ਸੰਤ ਰਾਜਿੰਦਰ ਸਿੰਘ ਮਹਾਰਾਜ ਵਲੋਂ ਦਰਸ਼ਨ ਅਕੈਡਮੀ ਦਾ ਰਸਮੀ ਉਦਘਾਟਨ
ਅੰਮ੍ਰਿਤਸਰ, 7 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਦੇ ਮੁਖੀ ਤੇ ਵਿਸ਼ਵ ਪ੍ਰਸਿੱਧ ਅਧਿਆਤਮਿਕ ਗੁਰੂ ਸੰਤ ਰਾਜਿੰਦਰ ਸਿੰਘ ਮਹਾਰਾਜ ਵਲੋਂ ਦਰਸ਼ਨ ਅਕੈਡਮੀ ਅੰਮ੍ਰਿਤਸਰ ਦਾ ਰਸਮੀ ਉਦਘਾਟਨ ਕੀਤਾ ਗਿਆ। ਇਹ ਅਕੈਡਮੀ ਦਰਸ਼ਨ ਐਜੂਕੇਸ਼ਨ ਫਾਉਂਡੇਸ਼ਨ ਵਲੋਂ ਸੰਚਾਲਿਤ ਕੀਤੀ ਜਾਂਦੀ ਹੈ, ਜੋ ਪੂਰੇ ਭਾਰਤ ’ਚ 25 ਸਕੂਲਾਂ ਅਤੇ ਕੋਲੰਬੀਆ ’ਚ ਇਕ ਸਕੂਲ ਦਾ ਨੈੱਟਵਰਕ ਚਲਾ ਰਿਹਾ ਹੈ।
ਅੰਮ੍ਰਿਤਸਰ, 7 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਦੇ ਮੁਖੀ ਤੇ ਵਿਸ਼ਵ ਪ੍ਰਸਿੱਧ ਅਧਿਆਤਮਿਕ ਗੁਰੂ ਸੰਤ ਰਾਜਿੰਦਰ ਸਿੰਘ ਮਹਾਰਾਜ ਵਲੋਂ ਦਰਸ਼ਨ ਅਕੈਡਮੀ ਅੰਮ੍ਰਿਤਸਰ ਦਾ ਰਸਮੀ ਉਦਘਾਟਨ ਕੀਤਾ ਗਿਆ। ਇਹ ਅਕੈਡਮੀ ਦਰਸ਼ਨ ਐਜੂਕੇਸ਼ਨ ਫਾਉਂਡੇਸ਼ਨ ਵਲੋਂ ਸੰਚਾਲਿਤ ਕੀਤੀ ਜਾਂਦੀ ਹੈ, ਜੋ ਪੂਰੇ ਭਾਰਤ ’ਚ 25 ਸਕੂਲਾਂ ਅਤੇ ਕੋਲੰਬੀਆ ’ਚ ਇਕ ਸਕੂਲ ਦਾ ਨੈੱਟਵਰਕ ਚਲਾ ਰਿਹਾ ਹੈ। ਸਕੂਲ ਦੇ ਰਸਮੀ ਉਦਘਾਟਨ ਤੋਂ ਬਾਅਦ ‘ਰਾਜਿੰਦਰ ਲਰਨਿੰਗ ਸੈਂਟਰ’ ਦਾ ਵੀ ਉਦਘਾਟਨ ਕੀਤਾ ਗਿਆ। ਇਹ ਇਕ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਜਗ੍ਹਾਂ ਹੈ, ਜੋ ਕਿਤਾਬਾਂ, ਕੰਪਿਊਟਰ-ਲਰਨਿੰਗ ਸਹੂਲਤਾਂ ਅਤੇ ਸਿੱਖਣ ਦੇ ਸਾਧਨਾਂ ਨਾਲ ਸੁਸ਼ੋਭਿਤ ਹੈ। ਇੱਥੇ ਬੱਚੇ ਰਵਾਇਤੀ ਕਲਾਸਰੂਮ ਤੋਂ ਹਟ ਕੇ ਪੜ੍ਹ ਸਕਦੇ ਹਨ, ਨਵੀਆਂ ਚੀਜ਼ਾਂ ਦੀ ਖੋਜ ਕਰ ਸਕਦੇ ਹਨ, ਰਿਸਰਚ ਕਰ ਸਕਦੇ ਹਨ ਅਤੇ ਸਿੱਖ ਸਕਦੇ ਹਨ। ਇਸ ਮੌਕੇ ਸਭਾ ਨੂੰ ਸੰਬੋਧਨ ਕਰਦੇ ਹੋਏ ਸੰਤ ਰਾਜਿੰਦਰ ਸਿੰਘ ਮਹਾਰਾਜ ਨੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਆਕਾਰ ਦੇਣ ’ਚ ਸਰਵਪੱਖੀ ਸਿੱਖਿਆ ਦੀ ਮਹੱਤਵਪੂਰਨ ਭੂਮਿਕਾ ’ਤੇ ਚਾਨਣਾ ਪਾਇਆ। ਇਸ ਮੌਕੇ ਦਰਸ਼ਨ ਅਕੈਡਮੀ ਦੇ ਵਿਦਿਆਰਥੀਆਂ ਨੇ ‘ਗਾਰਡਨ ਆਫ਼ ਗ੍ਰੈਟੀਟਿਊਡ’ ਵਿਸ਼ੇ ‘ਤੇ ਇਕ ਪ੍ਰੇਰਣਾਦਾਇਕ ਸੱਭਿਆਚਾਰਕ ਪੇਸ਼ਕਾਰੀ ਦਿੱਤੀ। ਉਨ੍ਹਾਂ ਸੰਗੀਤ, ਨਾਚ ਅਤੇ ਨਾਟਕ ਦੀ ਵੀ ਪੇਸ਼ਕਾਰੀ ਦਿੱਤੀ।