23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸੂਬਾ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਹਿੱਸਾ ਲੈ ਕੇ ਪਰਤੇ ਖਿਡਾਰੀਆਂ ਦਾ ਨਿੱਘਾ ਸਵਾਗਤ ਤੇ ਸਨਮਾਨ ਬਾਬਾ ਸਾਹਿਬ ਸਿੰਘ ਕਬੱਡੀ ਕਲੱਬ ਦੇ ਖਿਡਾਰੀ ਸਮੁੱਚੇ ਇਲਾਕੇ ਦਾ ਮਾਣ –ਸੁਖਰਾਜ ਰੰਧਾਵਾ

ਮਾਨਾਂਵਾਲਾ, 22 ਅਕਤੂਬਰ (ਗੁਰਦੀਪ ਸਿੰਘ ਨਾਗੀ)-ਪੰਜਾਬ ਵਿਚ ਹੋ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਜ਼ਿਲ੍ਹਾ ਪੱਧਰ ’ਤੇ ਜੇਤੂ ਰਹੇ ਬਾਬਾ ਸਾਹਿਬ ਸਿੰਘ ਕਬੱਡੀ ਕਲੱਬ ਜੰਡ (ਨਾਰਵੇ) ਦੇ ਖਿਡਾਰੀਆਂ ਦਾ ਸੂਬਾ ਪੱਧਰੀ ਖੇਡਾਂ ਵਿਚ ਭਾਗ ਲੈਣ ਉਪਰੰਤ ਵਾਪਸ ਪਰਤਨ ’ਤੇ ਨਿੱਘਾ ਸਵਾਗਤ ਕੀਤਾ ਗਿਆ। ਹਲਕਾ ਅਟਾਰੀ ਅਧੀਨ ਬਲਾਕ ਵੇਰਕਾ ਮੀਰਾਂਕੋਟ ਦੇ ਪ੍ਰਧਾਨ ਤੇ ਪੰਚਾਇਤ ਯੂਨੀਅਨ ਮਾਝਾ ਦੇ ਪ੍ਰਧਾਨ ਸੁਖਰਾਜ ਸਿੰਘ ਰੰਧਾਵਾ ਦੇ ਦਫਤਰ ਮਾਨਾਂਵਾਲਾ ਵਿਖੇ ਪੰਹੁਚੇ ਬਾਬਾ ਸਾਹਿਬ ਸਿੰਘ ਕਬੱਡੀ ਕਲੱਬ, ਜੰਡ (ਨਾਰਵੇ) ਦੇ ਕਬੱਡੀ ਖਿਡਾਰੀਆਂ ਸਹਿਜਾਦਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਵਿਜੈਪਾਲ ਸਿੰਘ, ਜਸਨੂਰ ਸਿੰਘ (ਅੰਡਰ-17) ਤੇ ਅੰਮ੍ਰਿਤਪਾਲ ਸਿੰਘ, ਲਵਪ੍ਰੀਤ ਸਿੰਘ, ਸੁਖਮਨਜੀਤ ਸਿੰਘ (ਅੰਡਰ-14) ਅਤੇ ਉਨ੍ਹਾਂ ਦੇ ਕੋਚ ਸੁਖਦੇਵ ਸਿੰਘ ਜੱਜ ਦਾ ਜਿਥੇ ਨਿੱਘਾ ਸਵਾਗਤ ਕੀਤਾ ਉਥੇ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ।

ਅਜੀਤ ਡੈਸਕ 23-10-2026
ਮਾਨਾਂਵਾਲਾ, 22 ਅਕਤੂਬਰ (ਗੁਰਦੀਪ ਸਿੰਘ ਨਾਗੀ)-ਪੰਜਾਬ ਵਿਚ ਹੋ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਜ਼ਿਲ੍ਹਾ ਪੱਧਰ ’ਤੇ ਜੇਤੂ ਰਹੇ ਬਾਬਾ ਸਾਹਿਬ ਸਿੰਘ ਕਬੱਡੀ ਕਲੱਬ ਜੰਡ (ਨਾਰਵੇ) ਦੇ ਖਿਡਾਰੀਆਂ ਦਾ ਸੂਬਾ ਪੱਧਰੀ ਖੇਡਾਂ ਵਿਚ ਭਾਗ ਲੈਣ ਉਪਰੰਤ ਵਾਪਸ ਪਰਤਨ ’ਤੇ ਨਿੱਘਾ ਸਵਾਗਤ ਕੀਤਾ ਗਿਆ। ਹਲਕਾ ਅਟਾਰੀ ਅਧੀਨ ਬਲਾਕ ਵੇਰਕਾ ਮੀਰਾਂਕੋਟ ਦੇ ਪ੍ਰਧਾਨ ਤੇ ਪੰਚਾਇਤ ਯੂਨੀਅਨ ਮਾਝਾ ਦੇ ਪ੍ਰਧਾਨ ਸੁਖਰਾਜ ਸਿੰਘ ਰੰਧਾਵਾ ਦੇ ਦਫਤਰ ਮਾਨਾਂਵਾਲਾ ਵਿਖੇ ਪੰਹੁਚੇ ਬਾਬਾ ਸਾਹਿਬ ਸਿੰਘ ਕਬੱਡੀ ਕਲੱਬ, ਜੰਡ (ਨਾਰਵੇ) ਦੇ ਕਬੱਡੀ ਖਿਡਾਰੀਆਂ ਸਹਿਜਾਦਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਵਿਜੈਪਾਲ ਸਿੰਘ, ਜਸਨੂਰ ਸਿੰਘ (ਅੰਡਰ-17) ਤੇ ਅੰਮ੍ਰਿਤਪਾਲ ਸਿੰਘ, ਲਵਪ੍ਰੀਤ ਸਿੰਘ, ਸੁਖਮਨਜੀਤ ਸਿੰਘ (ਅੰਡਰ-14) ਅਤੇ ਉਨ੍ਹਾਂ ਦੇ ਕੋਚ ਸੁਖਦੇਵ ਸਿੰਘ ਜੱਜ ਦਾ ਜਿਥੇ ਨਿੱਘਾ ਸਵਾਗਤ ਕੀਤਾ ਉਥੇ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ। ਸੁਖਰਾਜ ਸਿੰਘ ਰੰਧਾਵਾ ਨੇ ਖਿਡਾਰੀਆਂ ਦੇ ਸਨਮਾਨ ਮਗਰੋਂ ਗੱਲਬਾਤ ਕਰਦਿਆਂ ਕਿਹਾ ਕਿ ਕਬੱਡੀ ਕੋਚ ਸੁਖਦੇਵ ਸਿੰਘ ਦੀ ਅਗਵਾਈ ਵਿਚ ਬਾਬਾ ਸਾਹਿਬ ਸਿੰਘ ਕਬੱਡੀ ਕਲੱਬ ਦੇ ਖਿਡਾਰੀ ਪੰਜਾਬ ਪੱਧਰ ’ਤੇ ਨਾਮਣਾ ਖੱਟ ਰਹੇ ਹਨ।
ਪਿਛਲੀ ਖ਼ਬਰ ਸਰਪੰਚ ਅਜਮਿੰਦਰ ਸਿੰਘ ਸਾਬਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਦੇ ਮੈਂਬਰ ਨਿਯੁਕਤ ਅਗਲੀ ਖ਼ਬਰ ਅਮਰੀਕਨ ਸਕੂਲ ਵਿਚ ਚੋਰੀ, ਲੱਖਾਂ ਰੁਪਏ ਦਾ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋਏ ਚੋਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।