06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਜਵਾਹਰ ਨਵੋਦਿਆ ਵਿਦਿਆਲਿਆ ਅਵਾਣ ’ਚ ਛੇਵੀ ਜਮਾਤ ਦੇ ਦਾਖਲੇ ਦੀ ਪ੍ਰੀਖਿਆ 28 ਨੂੰ- ਪ੍ਰਿੰ: ਹੇਮਰਾਜ

ਗੱਗੋਮਾਹਲ, 5 ਨਵੰਬਰ (ਬਲਵਿੰਦਰ ਸਿੰਘ ਸੰਧੂ)-ਪੀ. ਐੱਮ.

ਅਜੀਤ ਡੈਸਕ 06-11-2026
ਗੱਗੋਮਾਹਲ, 5 ਨਵੰਬਰ (ਬਲਵਿੰਦਰ ਸਿੰਘ ਸੰਧੂ)-ਪੀ.ਐੱਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਅਵਾਣ ਨੇੜੇ ਰਾਮਦਾਸ (ਅੰਮ੍ਰਿਤਸਰ) ’ਚ ਛੇਵੀਂ ਜਮਾਤ ਦੀ ਅਕਾਦਮਿਕ ਸ਼ੈਸ਼ਨ 2027-28 ਦੇ ਦਾਖਲੇ ਲਈ ਚੋਣ ਪ੍ਰੀਖਿਆ 28 ਨਵੰਬਰ 2026 ਦਿਨ ਸ਼ਨੀਵਾਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਅਜਨਾਲਾ, ਮਜੀਠਾ, ਰਈਆ ਅਤੇ ਤਰਸਿੱਕਾ ਦੇ 9 ਪ੍ਰੀਖਿਆ ਕੇਂਦਰਾਂ ਵਿਚ ਹੋਵੇਗੀ। ਇਹ ਜਾਣਕਾਰੀ ਜਵਾਹਰ ਨਵੋਦਿਆ ਵਿਦਿਆਲਿਆ ਅਵਾਣ ਦੇ ਪ੍ਰਿੰਸੀਪਲ ਡਾ. ਹੇਮਰਾਜ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆ ਨੇ ਛੇਵੀਂ ਜਮਾਤ ’ਚ ਦਾਖਲੇ ਦੀ ਪ੍ਰੀਖਿਆ ਲਈ ਆਨਲਾਈਨ ਫਾਰਮ ਭਰੇ ਹਨ ਉਨ੍ਹਾਂ ਦੇ ਐਡਮਿਟ ਕਾਰਡ/ ਰੋਲ ਨੰਬਰ ਬੀ.ਪੀ.ਈ.ਓ. ਦਫਤਰਾਂ ਵਿਚ ਭੇਜੇ ਜਾ ਚੁੱਕੇ ਹਨ । ਵਿਦਿਆਰਥੀ ਆਪਣਾ ਐਡਮਿਟ ਕਾਰਡ/ਰੋਲ ਨੰਬਰ ਉੱਥੋਂ ਪ੍ਰਾਪਤ ਕਰ ਸਕਦੇ ਹਨ । ਉਨ੍ਹਾਂ ਦੱਸਿਆ ਕਿ ਜਿਹੜੇ ਵਿਦਿਆਰਥੀਆਂ ਨੂੰ ਅਜੇ ਤੱਕ ਰੋਲ ਨੰਬਰ ਪ੍ਰਾਪਤ ਨਹੀਂ ਹੋਇਆ ਉਹ ਜਵਾਹਰ ਨਵੋਦਿਆ ਵਿਦਿਆਲਿਆ ਅਵਾਣ (ਰਾਮਦਾਸ) ਦੇ ਦਫਤਰ ਨਾਲ ਵੀ ਸੰਪਰਕ ਕਰ ਸਕਦੇ ਹਨ ।
ਪਿਛਲੀ ਖ਼ਬਰ ਜਨਮ ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਜਰੂਰੀਂ ਡਾ. ਸੁਪ੍ਰਿਯਾ ਰੰਧਾਵਾ ਅਗਲੀ ਖ਼ਬਰ ਪੰਜਾਬ ਦੇ ਲੋਕਾਂ ਨੂੰ ‘ਉੜਤਾ ਪੰਜਾਬ’ ਨਹੀਂ ਹੁਣ ‘ਉੱਭਰਦਾ ਪੰਜਾਬ’ ਚਾਹੀਦਾ ਹੈ : ਜਸਬੀਰ ਸਿੰਘ ਡਿੰਪਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।