬਣਾਉਣ ਦਾ ਭਾਰੀ ਉਤਸ਼ਾਹ ਵੀ ਪਾਇਆ ਜਾ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ‘ਮੁੱਖ ਮੰਤਰੀ ਮਾਵਾਂ ਧੀਆਂ ਯੋਜਨਾ’ ਦਾ ਲਾਭ ਲੈਣ ਲਈ ਵੋਟਰ ਕਾਰਡ ਦਾ ਹੋਣਾ ਵੀ ਲਾਜ਼ਮੀ ਹੈ, ਜਿਸ ਕਰਕੇ ਲੋਕਾਂ ਵਿਚ ਨਵੀਂ ਵੋਟ ਬਣਾਉਣ ਦਾ ਰੁਝਾਨ ਵਧਿਆ ਹੈ। ਜਦੋਂ ਕਿ ਆਮ ਪਿੰਡਾਂ ਦੇ ਵਿਚ ਪਿਛਲੇ ਕਈ ਕਈ ਸਾਲਾਂ ਤੋਂ ਵਿਆਹੀਆਂ ਔਰਤਾਂ ਨੇ ਅਜੇ ਤੱਕ ਵੋਟ ਕਾਰਡ ਨਹੀਂ ਬਣਾਏ ਸਨ। ਉਹ ਵੀ ਹੁਣ ਇਹ ਸਕੀਮ ਲੈਣ ਵਾਸਤੇ ਵੋਟਰ ਕਾਰਡ ਬਣਾ ਰਹੀਆਂ ਹਨ ਪਰ ਹੁਣ ਇੱਥੇ ਸਭ ਤੋਂ ਵੱਡੀ ਦਿੱਕਤ ਬੀ.ਐਲ.ਓ. ਨੂੰ ਆ ਰਹੀ ਹੈ ਜਦੋਂ ਕਿ ਉਨ੍ਹਾਂ ਨੂੰ ਸਰਕਾਰ ਵਲੋਂ ਮੁਹਈਆ ਹੋਣ ਵਾਲੇ ਨਵੇਂ 6, 7 ਅਤੇ 8 ਨੰਬਰ ਫਾਰਮ ਐੱਸ.ਡੀ.ਐੱਮ ਦੇ ਦਫਤਰ ਵਲੋਂ ਮੁਹੱਈਆ ਨਹੀਂ ਹੋ ਰਹੇ। ਜਿਸ ਕਰਕੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਕੁਝ ਪਿੰਡਾਂ ਦੇ ਬੀ.ਐੱਲ.ਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣਾ ਗੁਪਤ ਨਾ ਰੱਖਣ ਦੀ ਸ਼ਰਤ ਵਿਚ ਕਿਹਾ ਕਿ ਸਾਡੇ ਵਲੋਂ ਐੱਸ.ਡੀ.ਐੱਮ ਦਫਤਰ ਮਜੀਠਾ ਦੇ ਨਾਲ ਬਾਰ ਬਾਰ ਸੰਪਰਕ ਕਰਨ ਦੇ ਬਾਵਜੂਦ ਵੀ ਸਾਨੂੰ ਇਹ ਫਾਰਮ ਨਹੀਂ ਮੁਹਈਆ ਕਰਵਾਏ ਜਾ ਰਹੇ ਹਨ। ਜਿਸ ਕਰਕੇ ਸਾਨੂੰ ਬਹੁਤ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਨੂੰ ਬਾਰ-ਬਾਰ ਜਵਾਬ ਦੇਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿੰਨੀਆਂ ਮਜੀਠਾ ਐੱਸ.ਡੀ.ਐੱਮ ਨੂੰ ਅਪੀਲ ਕੀਤੀ ਕਿ 6, 7, ਅਤੇ 8 ਨੰਬਰ ਫਾਰਮ ਜਲਦੀ ਤੋਂ ਜਲਦੀ ਮੁਹੱਈਆ ਕਰਵਾਏ ਜਾਣ ਤਾਂ ਕਿ ਉਨ੍ਹਾਂ ਨੂੰ ਨਵੀਆਂ ਵੋਟਾਂ ਬਣਾਉਣ ਵਿਚ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪਿਛਲੀ ਖ਼ਬਰ ਮੋਹਨਜੀਤ ਸਿੰਘ ਉੱਤੇ ਕੀਤਾ ਅਣਮਨੁੱਖੀ ਤਸ਼ੱਦਦ ਅਤਿ ਸ਼ਰਮਨਾਕ ਅਤੇ ਮੰਦਭਾਗਾ-ਸਰਪੰਚ ਨਰਿੰਦਰ ਸਿੰਘ ਕਲਸੀਆਂ ਅਗਲੀ ਖ਼ਬਰ 6 ਗ੍ਰਾਮ ਹੈਰੋਇਨ ਤੇ 900 ਰੁਪਏ ਡਰੱਗ ਮਨੀ ਸਮੇਤ ਦੋ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।