16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਰੋਡ ਮਾਰਚ ਦੌਰਾਨ ਭੀਲੋਵਾਲ ਪੱਕਾ ਵਿਖੇ ਸੋਨੀਆ ਮਾਨ ਦਾ ਵਿਸ਼ੇਸ਼ ਸਨਮਾਨ

ਚੋਗਾਵਾਂ, 16 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿਚ ਚਲਾਈ ਜਾ ਰਹੀ ਲੋਕ ਸੰਪਰਕ ਮੁਹਿੰਮ ਤਹਿਤ ਕੱਢੇ ਗਏ ਵਿਸ਼ਾਲ ਰੋਡ ਮਾਰਚ ਨੂੰ ਪਿੰਡ ਭੀਲੋਵਾਲ ਪੱਕਾ ਵਿਖੇ ਇਲਾਕਾ ਨਿਵਾਸੀਆਂ ਵਲੋਂ ਭਰਵਾਂ ਸਮਰਥਨ ਮਿਲਿਆ। ਪਿੰਡ ਪੁੱਜਣ ’ਤੇ ਸਰਪੰਚ ਗੌਤਮ ਮਹਿਤਾ ਅਤੇ ਪਿੰਡ ਵਾਸੀਆਂ ਨੇ ਪਾਰਟੀ ਉਮੀਦਵਾਰ ਸੋਨੀਆ ਮਾਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਅਜੀਤ ਡੈਸਕ 17-11-2026
ਚੋਗਾਵਾਂ, 16 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿਚ ਚਲਾਈ ਜਾ ਰਹੀ ਲੋਕ ਸੰਪਰਕ ਮੁਹਿੰਮ ਤਹਿਤ ਕੱਢੇ ਗਏ ਵਿਸ਼ਾਲ ਰੋਡ ਮਾਰਚ ਨੂੰ ਪਿੰਡ ਭੀਲੋਵਾਲ ਪੱਕਾ ਵਿਖੇ ਇਲਾਕਾ ਨਿਵਾਸੀਆਂ ਵਲੋਂ ਭਰਵਾਂ ਸਮਰਥਨ ਮਿਲਿਆ। ਪਿੰਡ ਪੁੱਜਣ ’ਤੇ ਸਰਪੰਚ ਗੌਤਮ ਮਹਿਤਾ ਅਤੇ ਪਿੰਡ ਵਾਸੀਆਂ ਨੇ ਪਾਰਟੀ ਉਮੀਦਵਾਰ ਸੋਨੀਆ ਮਾਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਹਲਕੇ ਦੇ 13 ਵੱਖ-ਵੱਖ ਪੜਾਵਾਂ ਨੂੰ ਕਵਰ ਕਰਨ ਲਈ ਰਾਜਾਸਾਂਸੀ ਤੋਂ ਰਵਾਨਾ ਹੋਇਆ ਇਹ ਰੋਡ ਮਾਰਚ ਵੱਖ-ਵੱਖ ਪਿੰਡਾਂ ਵਿਚੋਂ ਲੰਘਦਾ ਹੋਇਆ ਜਦੋਂ ਭੀਲੋਵਾਲ ਪੱਕਾ ਪੁੱਜਿਆ, ਤਾਂ ਪਿੰਡ ਵਾਸੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਸਰਪੰਚ ਗੌਤਮ ਨੇ ਆਪਣੀ ਸਮੁੱਚੀ ਟੀਮ ਅਤੇ ਇਲਾਕੇ ਦੇ ਪਤਵੰਤਿਆਂ ਸਮੇਤ ਸੋਨੀਆ ਮਾਨ ਨੂੰ ਫੁੱਲਾਂ ਦੇ ਹਾਰ ਪਹਿਨਾ ਕੇ ਸਨਮਾਨਿਤ ਕੀਤਾ । ਇਸ ਮੌਕੇ ਚੇਅਰਮੈਨ ਰੇਸ਼ਮ ਵੜੈਚ, ਸਰਪੰਚ ਗੌਤਮ ਮਹਿਤਾ, ਅਸ਼ੋਕ ਮਹਿਤਾ, ਕੰਤੀ ਸ਼ਾਹ ਮਹਿਤਾ, ਮਨਜੀਤ ਸਿੰਘ ਸੋਨੂ, ਰੌਣਕੀ ਰਾਮ ਮੈਂਬਰ, ਮੈਂਬਰ ਮੇਜਰ ਸਿੰਘ, ਦੀਪ ਕਰਿਆਨਾ ਸਟੋਰ, ਮਨੀਸ਼ ਮਹਿਤਾ, ਰਾਕੇਸ਼ ਮਹਿਤਾ, ਰਿੰਕੂ ਮਹਿਤਾ, ਸੁਬੇਗ ਸਿੰਘ, ਜੋਬਨ ਸਿੰਘ, ਵਿਰਾਸਤ ਸੇਵਾ ਸੰਗਠਨ ਇੰਚਾਰਜ ਅੰਮ੍ਰਿਤਪਾਲ ਸਿੰਘ ਸ਼ਹੂਰਾ, ਪੀ.ਏ. ਅਮਿਤੋਜ ਸਿੰਘ ਸਮੇਤ ਪਿੰਡ ਦੇ ਪਤਵੰਤੇ ਸੱਜਣ, ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿਚ ਪਾਰਟੀ ਵਲੰਟੀਅਰ ਹਾਜ਼ਰ ਸਨ।
ਪਿਛਲੀ ਖ਼ਬਰ ਰਾਜਾਸਾਂਸੀ ਹਲਕੇ ਤੋਂ ਟਿਕਟ ਮਿਲਣ ਉਪਰੰਤ ਸੋਨੀਆ ਮਾਨ ਵਲੋਂ ਵਿਸ਼ਾਲ ਰੋਡ ਮਾਰਚ, ਸਰਹੱਦੀ ਖੇਤਰ ਵਿਚ ਥਾਂ-ਥਾਂ ਹੋਇਆ ਭਰਵਾਂ... ਅਗਲੀ ਖ਼ਬਰ ਸੜਕਾਂ ਦੇ ਵਿਚਕਾਰ ਲੱਗੇ ਬਿਜਲੀ ਦੇ ਖੰਭੇ ਬਣਦੇ ਹਨ ਲੋਕਾਂ ਦੀ ਜਾਨ ਦਾ ਖੌਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।