25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਭਾਰਤੀ ਖੁਰਾਕ ਨਿਗਮ ਨਵੀਂ ਦਿੱਲੀ ਤੋਂ ਪਹੁੰਚੀ ਆਈ.ਈ.ਡੀ. ਦੀ ਟੀਮ ਵਲੋਂ ਦਾਣਾ ਮੰਡੀ ਮਜੀਠਾ ’ਚ ਅਚਨਚੇਤ ਚੈਕਿੰਗ

ਮਜੀਠਾ, 24 ਅਕਤੂਬਰ (ਜਗਤਾਰ ਸਿੰਘ ਸਹਿਮੀ)-ਅੱਜ ਭਾਰਤੀ ਖੁਰਾਕ ਨਿਗਮ (ਐੱਫ. ਸੀ.

ਅਜੀਤ ਡੈਸਕ 25-10-2026
ਮਜੀਠਾ, 24 ਅਕਤੂਬਰ (ਜਗਤਾਰ ਸਿੰਘ ਸਹਿਮੀ)-ਅੱਜ ਭਾਰਤੀ ਖੁਰਾਕ ਨਿਗਮ (ਐੱਫ.ਸੀ.ਆਈ.), ਨਵੀਂ ਦਿੱਲੀ ਤੋਂ ਪਹੁੰਚੀ ਆਈ.ਈ.ਡੀ. ਦੀ ਟੀਮ ਵਲੋਂ ਅਨਾਜ ਮੰਡੀ ਮਜੀਠਾ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਚਾਰ ਘੰਟਿਆਂ ਤੋਂ ਵੱਧ ਸਮਾਂ ਚੱਲੀ ਇਸ ਜਾਂਚ ਦੌਰਾਨ ਮੰਡੀ ਵਿੱਚ ਝੋਨੇ ਦੀ ਖ਼ਰੀਦ ਨਾਲ ਸਬੰਧਤ ਪ੍ਰਬੰਧਾਂ, ਤੋਲ ਪ੍ਰਣਾਲੀ ਅਤੇ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਗਈ। ਜਾਂਚ ਟੀਮ ਵਲੋਂ ਮੰਡੀ ਦੇ ਵੱਖ-ਵੱਖ ਕੰਮਾਂ ਦਾ ਜਾਇਜ਼ਾ ਲੈਂਦਿਆਂ ਛੋਟੇ ਤੋਂ ਛੋਟੇ ਵੇਰਵੇ ਦੀ ਵੀ ਜਾਂਚ ਕੀਤੀ ਗਈ। ਟੀਮ ਨੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਮੰਡੀ ਵਿੱਚ ਚੱਲ ਰਹੇ ਕੰਮਾਂ ਬਾਰੇ ਪੁੱਛਗਿੱਛ ਕੀਤੀ। ਮੰਡੀ ਸੁਪਰਵਾਈਜ਼ਰ ਕੁਲਦੀਪ ਸਿੰਘ ਕਾਹਲੋਂ ਅਤੇ ਕਲਰਕ ਹਰਦੀਪ ਸਿੰਘ ਵਲੋਂ ਜਾਂਚ ਟੀਮ ਨੂੰ ਲੋੜੀਂਦੇ ਵੇਰਵੇ ਮੁਹੱਈਆ ਕਰਵਾਉਂਦਿਆਂ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਜਤਿਨ ਵਰਮਾ ਅਤੇ ਇੰਸਪੈਕਟਰ ਸੁਨੀਲ ਫਰਾਂਸਿਸ ਪਾਸੋਂ ਵੀ ਝੋਨੇ ਦੀ ਖ਼ਰੀਦ ਸਬੰਧੀ ਲੰਮਾ ਸਮਾਂ ਪੁੱਛਗਿੱਛ ਕੀਤੀ ਗਈ। ਮੰਡੀ ਵਿਚ ਅਨਲਿਫਟ ਪਏ ਝੋਨੇ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਉਸ ਦੇ ਨਮੂਨੇ ਵੀ ਲਏ ਗਏ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਸਰਪ੍ਰਸਤ ਅਨੂਪ ਸਿੰਘ ਸੰਧੂ, ਪ੍ਰਧਾਨ ਜਸਕਰਨ ਸਿੰਘ ਭੰਗੂ, ਸੁਖਚੈਨ ਭੰਗੂ, ਗੁਰਮੀਤ ਸਿੰਘ, ਪ੍ਰਸ਼ਾਂਤ ਸ਼ਰਮਾ, ਗੁਰਮੇਜ ਸਿੰਘ, ਓਮਕਾਰ ਸਿੰਘ, ਵਿਨੋਦ ਕੁਮਾਰ, ਦਲਜੀਤ ਸਿੰਘ ਸਮੇਤ ਕਈ ਕਿਸਾਨ ਮੌਜੂਦ ਸਨ।
ਪਿਛਲੀ ਖ਼ਬਰ ਪੰਚਾਇਤ ਵਲੋਂ ਗਰੀਬ ਦਲਿਤ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਅਗਲੀ ਖ਼ਬਰ ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ ਦੇ ਵਿਹੜੇ ’ਚ ਕਰਵਾਇਆ ਦੋ ਦਿਨਾਂ ਸਾਇੰਸ ਤੇ ਸੱਭਿਆਚਾਰਕ ਮੇਲਾ ‘ਫਿਊਜਨ 2026’ ਐਸ.ਐਸ.ਐ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।