ਪ੍ਰਧਾਨ ਸੰਜੀਵ ਭੰਡਾਰੀ ਨੇ ਕੀਤਾ ਰਾਮਲੀਲ੍ਹਾ ਦੀ ਪਹਿਲੀ ਨਾਈਟ ਦਾ ਉਦਘਾਟਨ
ਰਈਆ, 13 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਸ੍ਰੀ ਰਾਮਲੀਲਾ ਕਮੇਟੀ ਰਈਆ ਵਲੋਂ ਸ਼ਹੀਦ ਸੰਤ ਸਿੰਘ ਲਿੱਦੜ ਪਾਰਕ ਰਈਆ ਵਿਚ ਕਰਵਾਈ ਜਾ ਰਹੀ ਰਾਮਲੀਲਾ ਦੀ ਪਹਿਲੀ ਨਾਈਟ ਦਾ ਉਦਘਾਟਨ ਮੰਦਰ ਸ੍ਰੀ ਰਾਮਵਾੜਾ ਰਈਆ ਅਤੇ ਨਗਰ ਪੰਚਾਇਤ ਰਈਆ ਦੇ ਪ੍ਰਧਾਨ ਸੰਜੀਵ ਭੰਡਾਰੀ ਵਲੋਂ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਸੰਜੀਵ ਭੰਡਾਰੀ ਨੇ ਕਿਹਾ ਕਿ ਇਸ ਤਰ੍ਹਾਂ ਰਾਮਲੀਲਾ ਕਰਵਾਉਣ ਨਾਲ ਨੌਜਵਾਨ ਪੀੜੀ ਨੂੰ ਬਹੁਤ ਸੇਧ ਮਿਲਦੀ ਹੈ।
ਅਜੀਤ ਡੈਸਕ
14-10-2026