ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਦੇ ਵਿਹੜੇ ’ਤੇ ਸੁਤੰਤਰ ਰਾਸ਼ਟਰੀ ਦ੍ਰਿਸ਼ਟੀਕੱਣ ਵਿਸ਼ੇ ’ਤੇ ਦੋ ਦਿਨਾਂ ਰਾਸ਼ਟਰੀ ਵਰਕਸ਼ਾਪ
ਮਾਨਾਂਵਾਲਾ, 29 ਨਵੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ (ਏਜੀਸੀ), ਅੰਮ੍ਰਿਤਸਰ ਨੇ ਵਿਸ਼ਵ ਵਿਵਸਥਾ ਵਿਚ ਭਾਰਤ, ਸਵਦੇਸ਼ੀ ਮੁੱਲ, ਗਿਆਨ ਪ੍ਰਣਾਲੀਆਂ ਅਤੇ ਇਕ ਸੁਤੰਤਰ ਰਾਸ਼ਟਰੀ ਦ੍ਰਿਸ਼ਟੀਕੱਣ ਵਿਸ਼ੇ ’ਤੇ ਦੋ ਦਿਨਾਂ ਰਾਸ਼ਟਰੀ ਵਰਕਸ਼ਾਪ ਕਰਵਾਈ, ਜਿਸ ਵਿਚ ਉੱਭਰ ਰਹੇ ਵਿਸ਼ਵ ਵਿਵਸਥਾ ’ਚ ਭਾਰਤ ਦੇ ਸਥਾਨ ਅਤੇ ਸਮਕਾਲੀ ਚਣੌਤੀਆਂ ਦਾ ਸਾਹਮਣਾ ਕਰਨ ਵਿਚ ਸਵਦੇਸ਼ੀ ਗਿਆਨ, ਕਦਰਾਂ-ਕੀਮਤਾਂ ਅਤੇ ਵਿਚਾਰਾਂ ਦੀ ਸਾਰਥਕਤਾ ’ਤੇ ਵਿਚਾਰ-ਵਟਾਂਦਰਾ ਕਰਨ ਲਈ ਵਿਦਵਾਨ, ਸਿੱਖਿਆ ਸ਼ਾਸਤਰੀ ਅਤੇ ਵਿਸ਼ਾ ਮਾਹਿਰ ਉਚੇਚੇ ਤੌਰ ’ਤੇ ਪਹੁੰਚੇ। ਇਸ ਵਰਕਸ਼ਾਪ ਦੇ ਉਦਘਾਟਨੀ ਸ਼ੈਸ਼ਨ ‘ਗਲੋਬਲ ਆਉਟਲੁੱਕ ਅਤੇ ਭਾਰਤ’ ਦੀ ਸ਼ੁਰੂਆਤ ਪ੍ਰਿੰਸੀਪਲ, ਡਾ.
