01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਮਹਿਲਾਵਾਂ ਦੇ ਫੋਨਾਂ ’ਤੇ ਅੱਜ ਹੋਵੇਗੀ ਖੁਸ਼ੀਆਂ ਦੀ ਟੂੰ-ਟੂੰ - ਛੀਨਾ

ਹਰਸਾ ਛੀਨਾ, 31 ਅਕਤੂਬਰ (ਕੜਿਆਲ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਚੇਅਰਮੈਨ ਪੰਜਾਬ ਰਾਜ ਹੈਲਥ ਸਿਸਟਮ ਕਾਰਪੋਰੇਸ਼ਨ ਗੁਰਸ਼ਰਨ ਸਿੰਘ ਛੀਨਾ ਨੇ ਕਿਹਾ ਕਿ 1 ਨਵੰਬਰ ਦਿਨ ਐਤਵਾਰ ਨੂੰ ਮਾਵਾਂ-ਭੈਣਾਂ ਦੇ ਮੋਬਾਈਲ ਫ਼ੋਨਾਂ ’ਤੇ ਖ਼ੁਸ਼ੀਆਂ ਦੀ ਟੂੰ ਟੂੰ ਹੋਵੇਗੀ। ਸ.

ਅਜੀਤ ਡੈਸਕ 01-11-2026
ਹਰਸਾ ਛੀਨਾ, 31 ਅਕਤੂਬਰ (ਕੜਿਆਲ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਚੇਅਰਮੈਨ ਪੰਜਾਬ ਰਾਜ ਹੈਲਥ ਸਿਸਟਮ ਕਾਰਪੋਰੇਸ਼ਨ ਗੁਰਸ਼ਰਨ ਸਿੰਘ ਛੀਨਾ ਨੇ ਕਿਹਾ ਕਿ 1 ਨਵੰਬਰ ਦਿਨ ਐਤਵਾਰ ਨੂੰ ਮਾਵਾਂ-ਭੈਣਾਂ ਦੇ ਮੋਬਾਈਲ ਫ਼ੋਨਾਂ ’ਤੇ ਖ਼ੁਸ਼ੀਆਂ ਦੀ ਟੂੰ ਟੂੰ ਹੋਵੇਗੀ। ਸ. ਛੀਨਾ ਅੱਜ ਨੌਜਵਾਨ ਆਗੂ ਯਾਦਵਿੰਦਰ ਸਿੰਘ ਛੀਨਾ ਦੇ ਗ੍ਰਹਿ ਵਿਖੇ ‘ਅਜੀਤ’ ਨਾਲ ਗੱਲਬਾਤ ਕਰ ਰਹੇ ਸਨ। ਸ. ਛੀਨਾ ਨੇ ਕਿਹਾ ਕਿ ਮਾਂਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ₹3,000 ਤੋਂ ₹4,500 ਤੱਕ ਦੀ ਸਨਮਾਨ ਰਾਸ਼ੀ ਸਿੱਧੀ ਉਨ੍ਹਾਂ ਦੇ ਖਾਤਿਆਂ ਵਿਚ ਪਹੁੰਚੇਗੀ। ਸ. ਛੀਨਾ ਨੇ ਕਿਹਾ ਕਿ ਪੰਜਾਬੀਆਂ ਨਾਲ ਕੀਤੇ ਹਰੇਕ ਵਾਅਦੇ ਅਤੇ ਗਰੰਟੀਆਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਦੀ ਮਾਨ ਅਗਵਾਈ ਹੇਠ ਦੀ ਸਰਕਾਰ ਨੇ ਪੂਰਾ ਕਰਦਿਆਂ ਆਪਣੇ ਵਾਅਦਿਆਂ ਨੂੰ ਪੁਗਾਇਆ ਹੈ। ਇਸ ਸਮੇਂ ਕੁਲਵਿੰਦਰ ਸਿੰਘ ਔਲਖ ਪ੍ਰਧਾਨ ਨਗਰ ਪੰਚਾਇਤ ਰਾਜਾਸਾਂਸੀ, ਸਾਬਕਾ ਸਰਪੰਚ ਕੰਵਲ ਸ਼ਮਸ਼ੇਰ ਸਿੰਘ ਸੰਧੂ, ਮੈਂਬਰ ਬਲਾਕ ਸੰਮਤੀ ਹਰਜੀਤ ਸਿੰਘ ਵਰਨਾਲੀ, ਸਿਆਸੀ ਸਲਾਹਕਾਰ ਰਣਜੀਤ ਸਿੰਘ ਰਾਣਾ ਜਸਤਰਵਾਲ, ਮੀਡੀਆ ਸਲਾਹਕਾਰ ਗੁਰਬਖਸ਼ੀਸ਼ ਸਿੰਘ, ਦਿਆਲ ਸਿੰਘ ਰਾਜਾਸਾਂਸੀ, ਬਚਿੱਤਰ ਸਿੰਘ, ਹਰਦੇਵ ਸਿੰਘ ਗੋਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੰਤਸਰ ਪਬਲਿਕ ਸਕੂਲ, ਬੁਤਾਲਾ ਵਿਖੇ ਸਾਲਾਨਾ ਖੇਡ ਦਿਵਸ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਮਾਨ ਸਰਕਾਰ ਵਲੋਂ ਦਿੱਤੀਆਂ ਸਹੂਲਤਾਂ ਤੇ ਕੀਤੇ ਕੰਮਾਂ ਦੀ ਬਦੌਲਤ ਮੁੜ ਸਰਕਾਰ ਬਣਾਉਣ ਲਈ ਸਹਾਈ ਹੋਣਗੇ-ਤਲਬੀਰ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।