ਮੇਜਰ ਚੌਹਾਨ ਵੈਲਫੇਅਰ ਸੇਵਾ ਸੁਸਾਇਟੀ ਰਮਦਾਸ ਵਲੋਂ ਪਹਿਲਾ ਖ਼ੂਨਦਾਨ ਕੈਂਪ
ਗੱਗੋਮਾਹਲ, 20 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਮੇਜਰ ਚੌਹਾਨ ਵੈਲਫੇਅਰ ਸੇਵਾ ਸੁਸਾਇਟੀ ਰਮਦਾਸ ਵਲੋਫ ਅੰਮ੍ਰਿਤ ਹਸਪਤਾਲ ਬਲੱਡ ਸੈਂਟਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਪਹਿਲਾਂ ਖ਼ੂਨਦਾਨ ਕੈਂਪ ਗੁਰਦੁਆਰਾ ਭੰਡਾਰ ਸਾਹਿਬ ਨਜ਼ਦੀਕ ਲਗਾਇਆ, ਜਿਸ ਵਿਚ 25 ਦੇ ਕਰੀਬ ਨੌਜਵਾਨਾਂ ਵਲੋਂ ਖ਼ੂਨਦਾਨ ਕੀਤਾ ਗਿਆ। ਇਸ ਸਮੇਂ ਮੇਜਰ ਚੌਹਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮੇਜਰ ਚੌਹਾਨ ਨੇ ਕਿਹਾ ਕਿ ਸਾਡੀ ਵੈਲਫੇਅਰ ਸੇਵਾ ਸੁਸਾਇਟੀ ਵਲੋਂ ਇਹ ਪਹਿਲਾ ਖ਼ੂਨਦਾਨ ਕੈਂਪ ਦਾ ਉਪਰਾਲਾ ਕੀਤਾ ਗਿਆ ਹੈ।
ਗੱਗੋਮਾਹਲ, 20 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਮੇਜਰ ਚੌਹਾਨ ਵੈਲਫੇਅਰ ਸੇਵਾ ਸੁਸਾਇਟੀ ਰਮਦਾਸ ਵਲੋਫ ਅੰਮ੍ਰਿਤ ਹਸਪਤਾਲ ਬਲੱਡ ਸੈਂਟਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਪਹਿਲਾਂ ਖ਼ੂਨਦਾਨ ਕੈਂਪ ਗੁਰਦੁਆਰਾ ਭੰਡਾਰ ਸਾਹਿਬ ਨਜ਼ਦੀਕ ਲਗਾਇਆ, ਜਿਸ ਵਿਚ 25 ਦੇ ਕਰੀਬ ਨੌਜਵਾਨਾਂ ਵਲੋਂ ਖ਼ੂਨਦਾਨ ਕੀਤਾ ਗਿਆ। ਇਸ ਸਮੇਂ ਮੇਜਰ ਚੌਹਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮੇਜਰ ਚੌਹਾਨ ਨੇ ਕਿਹਾ ਕਿ ਸਾਡੀ ਵੈਲਫੇਅਰ ਸੇਵਾ ਸੁਸਾਇਟੀ ਵਲੋਂ ਇਹ ਪਹਿਲਾ ਖ਼ੂਨਦਾਨ ਕੈਂਪ ਦਾ ਉਪਰਾਲਾ ਕੀਤਾ ਗਿਆ ਹੈ। ਚੌਹਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਅੰਦਰ ਇਸੇ ਤਰ੍ਹਾਂ ਅੱਖਾਂ ਦੇ ਮੁਫ਼ਤ ਚੈਕਅਪ ਕੈਂਪ ਤੇ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਵੀ ਕਰਵਾਏ ਜਾਣਗੇ । ਇਸ ਤੋਂ ਇਲਾਵਾ ਸੁਸਾਇਟੀ ਐਨ.ਆਰ.ਆਈ ਮੇਜਰ ਹੌਂਗਕੌਂਗ, ਡੇਵਿਡ ਯੂ.ਐਸ.ਏ, ਵਿਕਰਮ ਭੱਟੀ ਆਦਿ ਵੀਰਾਂ ਦੇ ਸਹਿਯੋਗ ਨਾਲ ਵੈਲਫੇਅਰ ਸੇਵਾ ਸੁਸਾਇਟੀ ਰਮਦਾਸ ਵਲੋਂ ਹੋਰ ਵੀ ਅਨੇਕਾ ਸੇਵਾ ਕਾਰਜਾਂ, ਲੋੜਵੰਦ ਮਰੀਜ਼ਾਂ ਦਾ ਇਲਾਜ, ਗ਼ਰੀਬ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਹੋਰ ਜ਼ਰੂਰੀ ਵਸਤਾਂ ਵੀ ਦਿੱਤੀਆਂ ਜਾਂਦੀਆਂ ਹਨ । ਪ੍ਰਧਾਨ ਚੌਹਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਇਸ ਵੈਲਫੇਅਰ ਸੁਸਾਇਟੀ ਵਲੋਂ ਬੇਸਹਾਰਾ ਤੇ ਅਨਾਥ ਲੋਕਾਂ ਦੀ ਮਦਦ ਲਈ ਅਨਾਥ ਆਸ਼ਰਮ ਵੀ ਬਣਾਇਆ ਜਾਵੇਗਾ। ਇਸ ਸਮੇਂ ਖ਼ੂਨਦਾਨ ਕਰਨ ਵਾਲੇ ਵਿਅਕਤੀ ਨੂੰ ਮੇਜਰ ਚੌਹਾਨ ਵੈਲਫੇਅਰ ਸੇਵਾ ਸੁਸਾਇਟੀ ਰਮਦਾਸ ਤੇ ਅੰਮ੍ਰਿਤ ਹਸਪਤਾਲ ਬਲੱਡ ਸੈਂਟਰ ਅੰਮ੍ਰਿਤਸਰ ਵਲੋਂ ਬਲੱਡ ਡੋਨੇਟ ਸਰਟੀਫਿਕੇਟ ਵੀ ਦਿੱਤੇ ਗਏ। ਇਸ ਮੌਕੇ ਹੈਪੀ ਹੰਸ, ਸਾਗਰ ਮਸੀਹ, ਹਰਪਾਲ ਸਿੰਘ ਤੋ ਇਲਾਵਾ ਡਾ. ਜਗਰੂਪ ਸਿੰਘ, ਡਾ. ਨਿਖਲ ਸ਼ਰਮਾਂ, ਡਾ. ਯਕੂਬ ਮਸੀਹ, ਡਾ. ਹਰਪ੍ਰੀਤ ਕੌਰ, ਡਾ ਕਾਜਲ ਆਦਿ ਹਾਜ਼ਰ ਸਨ ।