ਗ੍ਰੀਨ ਦੀਵਾਲੀ ਮਨਾਈਏ ਆਪਣਾ ਵਾਤਾਵਰਨ ਬਚਾਈਏ-ਪਰਮਜੀਤ ਸਿੰਘ ਰੰਧਾਵਾ
ਜੈਤੀਪੁਰ, 3 ਨਵੰਬਰ (ਭੁਪਿੰਦਰ ਸਿੰਘ ਗਿੱਲ)-ਉੱਘੇ ਸਮਾਜ ਸੇਵੀ ਤੇ ਸ਼੍ਰੋਮਣੀ ਅਕਾਲੀ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਰੰਧਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਵਲੋਂ ਦੀਵਾਲੀ ਬੜੀ ਧੁਮਧਾਮ ਨਾਲ ਮਨਾਈ ਜਾਂਦੀ ਹੈ ਅਤੇ ਇਹ ਤਿਉਹਾਰ ਸਾਡੇ ਸਾਰਿਆਂ ਦਾ ਇੱਕ ਸਾਂਝਾ ਤਿਉਹਾਰ ਹੈ। ਜਿਸ ਕਰਕੇ ਸਾਡਾ ਸਾਰਿਆਂ ਦਾ ਇੱਕ ਫ਼ਰਜ਼ ਵੀ ਬਣਦਾ ਹੈ ਕਿ ਅਸੀਂ ਆਪਣੇ ਵਾਤਾਵਰਣ ਨੂੰ ਵੀ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ ਜੋ ਦੀਵਾਲੀ ਦੇ ਤਿਉਹਾਰ ਮੌਕੇ ਪਟਾਕੇ ਨਾ ਚਲਾਏ ਜਾਣ ਕਿਉਂਕਿ ਪਟਾਕੇ ਚਲਾਉਣ ਨਾਲ ਜੋ ਧੂੰਆਂ ਨਿਕਲਦਾ ਹੈ ਉਹ ਸਾਡੇ ਸਾਰਿਆਂ ਦੀ ਸਿਹਤ ਲਈ ਅਤੇ ਕੁਦਰਤੀ ਜੀਵ-ਜੰਤੂਆਂ ਲਈ ਲਈ ਹਾਨੀਕਾਰਕ ਹੁੰਦਾ ਹੈ ਜੋ ਖ਼ਾਸ ਕਰਕੇ ਬਜ਼ੁਰਗਾਂ ਤੇ ਛੋਟੇ ਬੱਚਿਆਂ ਲਈ ਬਹੁਤ ਮਾੜਾ ਹੁੰਦਾ ਏ।
ਫਾਈਲ ਫੋਟੋ ਪਰਮਜੀਤ ਸਿੰਘ ਰੰਧਾਵਾ
04-11-2026