ਪ੍ਰਾਚੀਨ ਸ੍ਰੀ ਦੁਰਗਾ ਮਾਤਾ ਮੰਦਿਰ ਮਜੀਠਾ ਵਿਖੇ 14ਵਾਂ ਮਹਾਂਮਾਈ ਜਾਗਰਣ ਕਰਵਾਇਆ
ਮਜੀਠਾ, 20 ਅਕਤੂਬਰ (ਜਗਤਾਰ ਸਿੰਘ ਸਹਿਮੀ)- ਮਜੀਠਾ ਦੇ ਸੋਹੀਆਂ ਕਲਾਂ ਰੋਡ ਸਥਿਤ ਪ੍ਰਾਚੀਨ ਸ੍ਰੀ ਦੁਰਗਾ ਮਾਤਾ ਮੰਦਿਰ ਵਿਖੇ 14ਵਾਂ ਮਹਾਂਮਾਈ ਜਾਗਰਣ ਕਰਵਾਇਆ ਗਿਆ। ਬੀਤੀ ਰਾਤ ਨੂੰ ਸ੍ਰੀ ਦੁਰਗਾ ਅਸ਼ਟਮੀ ਦੇ ਪਵਿੱਤਰ ਮੌਕੇ ਕਰਵਾਏ ਗਏ ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ ।
ਅਜੀਤ ਡੈਸਕ
21-10-2026