03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਵਿਖੇ ਰਾਜ ਪੱਧਰੀ ਰੱਸੀ ਕੁੱਦ ਮੁਕਾਬਲੇ ਦਾ ਸਮਾਪਨ

ਅੰਮ੍ਰਿਤਸਰ, 2 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

ਅਜੀਤ ਡੈਸਕ 03-10-2026
ਅੰਮ੍ਰਿਤਸਰ, 2 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਆਯੋਜਿਤ ਦੋ ਰੋਜ਼ਾ ਰਾਜ ਪੱਧਰੀ ਰੱਸੀ ਕੁੱਦ ਮੁਕਾਬਲਾ ਸਫਲਤਾਪੂਰਵਕ ਸੰਪੰਨ ਹੋਇਆ। ਡੀ.ਏ.ਵੀ. ਖੇਡਾਂ ਦੀ ਸਟੇਟ ਕੋਆਰਡੀਨੇਟਰ ਅਤੇ ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਡੀ.ਏ.ਵੀ. ਰਾਸ਼ਟਰੀ ਖੇਡ ਮੁਕਾਬਲੇ ਦੇ ਅੰਤਰਗਤ ਕਰਵਾਏ ਗਏ ਇਸ ਮੁਕਾਬਲੇ ’ਚ ਪੰਜਾਬ ਦੇ ਪਟਿਆਲਾ, ਜਗਰਾਓਂ, ਲੁਧਿਆਣਾ, ਜੈਤੋ, ਕਾਦੀਆਂ, ਬਟਾਲਾ, ਅੰਮ੍ਰਿਤਸਰ ਅਤੇ ਕੋਟ ਈਸੇ ਖਾਂ ਦੇ ਵੱਖ-ਵੱਖ ਡੀ.ਏ.ਵੀ. ਸਕੂਲਾਂ ਤੋਂ ਕੁੱਲ 71 ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ਵਿਚ 40 ਲੜਕੀਆਂ ਅਤੇ 31 ਲੜਕੇ ਸ਼ਾਮਿਲ ਸਨ। ਮੁਕਾਬਲੇ ਵਿਚ ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ’ਤੇ ਡੀ.ਏ.ਵੀ. ਪਬਲਿਕ ਸਕੂਲ, ਗੁਰਦਾਸਪੁਰ ਦੇ ਚੇਅਰਮੈਨ ਰਾਜਨ ਮਿੱਤਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਰਾਜੀਵ ਭਾਰਤੀ, ਰੀਜ਼ਨਲ ਅਸਿਸਟੈਂਟ, ਡੀ.ਏ.ਵੀ. ਸਕੂਲਜ਼, ਪੰਜਾਬ ਜ਼ੋਨ-ਈ ਇਸ ਮੁਕਾਬਲੇ ’ਚ ਆਬਜ਼ਰਵਰ ਵਜੋਂ ਪਧਾਰੇ। ਇਸ ਤੋਂ ਇਲਾਵਾ ਦਾਨਿਸ਼ ਬਾਵਾ ਅਤੇ ਜਤਿਨ ਅਰੋੜਾ ਨੇ ਜੱਜ ਦੀ ਭੂਮਿਕਾ ਨਿਭਾਈ। ਵੱਖ-ਵੱਖ ਉਮਰ ਵਰਗਾਂ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਟੇਟ ਕੋਆਰਡੀਨੇਟਰ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਅਤੇ ਰੀਜ਼ਨਲ ਅਸਿਸਟੈਂਟ ਰਾਜੀਵ ਭਾਰਤੀ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਰੇ ਜੇਤੂਆਂ ਨੂੰ ਵਧਾਈ ਦਿੰਦਿਆਂ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਸਖ਼ਤ ਮਿਹਨਤ, ਲਗਨ, ਪ੍ਰਤਿਭਾ ਅਤੇ ਦ੍ਰਿੜ੍ਹ ਨਿਸ਼ਚੇ ਦਾ ਨਤੀਜਾ ਹੈ। 01 ਏਐਸਆਰ110
ਪਿਛਲੀ ਖ਼ਬਰ ਭਾਕਿਯੂ ਸਿੱਧੂਪੁਰ ਨੇ ਵੱਲਾ ਫਲਾਈਓਵਰ ਦੇ ਰੁਕੇ ਕੰਮ ਨੂੰ ਲੈ ਕੇ ਗਡਕਰੀ ਦਾ ਫੂਕਿਆ ਪੁਤਲਾ ਜਥੇਬੰਦੀ ਵਲੋਂ 15 ਅਕਤੂਬਰ ਨ... ਅਗਲੀ ਖ਼ਬਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਾਲਾਨਾ ਅਖੰਡ ਕੀਰਤਨ ਸਮਾਗਮ ਅੱਜ - ਮਾ. ਬਲਦੇਵ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।