19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਨਿਗਮ ਦੇ ਐੱਮ. ਟੀ. ਪੀ. ਵਿਭਾਗ ਨੇ ਗ੍ਰੀਨ ਲੈਂਡ ਮਜੀਠਾ ਰੋਡ ਵਿਖੇ ਅਣ-ਅਧਿਕਾਰਤ ਹੋਟਲ ਨਿਰਮਾਣ ਖ਼ਿਲਾਫ਼ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਸਵੰਤ ਸਿੰਘ ਜੱਸ)-ਨਗਰ ਨਿਗਮ ਦੇ ਮਿਊਂਸਪਲ ਟਾਊਨ ਪਲਾਨਿੰਗ ਵਿਭਾਗ ਵਲੋਂ ਮਜੀਠਾ ਰੋਡ ਸਥਿਤ ਗ੍ਰੀਨ ਲੈਂਡ ਇਲਾਕੇ ਵਿਚ ਪ੍ਰਸਤਾਵਿਤ ਹੋਟਲ ਸਾਈਟ ’ਤੇ ਚ ੱਲ ਰਹੇ ਕਥਿਤ ਅਣ-ਅਧਿਕਾਰਤ ਨਿਰਮਾਣ ਖਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਇਹ ਕਾਰਵਾਈ ਨਿਗਮ ਕਮਿਸ਼ਨਰ ਤੇ ਐਡੀਸ਼ਨਲ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਮਿਊਂਸਪਲ ਟਾਊਨ ਪਲਾਨਰ ਨਰਿੰਦਰ ਸ਼ਰਮਾ ਦੀ ਨਿਗਰਾਨੀ ਹੇਠ ਕੀਤੀ ਗਈ।

ਅਜੀਤ ਡੈਸਕ 19-09-2026
ਅੰਮ੍ਰਿਤਸਰ, 18 ਸਤੰਬਰ (ਜਸਵੰਤ ਸਿੰਘ ਜੱਸ)-ਨਗਰ ਨਿਗਮ ਦੇ ਮਿਊਂਸਪਲ ਟਾਊਨ ਪਲਾਨਿੰਗ ਵਿਭਾਗ ਵਲੋਂ ਮਜੀਠਾ ਰੋਡ ਸਥਿਤ ਗ੍ਰੀਨ ਲੈਂਡ ਇਲਾਕੇ ਵਿਚ ਪ੍ਰਸਤਾਵਿਤ ਹੋਟਲ ਸਾਈਟ ’ਤੇ ਚ ੱਲ ਰਹੇ ਕਥਿਤ ਅਣ-ਅਧਿਕਾਰਤ ਨਿਰਮਾਣ ਖਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਇਹ ਕਾਰਵਾਈ ਨਿਗਮ ਕਮਿਸ਼ਨਰ ਤੇ ਐਡੀਸ਼ਨਲ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਮਿਊਂਸਪਲ ਟਾਊਨ ਪਲਾਨਰ ਨਰਿੰਦਰ ਸ਼ਰਮਾ ਦੀ ਨਿਗਰਾਨੀ ਹੇਠ ਕੀਤੀ ਗਈ। ਇਸ ਟੀਮ ਵਿਚ ਸਹਾਇਕ ਟਾਊਨ ਪਲਾਨਰ ਵਰਿੰਦਰ ਮੋਹਨ ਤੇ ਕੁਲਵਿੰਦਰ ਕੌਰ ਸਮੇਤ ਹੋਰ ਸਟਾਫ਼ ਮੈਂਬਰ ਸ਼ਾਮਿਲ ਸਨ। ਵਿਭਾਗ ਵਲੋਂ ਜਾਬਰੀ ਸੂਚਨਾ ਅਨੁਸਾਰ ਸੰਬੰਧਿਤ ਹੋਟਲ ਸਾਈਟ ’ਤੇ ਵਿਭਾਗ ਵਲੋਂ ਵਾਰ-ਵਾਰ ਚੇਤਾਵਨੀਆਂ ਅਤੇ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਨਿਰਮਾਣ ਕਾਰਜ ਜਾਰੀ ਰੱਖਿਆ ਜਾ ਰਿਹਾ ਸੀ ਤੇ ਲੋੜੀਂਦੀਆਂ ਮਨਜ਼ੂਰੀਆਂ ਤੇ ਕਲੀਅਰੈਂਸ ਤੋਂ ਬਿਨਾਂ ਨਿਰਮਾਣ ਜਾਰੀ ਰੱਖਣ ਦੇ ਮੱਦੇਨਜ਼ਰ ਨਿਗਮ ਵਲੋਂ ਸੰਬੰੰਧਿਤ ਜਾਇਦਾਦ ਨੂੰ ਪਹਿਲਾਂ ਹੀ ਦੋ ਵਾਰ ਸੀਲ ਕੀਤਾ ਜਾ ਚੁੱਕਾ ਸੀ। ਨਿਗਮ ਦੇ ਨਿਰਦੇਸ਼ਾਂ ਦੀ ਵਾਰ-ਵਾਰ ਉਲੰਘਣਾ ਨੂੰ ਗੰਭੀਰਤਾ ਨਾਲ ਲੈਂਦਿਆਂ ਟਾਊਨ ਪਲਾਨਿੰਗ ਵਿਭਾਗ ਵਲੋਂ ਸਾਈਟ ’ਤੇ ਹੋਰ ਇਨਫੋਰਸਮੈਂਟ ਕਾਰਵਾਈ ਕੀਤੀ ਗਈ। ਵਿਭਾਗ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਵਿਅਕਤੀ ਜਾਂ ਡਿਵੈਲਪਰ ਮਨਜ਼ੂਰਸ਼ੁਦਾ ਬਿਲਡਿੰਗ ਪਲਾਨ, ਬਿਲਡਿੰਗ ਬਾਇਲਾਜ਼ ਤੇ ਲਾਗੂ ਪਲਾਨਿੰਗ ਨਿਯਮਾਂ ਦੀ ਉਲੰਘਣਾ ਕਰਕੇ ਨਿਰ ਮਾਣ ਕਾਰਜ ਨਹੀਂ ਕਰ ਸਕਦਾ।
ਪਿਛਲੀ ਖ਼ਬਰ ਰਾਜ ਸਭਾ ਮੈਂਬਰ ਤਰੁਣ ਚੁੱਘ ਕਾਰੋਬਾਰੀ ਰਾਜੀਵ ਅਨੇਜਾ ਦੇ ਨਿਵਾਸ ’ਤੇ ਭਗਵਾਨ ਗਣੇਸ਼ ਦਾ ਆਸ਼ੀਰਵਾਦ ਲੈਣ ਪਹੁੰਚੇ ਅਗਲੀ ਖ਼ਬਰ ਨਗਰ ਨਿਗਮ ਵਲੋਂ ਕੇਂਦਰੀ ਜ਼ੋਨ ਦੇ ਵਾਰਡ ਨੰਬਰ 58, 60 ਤੇ 69 ਵਿਚ 6 ਗ਼ੈਰ-ਕਾਨੂੰਨੀ ਡੇਅਰੀਆਂ ਖਾਲੀ ਕਰਵਾ ਕੇ ਪਸ਼ੂ ਗਊਸ਼ਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।