29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਬਸੰਤ ਸਿੰਘ ਗਿੱਲ ਦੀ ਮੌਤ ’ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

ਚਵਿੰਡਾ ਦੇਵੀ, 28 ਸਤੰਬਰ (ਸਤਪਾਲ ਸਿੰਘ ਢੱਡੇ)-ਸਥਾਨਕ ਕਸਬੇ ਤੋਂ ਨਜ਼ਦੀਕ ਪੈਂਦੇ ਪਿੰਡ ਹਦਾਇਤਪੁਰਾ ਦੇ ਸਰਪੰਚ ਰਵਿੰਦਰ ਸਿੰਘ ਗਿੱਲ ਅਤੇ ਮਗਵਿੰਦਰ ਸਿੰਘ ਗਿੱਲ ਦੇ ਸਤਿਕਾਰਯੋਗ ਪਿਤਾ, ਜੋਗਾ ਸਿੰਘ ਗਿੱਲ ਦੇ ਭਰਾ ਅਤੇ ਸੁਖਪਾਲ ਸਿੰਘ ਗਿੱਲ ਦੇ ਤਾਇਆ ਬਸੰਤ ਸਿੰਘ ਗਿੱਲ ਦੇ ਅਕਾਲ ਚਲਾਣੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਨੇ ਪਰਮਾਤਮਾ ਵਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ।

ਸਵ. ਬਸੰਤ ਸਿੰਘ ਗਿੱਲ 29-09-2026
ਚਵਿੰਡਾ ਦੇਵੀ, 28 ਸਤੰਬਰ (ਸਤਪਾਲ ਸਿੰਘ ਢੱਡੇ)-ਸਥਾਨਕ ਕਸਬੇ ਤੋਂ ਨਜ਼ਦੀਕ ਪੈਂਦੇ ਪਿੰਡ ਹਦਾਇਤਪੁਰਾ ਦੇ ਸਰਪੰਚ ਰਵਿੰਦਰ ਸਿੰਘ ਗਿੱਲ ਅਤੇ ਮਗਵਿੰਦਰ ਸਿੰਘ ਗਿੱਲ ਦੇ ਸਤਿਕਾਰਯੋਗ ਪਿਤਾ, ਜੋਗਾ ਸਿੰਘ ਗਿੱਲ ਦੇ ਭਰਾ ਅਤੇ ਸੁਖਪਾਲ ਸਿੰਘ ਗਿੱਲ ਦੇ ਤਾਇਆ ਬਸੰਤ ਸਿੰਘ ਗਿੱਲ ਦੇ ਅਕਾਲ ਚਲਾਣੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਨੇ ਪਰਮਾਤਮਾ ਵਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਸ. ਬਸੰਤ ਸਿੰਘ ਗਿੱਲ ਦੇ ਅਕਾਲ ਚਲਾਣੇ ’ਤੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ, ਪੰਚਾਇਤੀ ਨੁਮਾਇੰਦਿਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਬਸੰਤ ਸਿੰਘ ਗਿੱਲ ਦਾ ਮਿਲਣਸਾਰ ਸੁਭਾਅ ਅਤੇ ਪਰਿਵਾਰਕ ਤੇ ਸਮਾਜਿਕ ਸਾਂਝਾਂ ਕਾਰਨ ਇਲਾਕੇ ਦੇ ਲੋਕਾਂ ਨਾਲ ਗੂੜ੍ਹਾ ਸੰਬੰਧ ਸੀ।ਇਸ ਦੁੱਖ ਦੀ ਘੜੀ ਵਿਚ ਪ੍ਰਗਟ ਸਿੰਘ ਚੁਗਾਵਾਂ ਚੇਅਰਮੈਨ, ਤਜਿੰਦਰ ਸਿੰਘ ਤਰਫਾਨ, ਝਿਰਮਲ ਸਿੰਘ ਬਾਠ, ਅਜੇਪਾਲ ਸਿੰਘ ਗੰਡੀਵਿੰਡ, ਮਿੱਠਾ ਸਰਪੰਚ ਚੰਨਣਕੇ, ਰਜਵੰਤ ਸਿੰਘ ਵਡਾਲਾ, ਦਿਲਬਾਗ ਸਿੰਘ ਧੰਜੂ, ਲੱਕੀ ਧੰਜਲ ਚਵਿੰਡਾ ਦੇਵੀ, ਗੁਰਪ੍ਰੀਤ ਸਿੰਘ ਚੁਗਾਵਾਂ, ਹਰਜਿੰਦਰ ਸਿੰਘ ਉੱਪਲ, ਕੁਲਦੀਪ ਸਿੰਘ ਰੰਧਾਵਾ ਸਾਬਕਾ ਸਰਪੰਚ, ਸਰਪੰਚ ਹਰਗੁਰਿੰਦਰ ਸਿੰਘ ਮਾਨ, ਨਵਤੇਜ ਸਿੰਘ ਸੋਈ, ਹਰਦੀਪ ਸਿੰਘ ਸਾਬਕਾ ਸਰਪੰਚ ਕੈਰੋਂਨੰਗਲ, ਨਰਿੰਦਰ ਸਿੰਘ ਬੱਲ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਕੈਰੋਂਨੰਗਲ, ਕੁਲਦੀਪ ਸਿੰਘ ਸ਼ਹਿਜ਼ਾਦਾ, ਮਹਾਬੀਰ ਸਿੰਘ ਸਰਪੰਚ ਰਾਮਪੁਰਾ, ਸੰਵਿੰਦਰ ਸਿੰਘ ਕੱਥੂਨੰਗਲ ਸਾਬਕਾ ਵਿਧਾਇਕ ਮਜੀਠਾ, ਮਗਵਿੰਦਰ ਸਿੰਘ ਖਾਪੜ ਖੇੜੀ ਮੈਂਬਰ ਐੱਸ.ਜੀ.ਪੀ.ਸੀ., ਗੁਰਿੰਦਰ ਸਿੰਘ ਲਾਲੀ ਰਣੀਕੇ ਮੈਂਬਰ ਐੱਸ.ਜੀ.ਪੀ.ਸੀ., ਹਰਦੇਵ ਸਿੰਘ ਸਰਪੰਚ ਚਵਿੰਡਾ ਦੇਵੀ, ਅਰਬਿੰਦਰ ਸਿੰਘ ਸਰਪੰਚ ਸਹਿਣੇਵਾਲੀ ਅਤੇ ਕੁਲਦੀਪ ਸ਼ਰਮਾ ਚਵਿੰਡਾ ਦੇਵੀ ਸਮੇਤ ਹੋਰਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। 28 ਏਐਸਆਰ76 ਸਵ. ਬਸੰਤ ਸਿੰਘ ਗਿੱਲ
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸਕੂਲ ਲੋਪੋਕੇ ਵਿਖੇ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਜਥੇ: ਬਲਵੰਤ ਸਿੰਘ ਪੰਡੋਰੀ ਨੂੰ ਸਦਮਾ-ਛੋਟੇ ਭਰਾਤਾ ਕੁਲਵੰਤ ਸਿੰਘ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।