11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪਿੰਡ ਮੈਹਣੀਆ ਕੁਹਾਰਾ ਵਿਖੇ ਰਿਜ਼ਰਵ ਬੈਂਕ ਵਲੋਂ ਵਿੱਤੀ ਸਾਖਰਤਾ ਕੈਂਪ

ਜੇਠੂਵਾਲ/ਚਵਿੰਡਾ ਦੇਵੀ, 10 ਅਕਤੂਬਰ (ਮਿਤਰਪਾਲ ਸਿੰਘ ਰੰਧਾਵਾ/ਸਤਪਾਲ ਸਿੰਘ ਢੱਡੇ)-ਰਿਜ਼ਰਵ ਬੈਂਕ ਆਫ਼ ਇੰਡੀਆ (ਆਰ. ਬੀ.

ਅਜੀਤ ਡੈਸਕ 11-10-2026
ਜੇਠੂਵਾਲ/ਚਵਿੰਡਾ ਦੇਵੀ, 10 ਅਕਤੂਬਰ (ਮਿਤਰਪਾਲ ਸਿੰਘ ਰੰਧਾਵਾ/ਸਤਪਾਲ ਸਿੰਘ ਢੱਡੇ)-ਰਿਜ਼ਰਵ ਬੈਂਕ ਆਫ਼ ਇੰਡੀਆ (ਆਰ.ਬੀ.ਆਈ.) ਚੰਡੀਗੜ੍ਹ ਵਲੋਂ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.), ਸਟੇਟ ਬੈਂਕ ਆਫ਼ ਇੰਡੀਆ (ਐੱਸ.ਬੀ.ਆਈ.) ਅਤੇ ਸੈਂਟਰ ਫਾਰ ਫਾਈਨੈਂਸ਼ਲ ਲਿਟਰੇਸੀ (ਸੀ.ਐੱਫ.ਐੱਲ.) ਦੇ ਸਹਿਯੋਗ ਨਾਲ ਪਿੰਡ ਮੈਹਣੀਆ ਕੁਹਾਰਾ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਪਿੰਡ ਵਾਸੀਆਂ ਨੂੰ ਕੇਂਦਰ ਸਰਕਾਰ ਦੀਆਂ ਵੱਖ-ਵੱਖ ਜਨ ਸੁਰੱਖਿਆ ਯੋਜਨਾਵਾਂ, ਬੈਂਕ ਖਾਤਿਆਂ ਦੀ ਰੀ-ਕੇਵਾਈਸੀ ਕਰਵਾਉਣ ਦੀ ਮਹੱਤਤਾ, ਲਾਵਾਰਸ ਜਮ੍ਹਾਂ ਰਾਸ਼ੀਆਂ ਅਤੇ ਹੋਰ ਸਰਕਾਰੀ ਯੋਜਨਾਵਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ । ਆਰ.ਬੀ.ਆਈ. ਚੰਡੀਗੜ੍ਹ ਦੇ ਐਲ.ਡੀ.ਓ. ਸ੍ਰੀ ਦੀਪਕ ਸਿੰਗਲਾ ਅਤੇ ਪੰਜਾਬ ਨੈਸ਼ਨਲ ਬੈਂਕ ਦੀ ਐਲ.ਡੀ.ਐੱਮ. ਮਿਸ ਅਪਰਨਾ ਸ਼ਰਮਾ ਨੇ ਕੈਂਪ ਵਿਚ ਪਹੁੰਚੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਪਿੰਡ ਦੇ ਸਰਪੰਚ ਸ੍ਰੀ ਗੁਰਮੀਤ ਸਿੰਘ ਨੇ ਆਰ.ਬੀ.ਆਈ. ਅਤੇ ਬੈਂਕ ਅਧਿਕਾਰੀਆਂ ਵਲੋਂ ਪਿੰਡ ਵਿਚ ਵਿੱਤੀ ਸਾਖਰਤਾ ਕੈਂਪ ਲਗਾਉਣ ਦੀ ਸ਼ਲਾਘਾ ਕੀਤੀ। ਕੈਂਪ ਦੌਰਾਨ ਪਿੰਡ ਵਾਸੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਮੈਹਣੀਆ ਕੁਹਾਰਾ ਵਿਖੇ ਜਲਦ ਹੀ ਬੈਂਕਿੰਗ ਕਰਸਪਾਂਡੈਂਟ (ਬੀ.ਸੀ.) ਪੁਆਇੰਟ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ। ਜਇਸ ਮੌਕੇ ਕੈਂਪ ਦੌਰਾਨ ਨਵੇਂ ਬੈਂਕ ਖਾਤੇ ਖੋਲ੍ਹਣ ਦੀ ਪ੍ਰਕਿਰਿਆ ਵੀ ਕੀਤੀ ਗਈ । ਕੈਂਪ ਵਿਚ ਸ੍ਰੀ ਵਿਨੇ ਕੁਮਾਰ, ਅਸਿਸਟੈਂਟ ਐਲ.ਡੀ.ਐੱਮ. ਅੰਮ੍ਰਿਤਸਰ, ਸ੍ਰੀ ਦੀਪਕ, ਰੀਜਨਲ ਮੈਨੇਜਰ (ਸੀ.ਐੱਫ.ਐੱਲ.), ਸ. ਅੰਗਰੇਜ਼ ਸਿੰਘ ਢੱਡੇ, ਸੈਂਟਰ ਮੈਨੇਜਰ (ਸੀ.ਐੱਫ.ਐੱਲ.), ਸਰਪੰਚ ਕਿਰਪਾਲ ਸਿੰਘ ਮੱਲੂਵਾਲ, ਸਰਪੰਚ ਬਲਜਿੰਦਰ ਸਿੰਘ ਪਿੰਡ ਜਗਤਪੁਰ ਬਜਾਜ, ਬਲਵੰਤ ਸਿੰਘ, ਜਰਨੈਲ ਸਿੰਘ, ਰਾਕੇਸ਼ ਕੁਮਾਰ , ਰਮੇਸ਼ ਕੁਮਾਰ, ਬਲਕਾਰ ਸਿੰਘ, ਜਗਤਾਰ ਸਿੰਘ, ਲਖਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਦਿਹਾਤੀ ਮੰਡਲ ਦੀ ਹੋਈ ਚੋਣ ’ਚ ਰਘਬੀਰ ਸਿੰਘ ਮਜੀਠਾ ਮੁੜ ਪ੍ਰਧਾਨ ਬਣੇ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ - ਭਾਈ ਅਮਨਦੀਪ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।