18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

28 ਦੀ ਰੈਲੀ ਸੰਬੰਧੀ ਰਾਣਾ ਲੋਪੋਕੇ ਵਲੋਂ ਛੀਨਾ ਕਰਮ ਸਿੰਘ ਦੇ ਅਕਾਲੀ ਵਰਕਰਾਂ ਨਾਲ ਵਿਚਾਰ ਵਟਾਂਦਰਾ

ਓਠੀਆਂ, 17 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਸ਼੍ਰੋਮਣੀ ਅਕਾਲੀ ਦਲ ਵਲੋਂ 2027 ਦੀਆਂ ਚੋਣਾਂ ਜਿੱਤਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਵਿਚ ਪੰਜਾਬ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਦੇ ਹੱਕ ’ਚ ਸ਼੍ਰੋਮਣੀ ਅਕਾਲੀ ਦਲ ਵਲੋਂ 28 ਸਤੰਬਰ ਨੂੰ ਲੋਪੋਕੇ ਵਿਖੇ ਰੱਖੀ ਗਈ ਰੈਲੀ ਲਈ ਹਲਕੇ ਦੇ ਪਿੰਡ ਛੀਨਾ ਕਰਮ ਸਿੰਘ ਵਿਖੇ ਸਾਬਕਾ ਸਰਪੰਚ ਇਕਬਾਲ ਸਿੰਘ ਛੀਨਾ ਦੇ ਗ੍ਰਹਿ ਵਿਖੇ ਰਾਣਾ ਰਣਬੀਰ ਸਿੰਘ ਲੋਪੋਕੇ ਨੇ ਪਹੁੰਚ ਕੇ ਪਿੰਡ ਦੇ ਅਕਾਲੀ ਵਰਕਰਾਂ ਨੂੰ ਇਸ ਰੈਲੀ ਲਈ ਪ੍ਰੇਰਿਤ ਕੀਤਾ ਅਤੇ 2027 ਵਿਚ ਪੰਜਾਬ ’ਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਰਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਪ੍ਰੇਰਿਤ ਕੀਤਾ। ਪਿੰਡ ਦੇ ਅਕਾਲੀ ਵਰਕਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ 28 ਸਤੰਬਰ ਦੀ ਰੈਲੀ ਵਿਚ ਭਾਰੀ ਗਿਣਤੀ ਅਕਾਲੀ ਵਰਕਰਾਂ ਨੇ ਪਹੁੰਚਣ ਦਾ ਵਾਅਦਾ ਕੀਤਾ।

ਅਜੀਤ ਡੈਸਕ 18-09-2026
ਓਠੀਆਂ, 17 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਸ਼੍ਰੋਮਣੀ ਅਕਾਲੀ ਦਲ ਵਲੋਂ 2027 ਦੀਆਂ ਚੋਣਾਂ ਜਿੱਤਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਵਿਚ ਪੰਜਾਬ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਦੇ ਹੱਕ ’ਚ ਸ਼੍ਰੋਮਣੀ ਅਕਾਲੀ ਦਲ ਵਲੋਂ 28 ਸਤੰਬਰ ਨੂੰ ਲੋਪੋਕੇ ਵਿਖੇ ਰੱਖੀ ਗਈ ਰੈਲੀ ਲਈ ਹਲਕੇ ਦੇ ਪਿੰਡ ਛੀਨਾ ਕਰਮ ਸਿੰਘ ਵਿਖੇ ਸਾਬਕਾ ਸਰਪੰਚ ਇਕਬਾਲ ਸਿੰਘ ਛੀਨਾ ਦੇ ਗ੍ਰਹਿ ਵਿਖੇ ਰਾਣਾ ਰਣਬੀਰ ਸਿੰਘ ਲੋਪੋਕੇ ਨੇ ਪਹੁੰਚ ਕੇ ਪਿੰਡ ਦੇ ਅਕਾਲੀ ਵਰਕਰਾਂ ਨੂੰ ਇਸ ਰੈਲੀ ਲਈ ਪ੍ਰੇਰਿਤ ਕੀਤਾ ਅਤੇ 2027 ਵਿਚ ਪੰਜਾਬ ’ਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਰਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਪ੍ਰੇਰਿਤ ਕੀਤਾ। ਪਿੰਡ ਦੇ ਅਕਾਲੀ ਵਰਕਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ 28 ਸਤੰਬਰ ਦੀ ਰੈਲੀ ਵਿਚ ਭਾਰੀ ਗਿਣਤੀ ਅਕਾਲੀ ਵਰਕਰਾਂ ਨੇ ਪਹੁੰਚਣ ਦਾ ਵਾਅਦਾ ਕੀਤਾ। ਇਸ ਮੌਕੇ ਮੈਂਬਰ ਜਗਦੀਪ ਸਿੰਘ, ਮੈਂਬਰ ਹਰਜਿੰਦਰ ਸਿੰਘ, ਡਾ. ਸ਼ਰਨਜੀਤ ਸਿੰਘ ਲੋਪੋਕੇ, ਪੀ. ਏ. ਸੁਖਬੀਰ ਸਿੰਘ ਲੋਪੋਕੇ, ਰਾਜਬੀਰ ਸਿੰਘ ਛੀਨਾ, ਸਾਬਕਾ ਸਰਪੰਚ ਜਸਵਿੰਦਰ ਸਿੰਘ ਉਮਰਪੁਰਾ, ਜਥੇ: ਕਾਰਜ ਸਿੰਘ, ਅੰਗਰੇਜ ਸਿੰਘ, ਪਰਮਜੀਤ ਸਿੰਘ, ਸੋਨੂ, ਡੋਗਰ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਬਾਬਾ ਬਕਾਲਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਅਗਲੀ ਖ਼ਬਰ ਅਜਨਾਲਾ ਥਾਣਾ ਹਮਲਾ ਮਾਮਲਾ : ਬਾਜ਼ੇਕੇ ਤੇ ਯੋਧੇ ਸਮੇਤ 8 ਦੀ ਅੰਮ੍ਰਿਤਸਰ ਅਦਾਲਤ ’ਚ ਹੋਈ ਪੇਸ਼ੀ, ਬਿਆਨ ਕੀਤੇ ਕਲਮਬੱਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।