23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਕੋਰਟ ਰੋਡ ਵਿਖੇ ਸੜਕ ਕਿਨਾਰੇ ਹੋ ਰਹੇ ਗੈਰ-ਯੋਜਨਾਬੱਧ ਨਿਰਮਾਣ ਕਾਰਜਾਂ ’ਤੇ ਸਮਾਜਿਕ ਕਾਰਕੁੰਨ ਨੇ ਚੁੱਕੇ ਸਵਾਲ

ਅੰਮ੍ਰਿਤਸਰ, 22 ਨਵੰਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ’ਚ ਵਿਕਾਸ ਕਾਰਜਾਂ ਦੇ ਨਾਮ ’ਤੇ ਚੱਲ ਰਹੀ ਗੈਰ-ਯੋਜਨਾਬੱਧ ਉਸਾਰੀ ਅਤੇ ਜਨਤਕ ਫੰਡਾਂ ਦੀ ਕਥਿਤ ਦੁਰਵਰਤੋਂ ਨੂੰ ਲੈ ਕੇ ਇਕ ਸਮਾਜਿਕ ਕਾਰਕੁਨ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਭੰਡਾਰੀ ਪੁੱਲ ਤੋਂ ਸਰਕਟ ਹਾਊਸ (ਕੋਰਟ ਰੋਡ) ਵੱਲ ਜਾਂਦੀ ਸੜਕ ਦੇ ਦੋਵੇਂ ਪਾਸੇ ਫੁੱਟਪਾਥਾਂ ਦੇ ਨਾਲ-ਨਾਲ ਸੜਕ ਦੀ ਜਗ੍ਹਾ ਘੇਰ ਕੇ ਬਣਾਏ ਜਾ ਰਹੇ ਇੱਟਾਂ ਦੇ ਪੱਕੇ ਡਿਜ਼ਾਈਨਾਂ (ਪਲਾਂਟੇਸ਼ਨ ਬੈੱਡਜ਼) ਦੇ ਨਿਰਮਾਣ ਨੂੰ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਲਈ ਇਕ ਵੱਡੀ ਪਰੇਸ਼ਾਨੀ ਦਾ ਸਬੱਬ ਦੱਸਿਆ ਹੈ।

ਅਜੀਤ ਡੈਸਕ 23-11-2026
ਅੰਮ੍ਰਿਤਸਰ, 22 ਨਵੰਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ’ਚ ਵਿਕਾਸ ਕਾਰਜਾਂ ਦੇ ਨਾਮ ’ਤੇ ਚੱਲ ਰਹੀ ਗੈਰ-ਯੋਜਨਾਬੱਧ ਉਸਾਰੀ ਅਤੇ ਜਨਤਕ ਫੰਡਾਂ ਦੀ ਕਥਿਤ ਦੁਰਵਰਤੋਂ ਨੂੰ ਲੈ ਕੇ ਇਕ ਸਮਾਜਿਕ ਕਾਰਕੁਨ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਭੰਡਾਰੀ ਪੁੱਲ ਤੋਂ ਸਰਕਟ ਹਾਊਸ (ਕੋਰਟ ਰੋਡ) ਵੱਲ ਜਾਂਦੀ ਸੜਕ ਦੇ ਦੋਵੇਂ ਪਾਸੇ ਫੁੱਟਪਾਥਾਂ ਦੇ ਨਾਲ-ਨਾਲ ਸੜਕ ਦੀ ਜਗ੍ਹਾ ਘੇਰ ਕੇ ਬਣਾਏ ਜਾ ਰਹੇ ਇੱਟਾਂ ਦੇ ਪੱਕੇ ਡਿਜ਼ਾਈਨਾਂ (ਪਲਾਂਟੇਸ਼ਨ ਬੈੱਡਜ਼) ਦੇ ਨਿਰਮਾਣ ਨੂੰ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਲਈ ਇਕ ਵੱਡੀ ਪਰੇਸ਼ਾਨੀ ਦਾ ਸਬੱਬ ਦੱਸਿਆ ਹੈ। ‘ ਅਜੀਤ’ ਨਾਲ ਗੱਲਬਾਤ ਕਰਦਿਆਂ ਇੰਜੀਨੀਅਰ ਪਵਨ ਸ਼ਰਮਾ ਨੇ ਕਿਹਾ ਕਿ ਕੋਰਟ ਰੋਡ ਸ਼ਹਿਰ ਦੀ ਸਭ ਤੋਂ ਪ੍ਰਮੁੱਖ ਅਤੇ ਰੁਝੇਵਿਆਂ ਭਰੀ ਸੜਕ ਹੈ, ਜਿੱਥੇ ਪਹਿਲਾਂ ਹੀ ਬਹੁਤ ਜ਼ਿਆਦਾ ਟ੍ਰੈਫਿਕ ਭੀੜ-ਭੜੱਕਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਤਿਹਾਸਕ ਰਿਗੋ ਬ੍ਰਿਜ ਦੇ ਬੰਦ ਹੋਣ ਕਾਰਨ ਸ਼ਹਿਰ ਦੇ ਇਸ ਹਿੱਸੇ ’ਚ ਪਹਿਲਾਂ ਹੀ ਟ੍ਰੈਫਿਕ ਵਿਵਸਥਾ ਪੂਰੀ ਤਰ੍ਹਾਂ ਚਰਮਰਾਈ ਹੋਈ ਹੈ ਅਤੇ ਵਾਹਨਾਂ ਦਾ ਸਾਰਾ ਦਬਾਅ ਕੋਰਟ ਰੋਡ ਤੇ ਆਸ-ਪਾਸ ਦੀਆਂ ਸੜਕਾਂ ’ਤੇ ਆ ਗਿਆ ਹੈ। ਅਜਿਹੇ ਨਾਜ਼ੁਕ ਹਾਲਾਤਾਂ ’ਚ ਬਿਨਾਂ ਕਿਸੇ ਠੋਸ ਟ੍ਰੈਫਿਕ ਪਲਾਨਿੰਗ ਦੇ ਇਸ ਭੀੜੀ ਸੜਕ ਦੇ ਦੋਵੇਂ ਪਾਸੇ ਸੜਕ ਦੇ ਉੱਪਰ ਹੀ ਪੱਕੇ ਆਰਕੀਟੈਕਚਰਲ ਡਿਜ਼ਾਈਨ ਬਣਾਉਣਾ ਅਤੇ ਦੂਜੇ ਪਾਸੇ ਵੀ ਉਸਾਰੀ ਲਈ ਮਾਰਕਿੰਗ ਕਰਨਾ ਕਿਸੇ ਵੀ ਪੱਖੋਂ ਤਰਕਸੰਗਤ ਜਾਂ ਜਾਇਜ਼ ਨਹੀਂ ਹੈ। ਉਨ੍ਹਾਂ ਡੂੰਘਾ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਇਨ੍ਹਾਂ ਉਸਾਰੀਆਂ ਦੇ ਵਿਚਕਾਰ ਛੱਡੀ ਗਈ ਖਾਲੀ ਜਗ੍ਹਾ ’ਚ ਲੋਕ ਆਪਣੇ ਵਾਹਨ ਪਾਰਕ ਕਰਨਗੇ, ਜਿਸ ਨਾਲ ਸੜਕ ਦੀ ਚੌੜਾਈ ਹੋਰ ਘਟ ਜਾਵੇਗੀ ਅਤੇ ਆਉਣ ਵਾਲੇ ਦਿਨਾਂ ’ਚ ਇੱਥੇ ਭਿਆਨਕ ਟ੍ਰੈਫਿਕ ਜਾਮ ਲੱਗਣਗੇ। ਇਸ ਨਾਲ ਨਾ ਸਿਰਫ਼ ਆਮ ਲੋਕਾਂ ਦਾ ਸਮਾਂ ਅਤੇ ਤੇਲ ਬਰਬਾਦ ਹੋਵੇਗਾ, ਸਗੋਂ ਐਮਰਜੈਂਸੀ ਸੇਵਾਵਾਂ ਜਿਵੇਂ ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਲੰਘਣਾ ਵੀ ਮੁਸ਼ਕਿਲ ਹੋ ਜਾਵੇਗਾ। ਪ੍ਰਸ਼ਾਸਨ ਦੀਆਂ ਦੋਹਰੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕਰਦਿਆਂ ਇੰਜ. ਸ਼ਰਮਾ ਨੇ ਕਿਹਾ ਕਿ ਇਹ ਬੇਹੱਦ ਮੰਦਭਾਗੀ ਗੱਲ ਹੈ ਕਿ ‘ਸਮਾਰਟ ਸਿਟੀ’ ਅਤੇ ‘ਆਈਕੋਨਿਕ ਸਿਟੀ’ ਬਣਾਉਣ ਦੇ ਖੋਖਲੇ ਦਾਅਵਿਆਂ ਹੇਠ ਅਜਿਹੀਆਂ ਭੀੜੀਆਂ ਸੜਕਾਂ ਉੱਪਰ ਪਲਾਂਟੇਸ਼ਨ ਦੇ ਬਹਾਨੇ ਇੱਟਾਂ-ਸੀਮਿੰਟ ਦੇ ਗੈਰ-ਜ਼ਰੂਰੀ ਢਾਂਚੇ ਖੜ੍ਹੇ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਇਹ ਸਾਰਾ ਕੁਝ ਸਿਰਫ਼ ਸਰਕਾਰੀ ਫੰਡਾਂ ਨੂੰ ਖਪਾਉਣ ਅਤੇ ਕਾਗਜ਼ੀ ਵਿਕਾਸ ਵਿਖਾਉਣ ਖਾਤਰ ਕੀਤਾ ਜਾ ਰਿਹਾ ਹੈ, ਜਿਸ ਦਾ ਸਿੱਧਾ ਖਮਿਆਜ਼ਾ ਅੰਮ੍ਰਿਤਸਰ ਦੀ ਆਮ ਜਨਤਾ ਨੂੰ ਭੁਗਤਣਾ ਪਵੇਗਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗੈਰ-ਯੋਜਨਾਬੱਧ ਉਸਾਰੀ ਨੂੰ ਤੁਰੰਤ ਰੋਕਿਆ ਜਾਵੇ ਅਤੇ ਟ੍ਰੈਫਿਕ ਮਾਹਿਰਾਂ ਦੀ ਸਲਾਹ ਨਾਲ ਹੀ ਕੋਈ ਕਦਮ ਚੁੱਕਿਆ ਜਾਵੇ।
ਪਿਛਲੀ ਖ਼ਬਰ ਲੰਬੇ ਸਮੇਂ ਤੋਂ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਸੁੱਖ ਔਜਲਾ ਨੂੰ ਮਿਲਿਆ ਮਸੀਹੀ ਭਾਈਚਾਰਾ ਅਗਲੀ ਖ਼ਬਰ ਪੱਤਰਕਾਰ ਸੁਖਜਿੰਦਰ ਸਿੰਘ ਢੱਡੇ ਦਾ ਇੰਗਲੈਂਡ ’ ਚ ‘ ਲੈਸਟਰ ਕਮਿਊਨਿਟੀ ਆਨਰਜ਼ ਐਵਾਰਡ ’ ਨਾਲ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।