28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਤੋਂ ਸੀ.ਆਈ.ਐਸ. ਐਫ. ਦਾ ਸਰਕਾਰੀ ਪਿਸਤੌਲ ਹੋਇਆ ਚੋਰੀ

ਅੰਮ੍ਰਿਤਸਰ, 28 ਨਵੰਬਰ (ਰੇਸ਼ਮ ਸਿੰਘ)-ਸੀ. ਆਈ.

ਅਜੀਤ ਡੈਸਕ 29-11-2026
ਅੰਮ੍ਰਿਤਸਰ, 28 ਨਵੰਬਰ (ਰੇਸ਼ਮ ਸਿੰਘ)-ਸੀ.ਆਈ.ਐਸ.ਐਫ. ਦੇ ਏ.ਐਸ.ਆਈ. ਦਾ ਗਲਤੀ ਨਾਲ ਬਾਥਰੂਮ ’ਚ ਰਹਿ ਗਿਆ ਸਰਕਾਰੀ ਪਿਸਤੌਲ ਚੋਰੀ ਹੋਣ ਦੀ ਖ਼ਬਰ ਮਿਲੀ ਹੈ। ਪੁਲਿਸ ਵਲੋਂ ਇਸ ਮਾਮਲੇ ’ਚ ਤੁਰੰਤ ਕਾਰਵਾਈ ਕਰਦਿਆਂ ਪਿਸਤੌਲ ਚੋਰੀ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਕਿ ਹਵਾਈ ਅੱਡੇ ਦਾ ਹੀ ਸਫ਼ਾਈ ਸੇਵਕ ਨਿਕਲਿਆ ਹੈ। ਪੁਲਿਸ ਵਲੋਂ ਉਸ ਪਾਸੋਂ ਚੋਰੀ ਸ਼ੁਦਾ ਸਰਕਾਰੀ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਸ਼ਨਾਖ਼ਤ ਸੁਖਬੀਰ ਸਿੰਘ ਵਾਸੀ ਏਅਰਪੋਰਟ ਕਲੌਨੀ ਰਾਜਾਸਾਂਸੀ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਅਨੁਸਾਰ ਇਹ ਘਟਨਾਂ ਬੀਤੇ ਦਿਨ ਦੀ ਹੈ ਜਦੋਂ ਕਿ 27 ਨਵੰਬਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਵਿਖੇ ਡਿਊਟੀ ਦੌਰਾਨ ਸੀ. ਆਈ. ਐਸ. ਐਫ. ਦੇ ਇਕ ਮੁਲਾਜ਼ਮ ਦਾ ਸਰਕਾਰੀ ਪਿਸਤੌਲ ਹਵਾਈ ਅੱਡੇ ਦੇ ਬਾਥਰੂਮ ਵਿਚ ਗ਼ਲਤੀ ਨਾਲ ਰਹਿ ਗਿਆ ਜਿਸਨੂੰ ਕਿਸੇ ਵਿਅਕਤੀ ਵਲੋਂ ਚੋਰੀ ਕਰ ਲਿਆ ਗਿਆ। ਇੰਸ: ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਏਅਰਪੋਰਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਸੀ ਤੇ ਪੁਲਿਸ ਟੀਮ ਵਲੋਂ ਤੇਜ਼ੀ ਨਾਲ ਕਾਰਵਾਈ ਕਰਦਿਆਂ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਲਭ ਕੇ ਉਸ ਪਾਸੋਂ ਚੋਰੀ ਕੀਤਾ ਸਰਕਾਰੀ ਪਿਸਤੌਲ ਬਰਾਮਦ ਕਰ ਲਿਆ ਗਿਆ। ਇਹ ਏਅਰਪੋਰਟ ਤੇ ਸਾਫ ਸਫਾਈ ਦਾ ਕੰਮ ਕਰਦਾ ਹੈ।
ਪਿਛਲੀ ਖ਼ਬਰ ਮੁਲਾਜ਼ਮ ਅਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਵਲੋਂ ਦਿੱਤੇ ਪ੍ਰੋਗਰਾਮ ਨੂੰ ਸਫਲ ਬਣਾਉਣ- ਗਰਚਾ ਅਗਲੀ ਖ਼ਬਰ ਲੇਖਕ ਅਦਾਕਾਰ ਕਲਾ ਮੰਚ ਅਤੇ ਪੰਜਾਬੀ ਸਾਹਿਤ ਸਭਾ ਵਲੋਂ ਸਨਮਾਨ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।