01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਤਿੰਨਾਂ ਆਗੂਆਂ ਵਲੋਂ ਵੱਖ-ਵੱਖ ਲੰਗਰਾਂ ਵਿਚ ਪਹੁੰਚ ਕੇ ਦਸਵੰਧ ਵਿਚੋਂ ਸੇਵਾ ਭੇਟ ਕੀਤੀ

ਅਜਨਾਲਾ, 30 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬ੍ਰਹਮ ਗਿਆਨੀ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਚੌਥ ਸਰਾਧਾਂ ਦੇ ਅਖੀਰਲੇ ਦਿਨ ਅੱਜ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਅਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਭਰਾਤਾ ਸੁਖਜਿੰਦਰ ਸਿੰਘ ਸੁੱਖ ਔਜਲਾ ਸੰਗਤੀ ਰੂਪ ਵਿਚ ਅਜਨਾਲਾ ਤੋਂ ਰਮਦਾਸ ਲਈ ਰਵਾਨਾ ਹੋਏ। ਇਸ ਮੌਕੇ ਸੰਗਤਾਂ ਲਈ ਲਗਾਏ ਗਏ ਵੱਖ-ਵੱਖ ਲੰਗਰਾਂ ਵਿਚ ਪਹੁੰਚ ਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਜੋਧ ਸਿੰਘ ਸਮਰਾ ਅਤੇ ਸੁਖਜਿੰਦਰ ਸਿੰਘ ‘ਸੁੱਖ’ ਔਜਲਾ ਵਲੋਂ ਆਪਣੀ ਕਮਾਈ ਵਿਚੋਂ ਕੱਢੇ ਦਸਵੰਧ ਰਾਹੀਂ ਵੱਖ-ਵੱਖ ਲੰਗਰ ਪ੍ਰਬੰਧਕ ਕਮੇਟੀਆਂ ਨੂੰ ਸੇਵਾ ਭੇਟ ਕੀਤੀ ਗਈ।

ਅਜੀਤ ਡੈਸਕ 01-10-2026
ਅਜਨਾਲਾ, 30 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬ੍ਰਹਮ ਗਿਆਨੀ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਚੌਥ ਸਰਾਧਾਂ ਦੇ ਅਖੀਰਲੇ ਦਿਨ ਅੱਜ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਅਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਭਰਾਤਾ ਸੁਖਜਿੰਦਰ ਸਿੰਘ ਸੁੱਖ ਔਜਲਾ ਸੰਗਤੀ ਰੂਪ ਵਿਚ ਅਜਨਾਲਾ ਤੋਂ ਰਮਦਾਸ ਲਈ ਰਵਾਨਾ ਹੋਏ। ਇਸ ਮੌਕੇ ਸੰਗਤਾਂ ਲਈ ਲਗਾਏ ਗਏ ਵੱਖ-ਵੱਖ ਲੰਗਰਾਂ ਵਿਚ ਪਹੁੰਚ ਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਜੋਧ ਸਿੰਘ ਸਮਰਾ ਅਤੇ ਸੁਖਜਿੰਦਰ ਸਿੰਘ ‘ਸੁੱਖ’ ਔਜਲਾ ਵਲੋਂ ਆਪਣੀ ਕਮਾਈ ਵਿਚੋਂ ਕੱਢੇ ਦਸਵੰਧ ਰਾਹੀਂ ਵੱਖ-ਵੱਖ ਲੰਗਰ ਪ੍ਰਬੰਧਕ ਕਮੇਟੀਆਂ ਨੂੰ ਸੇਵਾ ਭੇਟ ਕੀਤੀ ਗਈ। ਇਸ ਦੌਰਾਨ ਲੰਗਰ ਪ੍ਰਬੰਧਕ ਕਮੇਟੀਆਂ ਦੇ ਆਗੂਆਂ ਵਲੋਂ ਤਿੰਨਾਂ ਆਗੂਆਂ ਦਾ ਸਨਮਾਨ ਕਰਦਿਆਂ ਸਿਰੋਪਾਓ ਭੇਟ ਕੀਤੇ ਗਏ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਸਿੱਖ ਸੰਗਤ ਲਈ ਬਹੁਤ ਮਹੱਤਵਪੂਰਨ ਹੈ। ਇਸ ਦੌਰਾਨ ਹਲਕਾ ਇੰਚਾਰਜ ਸ. ਜੋਧ ਸਿੰਘ ਸਮਰਾ ਨੇ ਕਿਹਾ ਕਿ ਧੰਨ-ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਪਾਵਨ ਅਸਥਾਨ ’ਤੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ, ਹਲਕੇ ਦੀ ਖੁਸ਼ਹਾਲੀ ਅਤੇ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰੂ ਨਾਲ ਜੁੜੀ ਨੌਜਵਾਨ ਪੀੜ੍ਹੀ ਹੀ ਸਮਾਜ ਅਤੇ ਪੰਜਾਬ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾ ਸਕਦੀ ਹੈ। ਇਸ ਮੌਕੇ ਸੁਖਜਿੰਦਰ ਸਿੰਘ ਸੁੱਖ ਔਜਲਾ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਦੇਸ਼-ਵਿਦੇਸ਼ ਤੋਂ ਪਹੁੰਚ ਰਹੀ ਸਮੂਹ ਸਾਧ-ਸੰਗਤ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਅਜਨਾਲਾ ਤੋਂ ਰਮਦਾਸ ਤੱਕ ਵੱਖ-ਵੱਖ ਥਾਵਾਂ ’ਤੇ ਲੱਗੇ ਲੰਗਰਾਂ ਵਿਚ ਸੇਵਾ ਕਰ ਰਹੀਆਂ ਸੰਗਤਾਂ ਦੇ ਦਰਸ਼ਨ ਕਰਕੇ ਆਸ਼ੀਰਵਾਦ ਲੈਣਾ ਸਾਡੇ ਲਈ ਸੁਭਾਗਾ ਹੈ। ਇਸ ਮੌਕੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਮੈਨੇਜਰ ਪ੍ਰਗਟ ਸਿੰਘ ਤੇੜਾ, ਬਲਾਕ ਸੰਮਤੀ ਰਮਦਾਸ ਦੇ ਚੇਅਰਮੈਨ ਪ੍ਰਿਥੀਪਾਲ ਸਿੰਘ ਘੋਨੇਵਾਲਾ, ਆਮ ਆਦਮੀ ਪਾਰਟੀ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਅਮਿਤ ਔਲ, ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਐਡਵੋਕੇਟ ਅਰਵਿੰਦਰ ਸਿੰਘ ਮਾਨ, ਹਰਜਿੰਦਰ ਸਿੰਘ ਬਾਜਵਾ, ਐਡਵੋਕੇਟ ਸੰਦੀਪ ਕੌਸ਼ਲ, ਜਨਰਲ ਕੌਂਸਲ ਮੈਂਬਰ ਗੁਰਚਰਨਜੀਤ ਸਿੰਘ ਰਾਜੂ ਅਵਾਣ ਤੇ ਦਲਬੀਰ ਸਿੰਘ ਚੱਕ ਡੋਗਰਾ, ਸਰਪੰਚ ਮਨਜਿੰਦਰ ਸਿੰਘ ਸੈਦੋਗਾਜੀ, ਸਰਪੰਚ ਸੰਤੋਖ ਸਿੰਘ ਕੋਟ ਗੁਰਬਖਸ਼, ਸਰਪੰਚ ਮਨਪ੍ਰੀਤ ਸਿੰਘ ਮੰਨੂ ਮੱਲੀ ਬੋਹੜਵਾਲਾ, ਸਰਪੰਚ ਗੁਰਜੀਤ ਕੌਰ ਨਾਨਕਪੁਰਾ ਥੇਹ, ਗੁਰਨਾਮ ਸਿੰਘ ਕਮੀਰਪੁਰਾ, ਪਰਗਟ ਸਿੰਘ ਚੱਕਬਾਲਾ, ਪਰਮਜੀਤ ਸਿੰਘ ਵਾਹਲਾ, ਐਡਵੋਕੇਟ ਮੇਜਰ ਸਿੰਘ ਰਿਆੜ, ਬਲਰਾਜ ਸਿੰਘ ਜਗਦੇਵ ਖੁਰਦ, ਆਕਾਸ਼ਦੀਪ ਸਿੰਘ ਭੂਰੇਗਿੱਲ, ਗੁਰਲਾਲ ਸਿੰਘ ਵਿਛੋਆ, ਸੁੱਖ ਨਿੱਝਰ, ਅਮਿਤ ਪੁਰੀ, ਕਰਨ ਸਾਰੰਗਦੇਵ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਕੀ ਸਾਬਕਾ ਜਥੇਦਾਰ ਸਮੇਤ ਦੋ ਧਾਰਮਿਕ ਸਿੱਖ ਸੰਸਥਾਵਾਂ ਨਾਲ ਸੰਬੰਧਿਤ ਧਾਰਮਿਕ ਆਗੂ ਵੀ ਹੋਣਗੇ ਤਲਬ ? ਅਗਲੀ ਖ਼ਬਰ ਰਾਮਲੀਲ੍ਹਾ ਕਲੱਬ ਦੇ ਸਰਪ੍ਰਸਤ ਸਾਬਕਾ ਸਰਪੰਚ ਮੁਖਤਾਰ ਸਿੰਘ ਛੀਨਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।