ਬਾਬਾ ਭਾਈ ਸਾਲ੍ਹੋ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਕਰਾਇਆ
ਮਜੀਠਾ,30 ਸਤੰਬਰ(ਮਨਿੰਦਰ ਸਿੰਘ ਸੋਖੀ)- ਡੇਰਾ ਬਾਬਾ ਭਾਈ ਸਾਲ੍ਹੋ ਮਜੀਠਾ ਵਿਖੇ ਸ੍ਰੀ ਗੁਰੂ ਰਾਮ ਦਾਸ ਜੀ ਦੇ ਅਨਿਨ ਸੇਵਕ ਬਾਬਾ ਭਾਈ ਸਾਲ੍ਹੋ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਬਾਬਾ ਭਾਈ ਸਾਲ੍ਹੋ ਦੀ ਅੰਸ਼ ਬੰਸ਼ ਬਾਬਾ ਹਰਪਿੰਦਰ ਸਿੰਘ ਦੀ ਅਗਵਾਈ ਵਿਚ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਸਵੇਰੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਲੜੀਵਾਰ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਦੀਵਾਨ ਹਾਲ ਵਿਚ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਅਤੇ ਕਥਾਵਾਚਕ ਜਿਨ੍ਹਾਂ ਵਿਚ ਹਜੂਰੀ ਰਾਗੀ ਭਾਈ ਸਰੂਪ ਸਿੰਘ ਦਾ ਰਾਗੀ ਜਥਾ, ਭਾਈ ਮਹਿਤਾਬ ਸਿੰਘ ਮਜੀਠਾ ਦਾ ਰਾਗੀ ਜਥਾ, ਭਾਈ ਮੰਗਤ ਸਿੰਘ ਝਾੜ ਸਾਹਿਬ ਵਾਲਿਆਂ ਦਾ ਰਾਗੀ ਜਥਾ, ਕਥਾਵਾਚਕ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗਿਆਨੀ ਸਰੂਪ ਸਿੰਘ ਕਡਿਆਲਾ ਦਾ ਢਾਡੀ ਜਥਾ, ਭਾਈ ਸਰਬਜੀਤ ਸਿੰਘ ਢੋਟੀਆਂ ਕਥਾਵਾਚਕ ਨੇ ਮਨੋਹਰ ਗੁਰਬਾਣੀ ਕੀਰਤਨ, ਢਾਡੀ ਵਾਰਾਂ, ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਡ
ਡੇਰਾ ਬਾਬਾ ਭਾਈ ਸਾਲ੍ਹੋ ਜੀ ਮਜੀਠਾ ਵਿਖੇ ਸਾਲਾਨਾ ਮੇਲੇ ਦੌਰਾਨ ਲਗਾਏ ਧਾਰਮਿਕ ਦੀਵਾਨ ਵਿਚ ਗੁਰਇਤਿਹਾਸ ਤੋਂ ਜਾਣੂੰ ਕਰਾਉਂਦਾ ਹੋਇਆ ਸਰੂਪ ਸਿੰਘ ਕਡਿਆਲਾ ਦਾ ਢਾਡੀ ਜਥਾ । ਤਸਵੀਰਾਂ : ਮਨਿੰਦਰ ਸਿੰਘ ਸੋਖੀ
01-10-2026
