13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਬਾਬਾ ਪੱਲ੍ਹਾ ਹਾਕੀ ਟੂਰਨਾਮੈਂਟ ਕਮੇਟੀ, ਬੁਤਾਲਾ ਵਲੋਂ 49ਵਾਂ ਬਾਬਾ ਪੱਲ੍ਹਾ ਹਾਕੀ ਟੂਰਨਾਮੈਂਟ ਕਰਵਾਉਣ ਸੰਬੰਧੀ ਮੀਟਿੰਗ

ਬਾਬਾ ਬਕਾਲਾ ਸਾਹਿਬ, 12 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਬਾਬਾ ਪੱਲ੍ਹਾ ਹਾਕੀ ਟੂਰਨਾਮੈਂਟ ਕਮੇਟੀ, ਬੁਤਾਲਾ ਵਲੋਂ ਸਾਲਾਨਾ 49ਵਾਂ ਬਾਬਾ ਪੱਲ੍ਹਾ ਹਾਕੀ ਟੂਰਨਾਮੈਂਟ ਕਰਵਾਉਣ ਸਬੰਧੀ ਇਕ ਅਹਿਮ ਮੀਟਿੰਗ ਬਾਬਾ ਪੱਲ੍ਹਾ ਜੀ ਹਾਕੀ ਸਟੇਡੀਅਮ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਈ ਗਈ, ਜਿਸ ਵਿਚ ਸ: ਬਲਰਾਜ ਸਿੰਘ ਸਵਿਟਜਰਲੈਂਡ, ਹੈੱਡਮਾਸਟਰ ਅਰਵਿੰਦਰ ਸਿੰਘ ਬੁਤਾਲਾ, ਸਰਪੰਚ ਸੁਖਵਿੰਦਰ ਸਿੰਘ ਬੁਤਾਲਾ, ਸਵਿੰਦਰ ਸਿੰਘ ਬੱਲ ਸਾ: ਸਰਪੰਚ, ਚੇਅਰਮੈਨ ਸੁਖਦਿਆਲ ਸਿੰਘ ਬੱਲ, ਸੇਠ ਬਲਵਿੰਦਰ ਸਿੰਘ, ਗੁਰਦੇਵ ਸਿੰਘ ਬੱਲ, ਪ੍ਰਿੰਸੀਪਲ ਨਗੀਨ ਸਿੰਘ ਬੱਲ, ਗੁਰਪ੍ਰੀਤ ਸਿੰਘ ਗੋਪੀ, ਬਲਵਿੰਦਰ ਸਿੰਘ ਚੇਅਰਮੈਨ, ਸਰਬਜੀਤ ਸਿੰਘ ਪਿੰਕੂ, ਡਾ: ਬਲਕਾਰ ਸਿੰਘ, ਸਲਵੰਤ ਸਿੰਘ ਸਾ: ਸਰਪੰਚ ਅੰਮ੍ਰਿਤਪਾਲ ਸਿੰਘ, ਮਾ: ਚੰਨਦੀਪ ਸਿੰਘ, ਸੂਬੇਦਾਰ ਅਮਨਦੀਪ ਸਿੰਘ, ਪ੍ਰਭਜੋਤ ਸਿੰਘ, ਜੋਤੀ, ਮਨਦੀਪ ਸਿੰਘ, ਡਾ: ਸੁਖਵੰਤ ਸਿੰਘ, ਲਖਬੀਰ ਸਿੰਘ ਲੱਖਾ, ਹਰਪ੍ਰੀਤ ਸਿੰਘ ਲਾਲੀ, ਨੇ ਹਿੱਸਾ ਲਿਆ। ਇਸ ਮੌਕੇ ਬਾਬਾ ਪੱਲ੍ਹਾ ਹਾਕੀ ਟੂਰਨਾਮੈਂਟ ਕਮੇਟੀ, ਬੁਤਾਲਾ ਵਲੋਂ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ 49ਵਾਂ ਬਾਬਾ ਪੱਲ੍ਹਾ ਹਾਕੀ ਟੂਰਨਾਮੈਂਟ 30-31 ਜਨਵਰੀ ਅਤੇ 1 ਫਰਵਰੀ ਨੂੰ ਕਰਵਾਉਣ ਲਈ ਤਾਰੀਖਾਂ ਦਾ ਐਲ਼ਾਨ ਕੀਤਾ ਗਿਆ ਅਤੇ ਟੂਰਨਾਮੈਂਟ ਦੀ ਰੂਪ ਰੇਖਾ ਐਲਾਨ ਕੀਤੀ ਗਈ।

ਅਜੀਤ ਡੈਸਕ 13-11-2026
