ਗੁ: ਦਮਦਮਾ ਰੋੜੀ ਸਾਹਿਬ ਪਿੰਡ ਕਾਲੇਕੇ ਵਿਖੇ ਸਲਾਨਾ ਜੋੜ ਮੇਲਾ 25-26 ਨੂੰ
ਬਾਬਾ ਬਕਾਲਾ ਸਾਹਿਬ, 20 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਥੋਂ ਕੁਝ ਦੂਰੀ ’ਤੇ ਸਥਿਤ ਗੁਰਦੁਆਰਾ ਦਮਦਮਾ ਰੋੜ੍ਹੀ ਸਾਹਿਬ ਪਿੰਡ ਕਾਲੇਕੇ (ਬਾਬਾ ਬਕਾਲਾ ਸਾਹਿਬ) ਵਿਖੇ ਮਿਤੀ 25-26 ਅਕਤੂਬਰ, ਦਿਨ ਐਤ-ਸੋਮਵਾਰ ਨੂੰ ਸਾਲਾਨਾ ਜੋੜ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ । ਮੁੱਖ ਪ੍ਰਬੰਧਕ ਬਾਬਾ ਗੁਰਦਿਆਲ ਸਿੰਘ, ਕਾਰ ਸੇਵਾ ਵਾਲਿਆਂ ਦੀ ਜਾਣਕਾਰੀ ਅਨੁਸਾਰ ਇਸ ਮੌਕੇ ਉੱਘੇ ਕਵੀਸ਼ਰ ਗਿਆਨੀ ਗੁਰਿੰਦਰ ਪਾਲ ਸਿੰਘ ਬੈਂਕਾਂ, ਗਿਆਨੀ ਭਗਵੰਤ ਸਿੰਘ ਸੂਰਵਿੰਡ ਵਾਲੇ, ਕਵੀਸ਼ਰ ਦਿਲਬਾਗ ਸਿੰਘ ਕਾਲੇਕੇ, ਕਵੀਸ਼ਰ ਅਵਤਾਰ ਸਿੰਘ, ਜਗਤਾਰ ਸਿੰਘ ਕਾਲੇਕੇ ਤੋਂ ਇਲਾਵਾ ਸੰਤ ਬਾਬਾ ਸੱਜਣ ਸਿੰਘ ਗੁਰੂ ਕੇ ਬੇਰ ਵਾਲੇ, ਬਾਬਾ ਗੁਰਦੇਵ ਸਿੰਘ, ਡੇਰਾ ਭਗਤਾਂ ਵਾਲੇ ਤਰਸਿੱਕਾ, ਬਾਬਾ ਵਰਿੰਦਰ ਮੁਨੀ ਡੇਰਾ ਜੌੜਿਆਂ ਵਾਲੇ ਫ਼ੇਰੂਮਾਨ, ਬਾਬਾ ਨਵਤੇਜ ਸਿੰਘ ਚੇਲੇਆਣਾ ਸਾਹਿਬ ਵਾਲੇ, ਬਾਬਾ ਸੁਖਦੇਵ ਸਿੰਘ ਜੀ ਬਿਲਗੇ ਵਾਲੇ, ਬਾਬਾ ਹਰਭੇਜ ਸਿੰਘ ਖਜ਼ਾਨੇ ਵਾਲੇ, ਦੀਵਾਨ ਵਿਚ ਪਹੁੰਚ ਕੇ ਸੰਗਤਾਂ ਦੇ ਰੂਬਰੂ ਹੋਣਗੇ।
