ਬਚਪਨ ਅਤੇ ਅਕੈਡਮਿਕ ਹਾਈਟਸ ਪਬਲਿਕ ਸਕੂਲ ਅਜਨਾਲਾ ਵਿਖੇ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਅਜਨਾਲਾ, 19 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਥਾਨਕ ਸ਼ਹਿਰ ਦੇ ਡੇਰੇ ਬਾਬਾ ਨਾਨਕ ਰੋਡ ਤੇ ਸਥਿਤ ਬਚਪਨ ਅਤੇ ਅਕੈਡਮਿਕ ਹਾਈਟਸ ਪਬਲਿਕ ਸਕੂਲ ਅਜਨਾਲਾ ਵਿਖੇ ਦੁਸ਼ਹਿਰੇ ਦਾ ਪਵਿੱਤਰ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ਰਮਾਇਣ ਦੇ ਵੱਖ-ਵੱਖ ਪ੍ਰਸੰਗਾਂ ਨੂੰ ਦਰਸਾਉਂਦਾ ਮਨਮੋਹਕ ਨਾਟਕ ਪੇਸ਼ ਕੀਤਾ ਗਿਆ।
ਅਜੀਤ ਡੈਸਕ
20-10-2026