ਗੈਵੀ ਕਲੇਰ ਨੇ 1 ਹਫ਼ਤੇ ਵਿਚ ਨਿਊਜ਼ੀਲੈਂਡ ਦੇ 5 ਹੋਰ ਵੀਜ਼ੇ ਹਾਸਿਲ ਕੀਤੇ
ਸਟੂਡੈਂਟ ਵੀਜ਼ੇ ’ਤੇ ਨਿਊਜ਼ੀਲੈਂਡ ਦੇ ਚਾਹਵਾਨ ਵਿਦਿਆਰਥੀਆਂ ਲਈ ਵੱਡੀ ਆਫ਼ਰ, ਅੰਬੈਸੀ ਫ਼ੀਸ ਵੀ ਟੀਮ ਗਲੋਬਲ ਕਰੇਗੀ ਅਦਾ - ਗੈਵੀ ਕਲੇਰ
ਤਰਨ ਤਾਰਨ, 21 ਸਤੰਬਰ (ਹਰਿੰਦਰ ਸਿੰਘ)-ਗੈਵੀ ਕਲੇਰ ਨੇ 1 ਹਫਤੇ ਵਿਚ ਨਿਊਜੀਲੈਂਡ ਦੇ 5 ਵੀਜੇ ਲਗਵਾ ਕੇ ਆਪਣੀ ਚੜ੍ਹਦੀ ਇਕ ਵਾਰ ਫਿਰ ਬਰਕਰਾਰ ਰੱਖੀ ਹੈ। ਜਿਸ ਤਰ੍ਹਾਂ ਨਿਊਜੀਲੈਂਡ ਦਾ ਪਿਛਲਾ ਇਨਟੇਕ ਸਫਲ ਰਿਹਾ, ਉਸ ਤਰ੍ਹਾਂ ਹੀ ਨਿਊਜੀਲੈਂਡ ਦੇ ਨਵੰਬਰ ਇਨਟੇਕ ਲਈ ਵੱਡੇ ਪੱਧਰ ’ਤੇ ‘ਗੈਵੀ ਕਲੇਰ ਟੀਮ ਗਲੋਬਲ’ ਵਲੋਂ ਵੀਜੇ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ।
ਜ
ਜਾਣਕਾਰੀ ਦਿੰਦੇ ਹੋਏ ਵੀਜ਼ਾ ਮਾਹਿਰ ਗੈਵੀ ਕਲੇਰ।
22-09-2026
ਤਰਨ ਤਾਰਨ, 21 ਸਤੰਬਰ (ਹਰਿੰਦਰ ਸਿੰਘ)-ਗੈਵੀ ਕਲੇਰ ਨੇ 1 ਹਫਤੇ ਵਿਚ ਨਿਊਜੀਲੈਂਡ ਦੇ 5 ਵੀਜੇ ਲਗਵਾ ਕੇ ਆਪਣੀ ਚੜ੍ਹਦੀ ਇਕ ਵਾਰ ਫਿਰ ਬਰਕਰਾਰ ਰੱਖੀ ਹੈ। ਜਿਸ ਤਰ੍ਹਾਂ ਨਿਊਜੀਲੈਂਡ ਦਾ ਪਿਛਲਾ ਇਨਟੇਕ ਸਫਲ ਰਿਹਾ, ਉਸ ਤਰ੍ਹਾਂ ਹੀ ਨਿਊਜੀਲੈਂਡ ਦੇ ਨਵੰਬਰ ਇਨਟੇਕ ਲਈ ਵੱਡੇ ਪੱਧਰ ’ਤੇ ‘ਗੈਵੀ ਕਲੇਰ ਟੀਮ ਗਲੋਬਲ’ ਵਲੋਂ ਵੀਜੇ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਗੈਵੀ ਕਲੇਰ ਨੇ ਦੱਸਿਆ ਕਿ ਇਸ ਸਮੇਂ ਸਿਰਫ ਨਿਊਜ਼ੀਲੈਂਡ ਹੀ ਉਹ ਦੇਸ਼ ਜੋ ਦਿਲ ਖੋਲ੍ਹ ਕੇ ਸਟੂਡੈਂਟ ਵੀਜੇ ਦੇ ਰਿਹਾ ਹੈ ਅਤੇ ਖਾਸ ਕਰਕੇ ਜਿਹੜੇ ਵਿਦਿਆਰਥੀ ਆਸਟ੍ਰੇਲੀਆ, ਕੈਨੇਡਾ ਜਾਂ ਫਿਰ ਪਹਿਲਾਂ ਨਿਊਜ਼ੀਲੈਂਡ ਤੋਂ ਰਿਫਿਊਜ ਹਨ, ਉਨ੍ਹਾਂ ਦਾ ਵੀ ਸਵਾਗਤ ਕਰ ਰਿਹਾ ਹੈ। ਗੈਵੀ ਕਲੇਰ ਨੇ ਅੱਗੇ ਕਿਹਾ ਕਿ ਜਿਹੜੇ ਵੀ ਵਿਦਿਆਰਥੀ ਬਾਰ੍ਹਵੀਂ ਜਾਂ ਗਰੈਜੂਏਸ਼ਨ ਪਾਸ ਹਨ, ਉਹ ਨਿਊਜ਼ੀਲੈਂਡ ਦੇ ਨਵੰਬਰ ਜਾਂ ਜਨਵਰੀ ਇਨਟੇਕ ਲਈ ਅਪਲਾਈ ਕਰ ਸਕਦੇ ਹਨ ਜਾਂ ਫਿਰ ਜਿਹੜੇ ਵਿਦਿਆਰਥੀ ਸਿਰਫ ਆਸਟ੍ਰੇਲੀਆ ਹੀ ਜਾਣਾ ਚਾਹੁੰਦੇ ਹਨ, ਉਹ ਵੀ ਨਿਊਜ਼ੀਲੈਂਡ ਦਾ 1 ਸਾਲ ਦਾ ਸਟੂਡੈਂਟ ਵੀਜ਼ਾ ਲੈਣ ਉਪਰੰਤ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ 3 ਸਾਲਾਂ ਬਾਅਦ ਨਿਊਜ਼ੀਲੈਂਡ ਦੀ ਪੀ.ਆਰ. ਲੈਣ ਉਪਰੰਤ ਆਸਟਰੇਲੀਆ ਜਾ ਸਕਦੇ ਹਨ। ਗੈਵੀ ਕਲੇਰ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਕੋਲ 35 ਲੱਖ ਰੁਪਏ ਦੇ ਕਰੀਬ ਤਿੰਨ ਮਹੀਨੇ ਪੁਰਾਣੇ ਫੰਡ ਹਨ ਉਹ ਇਧਰ-ਉਧਰ ਭਟਕਣ ਦੀ ਥਾਂ ਨਿਊਜ਼ੀਲੈਂਡ ਜਾਣ ਨੂੰ ਪਹਿਲ ਦੇਣ, ਕਿਉਂਕਿ ਇਸ ਸਮੇਂ ਨਿਊਜ਼ੀਲੈਂਡ ਵਿਚ ਵਿਦਿਆਰਥੀਆਂ ਦਾ ਭਵਿੱਖ ਬਹੁਤ ਹੀ ਵਧੀਆ ਬਣ ਰਿਹਾ ਹੈ। ਨਿਊਜ਼ੀਲੈਂਡ ਸਿਰਫ ਉਹਨਾਂ ਏਜੰਟਸ ਨੂੰ ਵੀਜੇ ਦੇ ਰਿਹਾ ਹੈ ਜੋ ਵੀਜਾ ਸਲਾਹਕਾਰ ਨਿਊਜ਼ੀਲੈਂਡ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਉਥੋਂ ਦੀਆਂ ਯੂਨੀਵਰਸਿਟੀ ਨਾਲ ਸਿੱਧੇ ਸੰਪਰਕ ਵਿੱਚ ਹਨ। ਉਹਨਾਂ ਦੱਸਿਆ ਕਿ ‘ਗੈਵੀ ਕਲੇਰ ਟੀਮ ਗਲੋਬਲ’ ਦੇ ਮਾਹਰ ਵਕੀਲ ਜੋ ਨਿਊਜ਼ੀਲੈਂਡ ਦੀ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ ਅਤੇ ਉਥੋਂ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ ਸਿੱਧਾ ਰਾਬਤਾ ਰੱਖਦੇ ਹਨ, ਓਨਾ ਦੇ ਹੀ ਵੀਜੇ ਆ ਰਹੇ ਹਨ। ਉਨ੍ਹਾਂ ਵਿਦਿਆਰਥੀਆਂ ਦੇ ਧਿਆਨ ਵਿਚ ਲਿਆਂਦਾ ਕਿ ਜ਼ਿਆਦਾ ਰਿਫਿਊਜਲਾਂ ਉਨ੍ਹਾਂ ਵਿਦਿਆਰਥੀਆਂ ਨੂੰ ਦੇਖਣ ਨੂੰ ਮਿਲ ਰਹੀਆਂ ਹਨ, ਜਿੰਨਾਂ ਵਿਚ 90 ਫ਼ੀਸਦੀ ਏਜੰਟ ਵਿਦਿਆਰਥੀਆਂ ਦੇ ਨਾਂਅ ’ਤੇ ਫਾਈਲਾਂ ਲਗਾਉਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਰਿਫਿਊਜਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੀ ਸੰਸਥਾ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਉਥੇ ਹੀ ਅਸੀਂ ਵਿਦਿਆਰਥੀਆਂ ਨੂੰ ਜਿਸ ਵੀ ਦੇਸ਼ ਵਿਚ ਭੇਜੀਏ, ਉਥੋਂ ਦੇ ਸਰਕਾਰੀ ਕਾਲਜ ਜਾਂ ਯੂਨੀਵਰਸਿਟੀਆਂ ਵਿਚ ਦਾਖਲੇ ਦਿਵਾਈਏ, ਤਾਂ ਜੋ ਵੀਜ਼ਾ ਮਿਲਣ ਦੇ ਮੌਕੇ ਹੋਰ ਵੀ ਵਧੀਆ ਹੋ ਜਾਂਦੇ ਹਨ। ਅਸੀਂ ਕਦੀ ਵੀ ਵਿਦਿਆਰਥੀਆਂ ਨੂੰ ਹਮੇਸ਼ਾਂ ਸਹੀ ਜਾਣਕਾਰੀ ਦਿੰਦੇ ਹਾਂ। ਉਹਨਾਂ ਕਿਹਾ ਕਿ ਸਾਡੇ ਨਿਊਜ਼ੀਲੈਂਡ ਬੈਠੇ ਵਕੀਲ ਜੋ ਸਟੱਡੀ ਵੀਜੇ ਨੂੰ ਲੈ ਕੇ ਵੱਡਾ ਤਜਰਬਾ ਰੱਖਦੇ ਹਨ, ਜੇਕਰ ਕਿਸੇ ਯੂਨੀਵਰਸਿਟੀ ਜਾਂ ਕਾਲਜ ਨੂੰ ਕਿਸੇ ਵਿਦਿਆਰਥੀ ਦੇ ਕਾਗਜਾਂ ਵਿੱਚ ਕਮੀ ਵੀ ਮਿਲਦੀ ਹੈ ਤਾਂ ਉਸ ਲਈ ਸਿੱਧੇ ਫਾਇਲ ਲਗਾਉਣ ਵਾਲੇ ਵਕੀਲਾਂ ਨਾਲ ਸੰਪਰਕ ਕਰਦੇ ਹਨ। ਉਨ੍ਹਾਂ ਨਿਊਜ਼ੀਲੈਂਡ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਕਿਹਾ ਕਿ ਚੰਗੇ ਪ੍ਰੋਫਾਈਲ ਵਾਲੇ ਵਿਦਿਆਰਥੀਆਂ ਦੀ ਅੰਬੈਸੀ ਦੀ ਫੀਸ ਜੋ ਕਿ 50 ਹਜ਼ਾਰ ਰੁਪਏ ਹੈ, ਉਹ ਵੀ ਅਸੀਂ ਆਪਣੇ ਕੋਲੋਂ ਅਦਾ ਕਰਾਂਗੇ ਅਤੇ ਵੀਜ਼ਾ ਆਉਣ ਤੋਂ ਬਾਅਦ ਫੀਸ ਲਈ ਜਾਵੇਗੀ। ਜਿਸ ਤਰ੍ਹਾਂ ਇਕ ਹਫਤੇ ਵਿਚ 5 ਵਿਦਿਆਰਥੀਆਂ ਦੇ ਸਾਨੂੰ ਵੀਜੇ ਹਾਸਲ ਹੋਏ ਹਨ, ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ ’ਤੇ ਹੋਰ ਵੀ ਵਿਦਿਆਰਥੀਆਂ ਦੇ ਵੀਜੇ ਆਉਣ ਜਾ ਰਹੇ ਹਨ। ਸਿਰਫ ਨਿਊਜ਼ੀਲੈਂਡ ਹੀ ਉਹ ਦੇਸ਼ ਹੈ ਜੋ ਸਿਰਫ ਅੰਬੈਸੀ ਫੀਸ ਲੈਣ ਉਪਰੰਤ ਵਿਦਿਆਰਥੀਆਂ ਨੂੰ ਵੀਜ਼ਾ ਦੇ ਦਿੰਦੀ ਹੈ ਅਤੇ ਵੀਜ਼ਾ ਆਉਣ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਜਾਂ ਕਾਲਜ ਦੀ ਫੀਸ ਅਦਾ ਕਰਨੀ ਹੁੰਦੀ ਹੈ।