ਬਾਬਾ ਬਕਾਲਾ ਸਾਹਿਬ, 12 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਬਾਬਾ ਪੱਲ੍ਹਾ ਹਾਕੀ ਟੂਰਨਾਮੈਂਟ ਕਮੇਟੀ, ਬੁਤਾਲਾ ਵਲੋਂ ਸਾਲਾਨਾ 49ਵਾਂ ਬਾਬਾ ਪੱਲ੍ਹਾ ਹਾਕੀ ਟੂਰਨਾਮੈਂਟ ਕਰਵਾਉਣ ਸਬੰਧੀ ਇਕ ਅਹਿਮ ਮੀਟਿੰਗ ਬਾਬਾ ਪੱਲ੍ਹਾ ਜੀ ਹਾਕੀ ਸਟੇਡੀਅਮ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਈ ਗਈ, ਜਿਸ ਵਿਚ ਸ: ਬਲਰਾਜ ਸਿੰਘ ਸਵਿਟਜਰਲੈਂਡ, ਹੈੱਡਮਾਸਟਰ ਅਰਵਿੰਦਰ ਸਿੰਘ ਬੁਤਾਲਾ, ਸਰਪੰਚ ਸੁਖਵਿੰਦਰ ਸਿੰਘ ਬੁਤਾਲਾ, ਸਵਿੰਦਰ ਸਿੰਘ ਬੱਲ ਸਾ: ਸਰਪੰਚ, ਚੇਅਰਮੈਨ ਸੁਖਦਿਆਲ ਸਿੰਘ ਬੱਲ, ਸੇਠ ਬਲਵਿੰਦਰ ਸਿੰਘ, ਗੁਰਦੇਵ ਸਿੰਘ ਬੱਲ, ਪ੍ਰਿੰਸੀਪਲ ਨਗੀਨ ਸਿੰਘ ਬੱਲ, ਗੁਰਪ੍ਰੀਤ ਸਿੰਘ ਗੋਪੀ, ਬਲਵਿੰਦਰ ਸਿੰਘ ਚੇਅਰਮੈਨ, ਸਰਬਜੀਤ ਸਿੰਘ ਪਿੰਕੂ, ਡਾ: ਬਲਕਾਰ ਸਿੰਘ, ਸਲਵੰਤ ਸਿੰਘ ਸਾ: ਸਰਪੰਚ ਅੰਮ੍ਰਿਤਪਾਲ ਸਿੰਘ, ਮਾ: ਚੰਨਦੀਪ ਸਿੰਘ, ਸੂਬੇਦਾਰ ਅਮਨਦੀਪ ਸਿੰਘ, ਪ੍ਰਭਜੋਤ ਸਿੰਘ, ਜੋਤੀ, ਮਨਦੀਪ ਸਿੰਘ, ਡਾ: ਸੁਖਵੰਤ ਸਿੰਘ, ਲਖਬੀਰ ਸਿੰਘ ਲੱਖਾ, ਹਰਪ੍ਰੀਤ ਸਿੰਘ ਲਾਲੀ, ਨੇ ਹਿੱਸਾ ਲਿਆ। ਇਸ ਮੌਕੇ ਬਾਬਾ ਪੱਲ੍ਹਾ ਹਾਕੀ ਟੂਰਨਾਮੈਂਟ ਕਮੇਟੀ, ਬੁਤਾਲਾ ਵਲੋਂ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ 49ਵਾਂ ਬਾਬਾ ਪੱਲ੍ਹਾ ਹਾਕੀ ਟੂਰਨਾਮੈਂਟ 30-31 ਜਨਵਰੀ ਅਤੇ 1 ਫਰਵਰੀ ਨੂੰ ਕਰਵਾਉਣ ਲਈ ਤਾਰੀਖਾਂ ਦਾ ਐਲ਼ਾਨ ਕੀਤਾ ਗਿਆ ਅਤੇ ਟੂਰਨਾਮੈਂਟ ਦੀ ਰੂਪ ਰੇਖਾ ਐਲਾਨ ਕੀਤੀ ਗਈ। ਕਮੇਟੀ ਨੇ ਦੱਸਿਆ ਕਿ ਇਸ ਮੌਕੇ ਹਾਕੀ ਦੀਆਂ ਨਾਮਵਰ ਟੀਮਾਂ ਭਾਗ ਲੈਣਗੀਆਂ ਅਤੇ ਜੇਤੂ ਪਹਿਲੇ ਅਤੇ ਦੂਸਰੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਸਵਰਗੀ ਸ: ਦੀਦਾਰ ਸਿੰਘ ਟਕਾਪੁਰ ਦੇ ਸਪੁੱਤਰ ਸ: ਗੁਰਪਿੰਦਰ ਸਿੰਘ ਯੂ.ਐਸ.ਏ. ਵਲੋਂ ਨਗਦ ਅਤੇ ਦਿਲਕਸ਼ ਇਨਾਮ ਦਿੱਤੇ ਜਾਣਗੇ।
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ 7 ਨੂੰ ਚੰਡੀਗੜ੍ਹ ਕੂਚ ਦਾ ਐਲਾਨ ਅਗਲੀ ਖ਼ਬਰ ਕਿਸਾਨ ਹਿਤੈਸ਼ੀ ਫ਼ੈਸਲਾ ਲੈ ਕੇ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ- ਬਲਕਾਰ ਸਿੰਘ ਸੋਹਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।