21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸਰਬ ਆਂਗਣਵਾੜੀ ਯੂਨੀਅਨ ਨੂੰ ਛੱਡ ਅਟਾਰੀ ਤੇ ਖਾਸਾ ਦੀਆਂ ਵਰਕਰਾਂ ‘ਆਲ ਪੰਜਾਬ ਮੁਲਾਜ਼ਮ ਯੂਨੀਅਨ’ ’ਚ ਸ਼ਾਮਿਲ

ਚੋਗਾਵਾਂ, 20 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਆਲ ਪੰਜਾਬ ਮੁਲਾਜ਼ਮ ਆਂਗਣਵਾੜੀ ਵਰਕਰਜ਼ ਅਤੇ ਹੈਲਪਰਜ਼ ਯੂਨੀਅਨ ਦੀ ਇਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਸੁਖਵਿੰਦਰ ਕੌਰ ਚੋਗਾਵਾਂ ਦੀ ਯੋਗ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਯੂਨੀਅਨ ਨੂੰ ਉਸ ਵੇਲੇ ਵੱਡੀ ਜਥੇਬੰਦਕ ਮਜ਼ਬੂਤੀ ਮਿਲੀ, ਜਦੋਂ ਅਟਾਰੀ ਅਤੇ ਖਾਸਾ ਖੇਤਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ‘ਸਰਬ ਆਂਗਣਵਾੜੀ ਯੂਨੀਅਨ’ ਦਾ ਸਾਥ ਛੱਡ ਕੇ ‘ਆਲ ਪੰਜਾਬ ਮੁਲਾਜ਼ਮ ਆਂਗਣਵਾੜੀ ਯੂਨੀਅਨ’ ਵਿਚ ਸ਼ਾਮਿਲ ਹੋਣ ਦਾ ਅਹਿਮ ਐਲਾਨ ਕਰ ਦਿੱਤਾ।

ਅਜੀਤ ਡੈਸਕ 21-09-2026
ਚੋਗਾਵਾਂ, 20 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਆਲ ਪੰਜਾਬ ਮੁਲਾਜ਼ਮ ਆਂਗਣਵਾੜੀ ਵਰਕਰਜ਼ ਅਤੇ ਹੈਲਪਰਜ਼ ਯੂਨੀਅਨ ਦੀ ਇਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਸੁਖਵਿੰਦਰ ਕੌਰ ਚੋਗਾਵਾਂ ਦੀ ਯੋਗ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਯੂਨੀਅਨ ਨੂੰ ਉਸ ਵੇਲੇ ਵੱਡੀ ਜਥੇਬੰਦਕ ਮਜ਼ਬੂਤੀ ਮਿਲੀ, ਜਦੋਂ ਅਟਾਰੀ ਅਤੇ ਖਾਸਾ ਖੇਤਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ‘ਸਰਬ ਆਂਗਣਵਾੜੀ ਯੂਨੀਅਨ’ ਦਾ ਸਾਥ ਛੱਡ ਕੇ ‘ਆਲ ਪੰਜਾਬ ਮੁਲਾਜ਼ਮ ਆਂਗਣਵਾੜੀ ਯੂਨੀਅਨ’ ਵਿਚ ਸ਼ਾਮਿਲ ਹੋਣ ਦਾ ਅਹਿਮ ਐਲਾਨ ਕਰ ਦਿੱਤਾ। ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਬਲਾਕ ਚੋਗਾਵਾਂ ਦੀ ਪ੍ਰਧਾਨ ਸੁਖਵਿੰਦਰ ਕੌਰ ਵਿਰਕ ਨੇ ਕਿਹਾ ਕਿ ਆਲ ਪੰਜਾਬ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਆਪਣੇ ਮੁਲਾਜ਼ਮ ਸਾਥੀਆਂ ਦੇ ਹਿਤਾਂ ਲਈ ਹਮੇਸ਼ਾ ਚੱਟਾਨ ਵਾਂਗ ਖੜ੍ਹੀ ਹੈ। ਇਸ ਅਹਿਮ ਇਕੱਤਰਤਾ ਦੌਰਾਨ ਬਲਾਕ ਪ੍ਰਧਾਨ ਸੁਖਵਿੰਦਰ ਕੌਰ ਵਿਰਕ ਤੋਂ ਇਲਾਵਾ ਹਰਮੀਤ ਕੌਰ ਕੋਹਾਲੀ, ਵੇਰਕਾ ਬਲਾਕ ਦੀ ਪ੍ਰਧਾਨ ਸੰਤੋਸ਼ ਕੌਰ, ਪਵਨਦੀਪ ਕੌਰ, ਮਨਦੀਪ ਕੌਰ, ਰਾਜਵੀਰ ਕੌਰ, ਗੁਰਵੀਨ ਕੌਰ, ਕਿਰਨਦੀਪ ਕੌਰ, ਜਸਬੀਰ ਕੌਰ ਅਤੇ ਮਨਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰ ਅਤੇ ਹੈਲਪਰ ਹਾਜ਼ਰ ਸਨ।
ਪਿਛਲੀ ਖ਼ਬਰ ਅਮਰਜੀਤ ਸਿੰਘ ਚਾਵਲਾ ਤੇ ਮਲਕੀਤ ਸਿੰਘ ਨੂੰ ਪੰਥ ’ਚੋਂ ਛੇਕਿਆ ਦੋਸ਼ ਲਾਉਣ ਵਾਲੀ ਬੀਬੀ ਇਕ ਵਾਰ ਮਿਲੀ ਜ਼ਰੂਰ ਸੀ , ਪਰ ਕੋਈ... ਅਗਲੀ ਖ਼ਬਰ ਸ਼ਹੀਦ ਅਮਰਦੀਪ ਸਿੰਘ ਪੀ.ਐੱਮ ਸ੍ਰੀ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ ਮਜੀਠਾ ’ਚ ਪੜ੍ਹਦੀ ਕੁੜੀ ਨੇ ਨੀਟ ਪ੍ਰੀਖਿਆ ਪਾਸ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।