15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪਾਵਰਕਾਮ ਦੇ ਇੰਪਲਾਈਜ਼ ਫੈਡਰੇਸ਼ਨ ਸਬ ਅਰਬਨ ਸਰਕਲ ਅੰਮ੍ਰਿਤਸਰ ਦੇ ਆਗੂਆਂ ਦਾ ਵਫ਼ਦ ਮੰਗਾਂ ਦੇ ਸੰਬੰਧ ਵਿਚ ਉਪ ਮੁੱਖ ਇੰਜੀ: ਨੂੰ ਮਿਲਿਆ

ਮਜੀਠਾ, 14 ਅਕਤੂਬਰ (ਮਨਿੰਦਰ ਸਿੰਘ ਸੋਖੀ)-ਪਾਵਰਕਾਮ ਦੇ ਇੰਪਲਾਈਜ਼ ਫੈਡਰੇਸ਼ਨ ਸਬ ਅਰਬਨ ਸਰਕਲ ਅੰਮ੍ਰਿਤਸਰ ਵਿਖੇ ਫੈਡਰੇਸ਼ਨ ਦੇ ਮੀਤ ਪ੍ਰਧਾਨ ਜ਼ਸਵੰਤ ਸਿੰਘ ਪੰਨੂੰ ਦੀ ਅਗਵਾਈ ਵਾਲਾ ਵਫਦ ਪਾਵਰਕਾਮ ਲਿਮ: ਦੇ ਨਵੇਂ ਆਏ ਉਪ ਮੁੱਖ ਇੰਜੀਨੀਅਰ ਸੁਖਰਾਜਬਹਾਦਰ ਸਿੰਘ ਮਰਹਾਲਾ ਨੂੰ ਮਿਲਿਆ। ਜਿਥੇ ਮੀਤ ਪ੍ਰਧਾਨ ਜ਼ਸਵੰਤ ਸਿੰਘ ਪਨੂੰ ਨੇ ਨਵ ਨਿਯੁਕਤ ਉਪ ਮੁੱਖ ਇੰਜੀਨੀਅਰ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਦਾ ਇਥੇ ਆਉਣ ’ਤੇ ਸਨਮਾਨ ਵੀ ਕੀਤਾ।

ਅਜੀਤ ਡੈਸਕ 15-10-2026
ਮਜੀਠਾ, 14 ਅਕਤੂਬਰ (ਮਨਿੰਦਰ ਸਿੰਘ ਸੋਖੀ)-ਪਾਵਰਕਾਮ ਦੇ ਇੰਪਲਾਈਜ਼ ਫੈਡਰੇਸ਼ਨ ਸਬ ਅਰਬਨ ਸਰਕਲ ਅੰਮ੍ਰਿਤਸਰ ਵਿਖੇ ਫੈਡਰੇਸ਼ਨ ਦੇ ਮੀਤ ਪ੍ਰਧਾਨ ਜ਼ਸਵੰਤ ਸਿੰਘ ਪੰਨੂੰ ਦੀ ਅਗਵਾਈ ਵਾਲਾ ਵਫਦ ਪਾਵਰਕਾਮ ਲਿਮ: ਦੇ ਨਵੇਂ ਆਏ ਉਪ ਮੁੱਖ ਇੰਜੀਨੀਅਰ ਸੁਖਰਾਜਬਹਾਦਰ ਸਿੰਘ ਮਰਹਾਲਾ ਨੂੰ ਮਿਲਿਆ। ਜਿਥੇ ਮੀਤ ਪ੍ਰਧਾਨ ਜ਼ਸਵੰਤ ਸਿੰਘ ਪਨੂੰ ਨੇ ਨਵ ਨਿਯੁਕਤ ਉਪ ਮੁੱਖ ਇੰਜੀਨੀਅਰ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਦਾ ਇਥੇ ਆਉਣ ’ਤੇ ਸਨਮਾਨ ਵੀ ਕੀਤਾ। ਉਪਰੰਤ ਕਰਮਚਾਰੀਆਂ ਦੀਆਂ ਕੁਝ ਭਖਦੀਆਂ ਮੰਗਾਂ ’ਤੇ ਵਿਚਾਰ ਚਰਚਾ ਹੋਈ। ਆਗੂ ਜ਼ਸਵੰਤ ਸਿੰਘ ਪੰਨੂੰ ਦੇ ਦੱਸਣ ਅਨੁਸਾਰ ਵਫ਼ਦ ਨੇ ਮੰਗ ਕੀਤੀ ਕਿ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਮੰਨਿਆ ਜਾਵੇ ਅਤੇ ਕਰਮਚਾਰੀਆਂ ਨੂੰ ਰਾਹਤ ਦਿੱਤੀ ਜਾਵੇ। ਜਿਸ ਤੇ ਉਪ ਮੁੱਖ ਇੰਜੀਨੀਅਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਕਰਮਚਾਰੀਆਂ ਦੇ ਅੱਜ ਦੀ ਮੀਟਿੰਗ ’ਚ ਵਿਚਾਰੇ ਗਏ ਮਸਲਿਆਂ ’ਤੇ ਵਿਚਾਰ ਚਰਚਾ ਕਰਕੇ ਇਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ । ਜਿਸ ’ਤੇ ਵਫ਼ਦ ਨੇ ਉਪ ਮੁੱਖ ਇੰਜੀਨੀਅਰ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਜਸਵੰਤ ਸਿੰਘ ਪੰਨੂੰ ਦੇ ਨਾਲ ਸਰਕਲ ਪ੍ਰਂਧਾਨ ਪ੍ਰਭਜੋਤ ਸਿੰਘ ਗਿੱਲ, ਉਪ ਸਕੱਤਰ ਰਣਜੀਤ ਸਿੰਘ ਅਜਨਾਲਾ, ਸਕੱਤਰ ਜਤਿੰਦਰ ਸਿੰਘ, ਕੁਲਦੀਪ ਸਿੰਘ ਕਾਹਨੂੰਵਾਨ, ਸਤਨਾਮ ਸਿੰਘ, ਸੁਦੇਸ਼ ਕੁਮਾਰ, ਦੀਪਕ ਕੁਮਾਰ, ਗੁਰਨਾਮ ਸਿੰਘ, ਰਿੰਕੂ ਰਮਦਾਸ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੰਯੁਕਤ ਸੰਘਰਸ਼ ਮੋਰਚੇ ਵਲੋਂ ਫਾਸ਼ ਹਮਲੇ ਵਿਰੋਧੀ ਫਰੰਟ ਵਲੋਂ ਦਿੱਤੇ ਪ੍ਰੋਗਰਾਮ ਦੀ ਹਮਾਇਤ ਦਾ ਐਲਾਨ ਅਗਲੀ ਖ਼ਬਰ ਡਾ. ਗੁਰਦਿਆਲ ਸਿੰਘ ਫੁੱਲ ਯਾਦਗਾਰੀ ਮੇਲੇ ਵਿਚ ਬੀ. ਡੀ. ਐੱਸ. ਸਕੂਲ ਨੇ ਮੱਲਾਂ ਮਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।