17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਮਾਲ ਰੋਡ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਲਈ ਨਹੀਂ ਪਹੁੰਚੀ ਮਾਲ ਵਿਭਾਗ ਦੀ ਟੀਮ * ਲੰਬੇ ਇੰਤਜ਼ਰ ਤੋਂ ਬੇਰੰਗ ਪਰਤੀਆਂ ਨਿਗਮ ਦੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ * ਨਿਗਮ ਦੇ ਸਕੱਤਰ ਨੇ ਮਾਮਲੇ ਦੀ ਰਿਪੋਰਟ ਬਣਾ ਕੇ ਕਮਿਸ਼ਨਰ ਨੂੰ ਭੇਜੀ

ਅੰਮ੍ਰਿਤਸਰ, 16 ਅਕਤੂਬਰ (ਹਰਮਿੰਦਰ ਸਿੰਘ)-ਮਾਲ ਰੋਡ ਕੰਪਨੀ ਬਾਗ਼ ਦੇ ਸਾਹਮਣੇ ਬਹੁ ਕਰੋੜੀ ਜ਼ਮੀਨ ਨੂੰ ਲੈ ਕੇ ਵਿਵਾਦ ਚਲ ਰਿਹਾ ਹੈ। ਇਕ ਪਾਸੇ ਨਗਰ ਨਿਗਮ ਵਲੋਂ ਉਕਤ ਜ਼ਮੀਨ ਨੂੰ ਸਰਕਾਰੀ ਦੱਸਦੇ ਹੋਏ ਇਸ ’ਤੇ ਆਪਣਾ ਦਾਅਵਾ ਪ੍ਰਗਟ ਕੀਤਾ ਜਾ ਰਿਹਾ ਹੈ, ਦੂਸਰੇ ਪਾਸੇ ਇਸ ਜ਼ਮੀਨ ’ਤੇ ਕਾਬਜ 9 ਲੋਕਾਂ ਵਲੋਂ ਆਪਣੀ ਮਾਲਕੀ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਅਜੀਤ ਡੈਸਕ 17-10-2026
ਅੰਮ੍ਰਿਤਸਰ, 16 ਅਕਤੂਬਰ (ਹਰਮਿੰਦਰ ਸਿੰਘ)-ਮਾਲ ਰੋਡ ਕੰਪਨੀ ਬਾਗ਼ ਦੇ ਸਾਹਮਣੇ ਬਹੁ ਕਰੋੜੀ ਜ਼ਮੀਨ ਨੂੰ ਲੈ ਕੇ ਵਿਵਾਦ ਚਲ ਰਿਹਾ ਹੈ। ਇਕ ਪਾਸੇ ਨਗਰ ਨਿਗਮ ਵਲੋਂ ਉਕਤ ਜ਼ਮੀਨ ਨੂੰ ਸਰਕਾਰੀ ਦੱਸਦੇ ਹੋਏ ਇਸ ’ਤੇ ਆਪਣਾ ਦਾਅਵਾ ਪ੍ਰਗਟ ਕੀਤਾ ਜਾ ਰਿਹਾ ਹੈ, ਦੂਸਰੇ ਪਾਸੇ ਇਸ ਜ਼ਮੀਨ ’ਤੇ ਕਾਬਜ 9 ਲੋਕਾਂ ਵਲੋਂ ਆਪਣੀ ਮਾਲਕੀ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਜ਼ਮੀਨ ’ਤੇ ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਪਹਿਲਾਂ ਵੀ ਕਈ ਵਾਰ ਕਾਰਵਾਈ ਕੀਤੀ ਗਈ ਸੀ ਪਰ ਕਾਬਜ ਧਿਰਾਂ ਵਲੋਂ ਇਸ ਜ਼ਮੀਨ ’ਤੇ ਆਪਣੀ ਮਾਲਕੀ ਦਾ ਦਾਅਵਾ ਪ੍ਰਗਟ ਕਰਦੇ ਹੋਏ ਨਿਗਮ ਦੀ ਕਾਰਵਾਈ ਦਾ ਵਿਰੋਧ ਕੀਤਾ ਵੀ ਕੀਤਾ ਗਿਆ ਸੀ। ਇਸ ਜ਼ਮੀਨ ਦਾ ਮਸਲਾ ਹੱਲ ਕਰਨ ਲਈ ਨਿਗਮ ਕਮਿਸ਼ਨਰ ਵਲੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਲਿਖਿਆ ਗਿਆ ਅਤੇ ਉਨ੍ਹਾਂ ਵਲੋਂ ਮਾਲ ਵਿਭਾਗ ਨੂੰ ਇਸ ਦੀ ਜ਼ਿੰਮੇਵਾਰੀ ਸੌਪੀ ਗਈ। ਇਸ ਜਗ੍ਹਾ ਦੀ ਪਹਿਲੀ ਵਾਰ ਨਿਸ਼ਾਨਦੇਹੀ ਦੀ ਤਰੀਖ਼ 18 ਸਤੰਬਰ ਰੱਖੀ ਗਈ ਸੀ ਪਰ ਉਸ ਵੇਲੇ ਵੀ ਇਹ ਨਿਸ਼ਾਨਦੇਹੀ ਨੇਪਰ ਨਹੀਂ ਚੜ੍ਹ ਸਕੀ। ਇਸ ਤੋਂ ਬਾਅਦ 24 ਸਤੰਬਰ ਤਰੀਖ ਨਿਧਾਰਤ ਕੀਤੀ ਗਈ ਪਰ ਉਸ ਦਿਨ ਵੀ ਇਹ ਨਿਸ਼ਾਨਦੇਹੀ ਨਹੀਂ ਹੋਈ । ਇਸ ਉਪਰੰਤ ਨਿਸ਼ਾਨਦੇਹੀ ਦੇ ਤਰੀਖ਼ 15 ਅਕਤੂਬਰ ਰੱਖੀ ਗਈ ਸੀ ਪਰ ਪੰਜਾਬ ਬੰਦ ਦੇ ਸੱਦੇ ਕਾਰਨ ਇਸ ਦਿਨ ਵੀ ਨਿਸ਼ਾਨ ਨਹੀ ਹੋਈ ਅਤੇ ਇਸ ਦੇ ਲਈ 16 ਅਕਤੂਬਰ ਦਾ ਦਿਨ ਨਿਧਾਰਤ ਕੀਤਾ ਗਿਆ ਸੀ ਪਰ ਅੱਜ ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਸਕੱਤਰ ਸੁਸ਼ਾਂਤ ਭਾਟੀਆ ਅਤੇ ਨਿਗਮ ਦੇ ਹੋਰ ਵਿਭਾਗਾਂ ਦੇ ਮੁਲਾਜ਼ਮ ਪਹੁੰਚ ਗਏ ਸਨ ਜੋ ਲੰਬੇ ਸਮੇਂ ਤੱਕ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਇੰਤਜ਼ਾਰ ਕਰਦੇ ਰਹੇ। ਪਰ ਮਾਲ ਵਿਭਾਗ ਦੇ ਸਬੰਧਿਤ ਅਧਿਕਾਰੀ ਦੇ ਅਚਾਨਕ ਛੁੱਟੀ ’ਤੇ ਜਾਣ ਕਾਰਨ ਅੱਜ ਵੀ ਇਹ ਨਿਸ਼ਾਨਦੇਹੀ ਨਹੀਂ ਹੋ ਸਕਦੀ। ਜਿਸ ਤੋਂ ਬਾਅਦ ਸਕੱਤਰ ਨਗਰ ਨਿਗਮ ਵਲੋਂ ਇਸ ਮਾਮਲੇ ਸੰਬੰਧੀ ਰਿਪੋਰਟ ਤਿਆਰ ਕਰਕੇ ਨਿਗਮ ਕਮਿਸ਼ਨਰ ਨੂੰ ਭੇਜ ਦਿੱਤੀ ਹੈ। ਇਸ ਸਬੰਧੀ ਖੁਲਾਸਾ ਕਰਦੇ ਹੋਏ ਸਕੱਤਰ ਕਮ ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਨੇ ਦੱਸਿਆ ਕਿ ਉਹ ਆਪਣੀ ਟੀਮ ਸਮੇਤ ਉਕਤ ਜਗ੍ਹਾ ’ਤੇ ਪਹੁੰਚ ਗਏ ਸਨ ਅਤੇ ਦੂਸਰੀ ਧਿਰ ਦੇ ਲੋਕਾਂ ਨੂੰ ਵੀ ਸੱਦਿਆ ਗਿਆ ਸੀ ਪਰ ਮਾਲ ਵਿਭਾਗ ਦੇ ਅਧਿਕਾਰੀ ਦੇ ਅਚਨਚੇਤੀ ਛੁੱਟੀ ਜਾਣ ਬਾਰੇ ਦਸੇ ਜਾਣ ਕਰਕੇ ਇਹ ਨਿਸ਼ਾਨਦੇਹੀ ਅੱਜ ਵੀ ਨਹੀ ਹੋ ਸਕਦੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਉਨ੍ਹਾਂ ਵਲੋਂ ਨਗਰ ਨਿਗਮ ਕਮਿਸ਼ਨਰ ਨੂੰ ਰਿਪੋਰਟ ਭੇਜ ਦਿੱਤੀ ਹੈ।
ਪਿਛਲੀ ਖ਼ਬਰ ਨਾਗ ਕਲਾਂ ਇੰਡਸਟਰੀਅਲ ਐਸੋਸੀਏਸ਼ਨ ਨੇ ਡੀ. ਸੀ. ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਇਤਿਹਾਸਿਕ ਗੁਰਦੁਆਰਾ ਕੌਲਸਰ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।