03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸ੍ਰੀ ਗੁਰੂ ਅੰਗਦ ਦੇਵ ਕਾਲਜ ਅਤੇ ਸਵਾਮੀ ਸਵਤੰਤਰਾ ਨੰਦ ਮੈਮੋਰੀਅਲ ਕਾਲਜ ਨੇ ਜਿੱਤੀ ਓਵਰਆਲ ਟਰਾਫੀ

ਅੰਮ੍ਰਿਤਸਰ, 2 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਨੂੰ ਸਮਰਪਿਤ ਕਰਵਾਏ ਜਾ ਰਹੇ ਬੀ ਜ਼ੋਨ ਯੁਵਕ ਮੇਲੇ ਦੀ ਏ ਡਵੀਜਨ ’ਚ ਸਵਾਮੀ ਸਵਤੰਤਰਾ ਨੰਦ ਮੈਮੋਰੀਅਲ ਕਾਲਜ ਦੀਨਾਨਗਰ ਅਤੇ ਬੀ ਡਵੀਜਨ ’ਚ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਨੇ ਓਵਰਆਲ ਟਰਾਫੀ ਜਿੱਤਕੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ। ਇਸ ਇਨਾਮ ਵੰਡ ਸਮਾਗਮ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ: ਕਰਮਜੀਤ ਸਿੰਘ ਚਾਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਅਜੀਤ ਡੈਸਕ 03-10-2026
ਅੰਮ੍ਰਿਤਸਰ, 2 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਨੂੰ ਸਮਰਪਿਤ ਕਰਵਾਏ ਜਾ ਰਹੇ ਬੀ ਜ਼ੋਨ ਯੁਵਕ ਮੇਲੇ ਦੀ ਏ ਡਵੀਜਨ ’ਚ ਸਵਾਮੀ ਸਵਤੰਤਰਾ ਨੰਦ ਮੈਮੋਰੀਅਲ ਕਾਲਜ ਦੀਨਾਨਗਰ ਅਤੇ ਬੀ ਡਵੀਜਨ ’ਚ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਨੇ ਓਵਰਆਲ ਟਰਾਫੀ ਜਿੱਤਕੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ। ਇਸ ਇਨਾਮ ਵੰਡ ਸਮਾਗਮ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ: ਕਰਮਜੀਤ ਸਿੰਘ ਚਾਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੋ: ਅਮਨਦੀਪ ਸਿੰਘ, ਡਾ. ਅਮਨਦੀਪ ਸਿੰਘ, ਡਾਇਰੈਕਟਰ ਯੁਵਕ ਭਲਾਈ ਨੇ ਦੱਸਿਆ ਕਿ ਏ ਡਵੀਜਨ ’ਚ ਜਿਥੇ ਸਵਾਮੀ ਸਵਤੰਤਰਾ ਨੰਦ ਮੈਮੋਰੀਅਲ ਕਾਲਜ ਦੀਨਾ ਨਗਰ ਨੇ ਓਵਰਆਲ ਟਰਾਫੀ ਆਪਣੇ ਨਾਂਅ ਕੀਤੀ ਹੈ ਉਥੇ ਹੀ ਆਰਆਰਐੱਮਕੇ ਆਰਿਆ ਮਹਿਲਾ ਮਹਾਂ ਵਿਦਿਆਲਿਆ ਫਸਟ ਰਨਰ ਅੱਪ ਅਤੇ ਪੰਡਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੂਮੈਨ ਗੁਰਦਾਸਪੁਰ ਸੈਕੰਡ ਰਨਰ ਅੱਪ ਰਹੇ। ਇਸ ਪ੍ਰਕਾਰ ਹੀ ਬੀ ਡਵੀਜਨ ’ਚ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਓਵਰ ਆਲ ਚੈਂਪੀਅਨ ਤੋਂ ਇਲਾਵਾ ਗੁਰੂ ਅਰਜਨ ਦੇਵ ਖ਼ਲਸਾ ਕਾਲਜ ਚੋਹਲਾ ਸਾਹਿਬ ਤਰਨ ਤਾਰਨ ਫਸਟ ਰਨਰ ਅਪ, ਸਿੱਖ ਨੈਸ਼ਨਲ ਕਾਲਜ ਕਾਦੀਆਂ ਗੁਰਦਾਸਪੁਰ ਸੈਕੰਡ ਰਨਰ ਅੱਪ ਰਹੇ। ਇਸ ਮੌਕੇ ਰਜਿਸਟਰਾਰ ਪ੍ਰੋ: ਕਰਮਜੀਤ ਸਿੰਘ ਚਾਹਲ ਨੇ ਵਿਦਿਆਰਥੀ ਕਲਾਕਾਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਯੁਵਕ ਮੇਲੇ ਨੌਜਵਾਨਾਂ ਲਈ ਸਿਰਫ਼ ਮੁਕਾਬਲੇ ਦਾ ਮੰਚ ਨਹੀਂ ਹਨ, ਸਗੋਂ ਇਹ ਉਨ੍ਹਾਂ ਨੂੰ ਆਪਣੀ ਕਲਾ ਪੇਸ਼ ਕਰਨ, ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜਨ ਦਾ ਮੌਕਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਪੂਰੇ ਆਤਮ-ਵਿਸ਼ਵਾਸ ਨਾਲ ਦਿੱਤੀਆਂ ਜਾ ਰਹੀਆਂ ਪੇਸ਼ਕਾਰੀਆਂ ਪੰਜਾਬੀ ਸੱਭਿਆਚਾਰ ਦੀ ਜੀਵੰਤਤਾ ਅਤੇ ਨੌਜਵਾਨ ਪੀੜ੍ਹੀ ਦੀ ਰਚਨਾਤਮਕ ਸਮਰੱਥਾ ਨੂੰ ਦਰਸਾਉਂਦੀਆਂ ਹਨ।
ਪਿਛਲੀ ਖ਼ਬਰ ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਵਲੋਂ ਗਾਂਧੀ ਜੈਅੰਤੀ ਮੌਕੇ ‘ਰਨ ਫ਼ਾਰ ਡੀ.ਏ.ਵੀ.’ ਕਰਵਾਈ ਅਗਲੀ ਖ਼ਬਰ ਅਜੀਤ ਵਿਦਿਆਲਿਆ ਸਕੂਲ ਵਿਖੇ ਗਾਂਧੀ ਤੇ ਸ਼ਾਸਤਰੀ ਜਯੰਤੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।