08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਭੋਗ ’ਤੇ ਵਿਸ਼ੇਸ਼:- ਮਾਤਾ ਸੁਰਿੰਦਰ ਕੌਰ ਸਠਿਆਲਾ

ਸਠਿਆਲਾ : ਸੁਰਿੰਦਰ ਕੌਰ ਦਾ ਜਨਮ ਸ: ਸੁਰਜਨ ਸਿੰਘ ਤੇ ਮਾਤਾ ਅਵਤਾਰ ਕੌਰ ਦੀ ਕੁੱਖੋਂ ਦੇ ਪਿੰਡ ਰਾਣੀਵਲਾਹ( ਜ਼ਿਲ੍ਹਾ ਤਰਨ ਤਾਰਨ) ਵਿਖੇ ਹੋਇਆ ਹੈ। ਉਨ੍ਹਾਂ ਦਾ ਵਿਆਹ (ਸਵ: ਸਰਪੰਚ ਪੇਸਰਾ ਸਿੰਘ ਸਵ: ਮਾਤਾ ਜੋਗਿੰਦਰ ਕੌਰ) ਸਪੁੱਤਰ ਦੇ ਸਵ: ਸੋਹਣ ਸਿੰਘ ਬੱਲ ਪੰਜਾਬ ਰੋਡਵੇਜ ਮਹਿਕਮੇਂ ਦੇ ਇੰਸ: ਵਾਸੀ ਸਠਿਆਲਾ ਦੇ ਨਾਲ ਹੋਇਆ।

ਅਜੀਤ ਡੈਸਕ 08-11-2026
ਸਠਿਆਲਾ : ਸੁਰਿੰਦਰ ਕੌਰ ਦਾ ਜਨਮ ਸ: ਸੁਰਜਨ ਸਿੰਘ ਤੇ ਮਾਤਾ ਅਵਤਾਰ ਕੌਰ ਦੀ ਕੁੱਖੋਂ ਦੇ ਪਿੰਡ ਰਾਣੀਵਲਾਹ( ਜ਼ਿਲ੍ਹਾ ਤਰਨ ਤਾਰਨ) ਵਿਖੇ ਹੋਇਆ ਹੈ। ਉਨ੍ਹਾਂ ਦਾ ਵਿਆਹ (ਸਵ: ਸਰਪੰਚ ਪੇਸਰਾ ਸਿੰਘ ਸਵ: ਮਾਤਾ ਜੋਗਿੰਦਰ ਕੌਰ) ਸਪੁੱਤਰ ਦੇ ਸਵ: ਸੋਹਣ ਸਿੰਘ ਬੱਲ ਪੰਜਾਬ ਰੋਡਵੇਜ ਮਹਿਕਮੇਂ ਦੇ ਇੰਸ: ਵਾਸੀ ਸਠਿਆਲਾ ਦੇ ਨਾਲ ਹੋਇਆ। ਉਨ੍ਹਾਂ ਦੇ ਘਰ ਦੋ ਪੁੱਤਰਾਂ ਤੇ ਦੋ ਧੀਆਂ ਨੇ ਜਨਮ ਲਿਆ। ਉਨ੍ਹਾਂ ਦਾ ਵੱਡਾ ਬੇਟਾ ਲਖਬੀਰ ਸਿਘ ਇੰਗਲੈਂਡ ਦਾ ਪੱਕਾ ਵਸਨੀਕ ਹੈ ਤੇ ਦੂਸਰਾ ਬੇਟਾ ਦਲਬੀਰ ਸਿੰਘ ਗ੍ਰਾਮ ਪੰਚਾਇਤ ਗੁਰੂ ਤੇਗ ਬਹਾਦਰ ਨਗਰ ਸਠਿਆਲਾ ਦੇ ਮੌਜੂਦਾ ਸਰਪੰਚ ਹਨ। ਉਨ੍ਹਾਂ ਦੀਆਂ ਦੋ ਧੀਆਂ ਸਰਬਜੀਤ ਕੌਰ ਤੇ ਬੀਬੀ ਕਸ਼ਮੀਰ ਕੌਰ ਚੰਗੇ ਪਰਿਵਾਰ ਵਿਚ ਵਿਆਹੀਆਂ ਹਨ ਤੇ ਚੰਗਾ ਜੀਵਨ ਬਤੀਤ ਕਰ ਰਹੀਆਂ ਹਨ। ਮਾਤਾ ਸੁਰਿੰਦਰ ਕੌਰ ਪਰਿਵਾਰ ਮਮੂਲੀ ਸਿਹਤ ਵਿਗੜਨ ਕਾਰਨ ਉਹ 31 ਅਕਤੂਬਰ ਦਿਨ ਸਨਿਚਰਵਾਰ ਨੂੰ ਆਪਣੇ ਸਵਾਸਾਂ ਦੀਆਂ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਿਮਕ ਸ਼ਾਂਤੀ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ 9 ਨਵੰਵਰ ਦਿਨ ਸੋਮਵਾਰ ਨੂੰ ਗੁ: ਸੋਂਹਆਣਾ ਸਾਹਿਬ ਸਠਿਆਲਾ ਵਿਖੇ 12 ਤੋਂ 1 ਵਜੇ ਤੱਕ ਹੋਵੇਗੀ। ਇਸ ਮੌਕੇ ਧਾਰਮਿਕ ਤੇ ਸਮਾਜਿਕ ਅਤੇ ਸਿਆਸੀ ਪ੍ਰਮੁੱਖ ਸ਼ਖ਼ਸੀਅਤਾਂ ਮਾਤਾ ਸੁਰਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ। -ਜਗੀਰ ਸਿੰਘ ਸਫਰੀ
ਪਿਛਲੀ ਖ਼ਬਰ ਭਿੰਡੀ ਸੈਦਾਂ ਪੁਲਿਸ ਵਲੋਂ 7.904 ਕਿੱਲੋਗ੍ਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਪੰਜਾਬ ਦੀ ਸਿਆਸਤ ਦਿੱਲੀ ਦੇ ਇਸ਼ਾਰੇ ’ਤੇ ਚੱਲਣ ਵਾਲੀਆਂ ਪਾਰਟੀਆਂ ਦੇ ਹੱਥਾਂ ਵਿਚ ਸੁਰੱਖਿਅਤ ਨਹੀਂ -ਦਿਲਸ਼ੇਰ ਸਿੰਘ ਜੰਡਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।