ਬਾਬਾ ਬਕਾਲਾ ਸਾਹਿਬ, 20 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਥੋਂ ਕੁਝ ਦੂਰੀ ’ਤੇ ਸਥਿਤ ਗੁਰਦੁਆਰਾ ਦਮਦਮਾ ਰੋੜ੍ਹੀ ਸਾਹਿਬ ਪਿੰਡ ਕਾਲੇਕੇ (ਬਾਬਾ ਬਕਾਲਾ ਸਾਹਿਬ) ਵਿਖੇ ਮਿਤੀ 25-26 ਅਕਤੂਬਰ, ਦਿਨ ਐਤ-ਸੋਮਵਾਰ ਨੂੰ ਸਾਲਾਨਾ ਜੋੜ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ । ਮੁੱਖ ਪ੍ਰਬੰਧਕ ਬਾਬਾ ਗੁਰਦਿਆਲ ਸਿੰਘ, ਕਾਰ ਸੇਵਾ ਵਾਲਿਆਂ ਦੀ ਜਾਣਕਾਰੀ ਅਨੁਸਾਰ ਇਸ ਮੌਕੇ ਉੱਘੇ ਕਵੀਸ਼ਰ ਗਿਆਨੀ ਗੁਰਿੰਦਰ ਪਾਲ ਸਿੰਘ ਬੈਂਕਾਂ, ਗਿਆਨੀ ਭਗਵੰਤ ਸਿੰਘ ਸੂਰਵਿੰਡ ਵਾਲੇ, ਕਵੀਸ਼ਰ ਦਿਲਬਾਗ ਸਿੰਘ ਕਾਲੇਕੇ, ਕਵੀਸ਼ਰ ਅਵਤਾਰ ਸਿੰਘ, ਜਗਤਾਰ ਸਿੰਘ ਕਾਲੇਕੇ ਤੋਂ ਇਲਾਵਾ ਸੰਤ ਬਾਬਾ ਸੱਜਣ ਸਿੰਘ ਗੁਰੂ ਕੇ ਬੇਰ ਵਾਲੇ, ਬਾਬਾ ਗੁਰਦੇਵ ਸਿੰਘ, ਡੇਰਾ ਭਗਤਾਂ ਵਾਲੇ ਤਰਸਿੱਕਾ, ਬਾਬਾ ਵਰਿੰਦਰ ਮੁਨੀ ਡੇਰਾ ਜੌੜਿਆਂ ਵਾਲੇ ਫ਼ੇਰੂਮਾਨ, ਬਾਬਾ ਨਵਤੇਜ ਸਿੰਘ ਚੇਲੇਆਣਾ ਸਾਹਿਬ ਵਾਲੇ, ਬਾਬਾ ਸੁਖਦੇਵ ਸਿੰਘ ਜੀ ਬਿਲਗੇ ਵਾਲੇ, ਬਾਬਾ ਹਰਭੇਜ ਸਿੰਘ ਖਜ਼ਾਨੇ ਵਾਲੇ, ਦੀਵਾਨ ਵਿਚ ਪਹੁੰਚ ਕੇ ਸੰਗਤਾਂ ਦੇ ਰੂਬਰੂ ਹੋਣਗੇ। ਸਟੇਜ ਸੈਕਟਰੀ ਦੀ ਸੇਵਾ ਨੰਬਰਦਾਰ ਦਲਵਿੰਦਰ ਸਿੰਘ ਰਮਾਣਾਚੱਕ ਅਤੇ ਗਿਆਨੀ ਮੇਵਾ ਸਿੰਘ ਕਾਲੇਕੇ ਬਾਖੂਬੀ ਨਿਭਾਉਣਗੇ। ਸਰਪੰਚ ਗੁਰਚਰਨ ਸਿੰਘ ਰਾਣਾ ਅਤੇ ਸਮੂਹ ਪੰਚਾਇਤ ਦੀ ਜਾਣਕਾਰੀ ਅਨੁਸਾਰ ਮੇਲੇ ਦੇ ਦੂਸਰੇ ਦਿਨ ਮਿਤੀ 26 ਅਕਤੂਬਰ ਨੂੰ ਅੰਮ੍ਰਿਤਸਰ ਸਪੋਰਟਸ ਕਲੱਬ ਅਤੇ ਗੁਰਦਾਸਪੁਰ ਸਪੋਰਟਸ ਕਲੱਬ ਦਰਮਿਆਨ ਕਬੱਡੀ ਦੇ ਮੈਚ ਹੋਣਗੇ ।