ਨਰਾਇਣ ਸੇਵਾ ਸੰਸਥਾਨ ਵਲੋਂ ਅੰਮ੍ਰਿਤਸਰ ’ਚ ਮੁਫ਼ਤ ਬਨਾਉਟੀ ਅੰਗ ਲਾਉਣ ਹਿੱਤ ਕੈਂਪ 4 ਨੂੰ
ਅੰਮ੍ਰਿਤਸਰ, 2 ਅਕਤੂਬਰ (ਰੇਸ਼ਮ ਸਿੰਘ)-ਦਿਵਿਆਂਗਜਨਾਂ ਦੇ ਪੁਨਰਵਾਸ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਲਈ ਸਮਰਪਿਤ, ਰਾਸ਼ਟਰੀ ਪੁਰਸਕਾਰ ਪ੍ਰਾਪਤ ਸਮਾਜ ਸੇਵੀ ਸੰਸਥਾ ਨਾਰਾਇਣ ਸੇਵਾ ਸੰਸਥਾਨ ਵਲੋਂ ਇਥੇ ਵਿਸ਼ਾਲ ਮੁਫ਼ਤ ਦਿਵਿਆਂਗ ਅੰਗ ਮਾਪ ਕੈਂਪ ਅਤੇ ਦਾਨਵੀਰਾਂ ਦਾ ਸਨਮਾਨ ਸਮਾਰੋਹ ਕਰਵਾਇਆ ਜਾਵੇਗਾ। ਇਹ ਕੈਂਪ ਐਤਵਾਰ 4 ਅਕਤੂਬਰ ਮਹਾਰਾਜਾ ਫਾਰਮਜ਼ ਮਜੀਠਾ-ਵੇਰਕਾ ਬਾਈਪਾਸ ਰੋਡ ਵਿਖੇ ਲਗਾਇਆ ਜਾਵੇਗਾ।
ਅੰਮ੍ਰਿਤਸਰ, 2 ਅਕਤੂਬਰ (ਰੇਸ਼ਮ ਸਿੰਘ)-ਦਿਵਿਆਂਗਜਨਾਂ ਦੇ ਪੁਨਰਵਾਸ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਲਈ ਸਮਰਪਿਤ, ਰਾਸ਼ਟਰੀ ਪੁਰਸਕਾਰ ਪ੍ਰਾਪਤ ਸਮਾਜ ਸੇਵੀ ਸੰਸਥਾ ਨਾਰਾਇਣ ਸੇਵਾ ਸੰਸਥਾਨ ਵਲੋਂ ਇਥੇ ਵਿਸ਼ਾਲ ਮੁਫ਼ਤ ਦਿਵਿਆਂਗ ਅੰਗ ਮਾਪ ਕੈਂਪ ਅਤੇ ਦਾਨਵੀਰਾਂ ਦਾ ਸਨਮਾਨ ਸਮਾਰੋਹ ਕਰਵਾਇਆ ਜਾਵੇਗਾ। ਇਹ ਕੈਂਪ ਐਤਵਾਰ 4 ਅਕਤੂਬਰ ਮਹਾਰਾਜਾ ਫਾਰਮਜ਼ ਮਜੀਠਾ-ਵੇਰਕਾ ਬਾਈਪਾਸ ਰੋਡ ਵਿਖੇ ਲਗਾਇਆ ਜਾਵੇਗਾ। ਕੈਂਪ ਦਾ ਉਦਘਾਟਨ ਸਵੇਰੇ 11 ਵਜੇ ਹੋਵੇਗਾ, ਜਦਕਿ ਰਜਿਸਟ੍ਰੇਸ਼ਨ ਅਤੇ ਜਾਂਚ ਦੀ ਪ੍ਰਕਿਰਿਆ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਹੁਣ ਤੱਕ 400 ਤੋਂ ਵੱਧ ਦਿਵਿਆਂਗਜਨ ਆਪਣਾ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਹ ਜਾਣਕਾਰੀ ਇਥੇ ਨਾਰਾਇਣ ਸੇਵਾ ਸੰਸਥਾਨ ਪ੍ਰਤੀਨਿਧੀ ਕੇਸ਼ਵ ਗਰਗ, ਪ੍ਰੇਮ ਕੁਮਾਰ, ਰਜਿੰਦਰ ਸਿੰਘ ਪੰਵਾਰ (ਸੀ.ਐੱਸ.ਆਰ. ਪ੍ਰਧਾਨ), ਮੁਕੇਸ਼ ਸ਼ਰਮਾ, ਕੌਸ਼ਲ ਪਾਲੀਵਾਲ, ਅਭਿਮਨਿਊ ਸਿੰਘ ਅਤੇ ਮਧੂ ਸੂਦਨ ਸ਼ਰਮਾ ਨੇ ਦੱਸਿਆ ਕਿ ਜਿਹੜੇ ਦਿਵਿਆਂਗਜਨ ਕਿਸੇ ਹਾਦਸੇ, ਬਿਮਾਰੀ ਜਾਂ ਹੋਰ ਕਾਰਨਾਂ ਕਰਕੇ ਆਪਣੇ ਹੱਥ ਜਾਂ ਪੈਰ ਗੁਆ ਚੁੱਕੇ ਹਨ, ਉਨ੍ਹਾਂ ਨੂੰ ਮੁੜ ਸਨਮਾਨਜਨਕ ਅਤੇ ਆਤਮਨਿਰਭਰ ਜੀਵਨ ਦੇਣਾ ਸੰਸਥਾ ਦਾ ਮੁੱਖ ਉਦੇਸ਼ ਹੈ। ਪਦਮਸ੍ਰੀ ਨਾਲ ਸਨਮਾਨਿਤ ਸੰਸਥਾਪਕ ਕੈਲਾਸ਼ ‘ਮਾਨਵ’ ਦੀ ਪ੍ਰੇਰਣਾ ਨਾਲ ਸੰਸਥਾ ਪਿਛਲੇ ਚਾਰ ਦਹਾਕਿਆਂ ਤੋਂ ਮਨੁੱਖਤਾ ਦੀ ਸੇਵਾ ਵਿਚ ਲਗਾਤਾਰ ਕੰਮ ਕਰ ਰਹੀ ਹੈ।