ਮਜੀਠਾ,30 ਸਤੰਬਰ(ਮਨਿੰਦਰ ਸਿੰਘ ਸੋਖੀ)- ਡੇਰਾ ਬਾਬਾ ਭਾਈ ਸਾਲ੍ਹੋ ਮਜੀਠਾ ਵਿਖੇ ਸ੍ਰੀ ਗੁਰੂ ਰਾਮ ਦਾਸ ਜੀ ਦੇ ਅਨਿਨ ਸੇਵਕ ਬਾਬਾ ਭਾਈ ਸਾਲ੍ਹੋ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਬਾਬਾ ਭਾਈ ਸਾਲ੍ਹੋ ਦੀ ਅੰਸ਼ ਬੰਸ਼ ਬਾਬਾ ਹਰਪਿੰਦਰ ਸਿੰਘ ਦੀ ਅਗਵਾਈ ਵਿਚ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਸਵੇਰੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਲੜੀਵਾਰ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਦੀਵਾਨ ਹਾਲ ਵਿਚ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਅਤੇ ਕਥਾਵਾਚਕ ਜਿਨ੍ਹਾਂ ਵਿਚ ਹਜੂਰੀ ਰਾਗੀ ਭਾਈ ਸਰੂਪ ਸਿੰਘ ਦਾ ਰਾਗੀ ਜਥਾ, ਭਾਈ ਮਹਿਤਾਬ ਸਿੰਘ ਮਜੀਠਾ ਦਾ ਰਾਗੀ ਜਥਾ, ਭਾਈ ਮੰਗਤ ਸਿੰਘ ਝਾੜ ਸਾਹਿਬ ਵਾਲਿਆਂ ਦਾ ਰਾਗੀ ਜਥਾ, ਕਥਾਵਾਚਕ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗਿਆਨੀ ਸਰੂਪ ਸਿੰਘ ਕਡਿਆਲਾ ਦਾ ਢਾਡੀ ਜਥਾ, ਭਾਈ ਸਰਬਜੀਤ ਸਿੰਘ ਢੋਟੀਆਂ ਕਥਾਵਾਚਕ ਨੇ ਮਨੋਹਰ ਗੁਰਬਾਣੀ ਕੀਰਤਨ, ਢਾਡੀ ਵਾਰਾਂ, ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਾਲਾਨਾ ਜ਼ੋੜ ਮੇਲੇ ਵਿਚ ਬਿਕਰਮ ਸਿੰਘ ਮਜੀਠੀਆ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਨਤਮਸਤਕ ਹੋਏ। ਪ੍ਰਬੰਧਕਾਂ ਵਲੋਂ ਆਏ ਜਥਿਆਂ ਅਤੇ ਹੋਰ ਪਤਵੰਤਿਆਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ। ਸਟੇਜ਼ ਦੀ ਭੂਮਿਕਾ ਬਾਬਾ ਸੁਖਪਾਲ ਸਿੰਘ ਨੇ ਨਿਭਾਈ। ਇਸ ਮੌਕੇ ਸੰਗਤਾਂ ਵਿਚ ਬਾਬਾ ਹਰਪਿੰਦਰ ਸਿੰਘ, ਬਾਬਾ ਕੁਲਦੀਪ ਸਿੰਘ, ਬਾਬਾ ਗੁਰਜੋਤ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਸੁਖਪਾਲ ਸਿੰਘ, ਸੁਖਜਿੰਦਰ ਸਿੰਘ, ਭਗਵਾਨ ਸਿੰਘ, ਗੁਰਬਲਜੀਤ ਸਿੰਘ, ਸਵਿੰਦਰ ਸਿੰਘ, ਹਰਜਾਪ ਸਿੰਘ, ਸਤਨਾਮ ਸਿੰਘ, ਜਗਜੀਤ ਸਿੰਘ, ਬਾਬਾ ਤਰਲੋਕ ਸਿੰਘ, ਮਾ: ਜਗਜੀਤ ਸਿੰਘ, ਸਿਮਰਜੀਤ ਸਿੰਘ, ਅਰਵਿੰਦਰ ਸਿੰਘ, ਗੁਰਬਿੰਦਰ ਸਿੰਘ, ਹੀਰਾ ਸਿੰਘ, ਕਰਨ ਸਿੰਘ, ਮਨਦੀਪ ਸਿੰਘ ਮੰਨਾ ਢਿੰਗਨੰਗਲ, ਬਲਜੀਤ ਸਿੰਘ ਸੰਗਤਾਂ ਸ਼ਾਮਿਲ ਸਨ।