ਅ
ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਵਿਖੇ ਕਰਵਾਈ ਗਈ ਵਰਕਸ਼ਾਪ ਦੇ ਉਦਘਾਟਨ ਮੌਕੇ ਸ਼ਮਾਂ ਰੋਸ਼ਨ ਕਰਦੇ ਹੋਏ ਪ੍ਰਿੰਸੀਪਲ ਡਾ. ਗੌਰਵ ਤੇਜਪਾਲ। ਤਸਵੀਰ : ਗੁਰਦੀਪ ਸਿੰਘ ਨਾਗੀ
30-11-2026
ਮਾਨਾਂਵਾਲਾ, 29 ਨਵੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ (ਏਜੀਸੀ), ਅੰਮ੍ਰਿਤਸਰ ਨੇ ਵਿਸ਼ਵ ਵਿਵਸਥਾ ਵਿਚ ਭਾਰਤ, ਸਵਦੇਸ਼ੀ ਮੁੱਲ, ਗਿਆਨ ਪ੍ਰਣਾਲੀਆਂ ਅਤੇ ਇਕ ਸੁਤੰਤਰ ਰਾਸ਼ਟਰੀ ਦ੍ਰਿਸ਼ਟੀਕੱਣ ਵਿਸ਼ੇ ’ਤੇ ਦੋ ਦਿਨਾਂ ਰਾਸ਼ਟਰੀ ਵਰਕਸ਼ਾਪ ਕਰਵਾਈ, ਜਿਸ ਵਿਚ ਉੱਭਰ ਰਹੇ ਵਿਸ਼ਵ ਵਿਵਸਥਾ ’ਚ ਭਾਰਤ ਦੇ ਸਥਾਨ ਅਤੇ ਸਮਕਾਲੀ ਚਣੌਤੀਆਂ ਦਾ ਸਾਹਮਣਾ ਕਰਨ ਵਿਚ ਸਵਦੇਸ਼ੀ ਗਿਆਨ, ਕਦਰਾਂ-ਕੀਮਤਾਂ ਅਤੇ ਵਿਚਾਰਾਂ ਦੀ ਸਾਰਥਕਤਾ ’ਤੇ ਵਿਚਾਰ-ਵਟਾਂਦਰਾ ਕਰਨ ਲਈ ਵਿਦਵਾਨ, ਸਿੱਖਿਆ ਸ਼ਾਸਤਰੀ ਅਤੇ ਵਿਸ਼ਾ ਮਾਹਿਰ ਉਚੇਚੇ ਤੌਰ ’ਤੇ ਪਹੁੰਚੇ। ਇਸ ਵਰਕਸ਼ਾਪ ਦੇ ਉਦਘਾਟਨੀ ਸ਼ੈਸ਼ਨ ‘ਗਲੋਬਲ ਆਉਟਲੁੱਕ ਅਤੇ ਭਾਰਤ’ ਦੀ ਸ਼ੁਰੂਆਤ ਪ੍ਰਿੰਸੀਪਲ, ਡਾ. ਗੌਰਵ ਤੇਜਪਾਲ ਵਲੋਂ ਸ਼ਮਾ ਰੋਸ਼ਨ ਕਰਨ ਦੀ ਰਸਮ ਨਾਲ ਹੋਈ ਅਤੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ‘ਭਾਰਤ ਅਤੇ ਉੱਭਰਦੀ ਵਿਸ਼ਵ ਵਿਵਸਥਾ’ ਇਕ ਸੁਤੰਤਰ ਦ੍ਰਿਸ਼ਟੀਕੋਣ ਵਿਸ਼ੇ ’ਤੇ ਸ਼੍ਰੀ ਜਿਤੇਂਦਰ ਨਰੂਲਾ, ਸਹਾਇਕ ਰਜਿਸਟਰਾਰ, ਪੰਜਾਬ ਟੈਕਨੀਕਲ ਯੂਨੀਵਰਸਿਟੀ, ‘ਟਿਕਾਊ ਵਿਕਾਸ ਵਿਚ ਭਾਰਤੀ ਗਿਆਨ ਪ੍ਰਣਾਲੀ ਦੀ ਸਾਰਥਕਤਾ’ ਵਿਸ਼ੇ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਆਰਕੀਟੈਕਚਰ ਵਿਭਾਗ ਦੇ ਪ੍ਰੋਫੈਸਰ (ਡਾ.) ਪੰਕਜ ਛਾਬੜਾ ਨੇ ਵਿਚਾਰਾਂ ਦੀ ਸਾਂਝ ਪਾਈ। ਡਾ. ਆਦਰਸ਼ਪਾਲ ਵਿਜ਼, ਸਾਬਕਾ ਚੇਅਰਮੈਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਅਤੇ ਸਾਬਕਾ ਪ੍ਰੋਫੈਸਰ, ਬਨਸਪਤੀ ਅਤੇ ਵਾਤਾਵਰਣ ਵਿਗਿਆਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ‘ਸਿੱਖਿਆ ਅਤੇ ਵਿਗਿਆਨ ਵਿਚ ਭਾਰਤੀ ਗਿਆਨ ਪਰੰਪਰਾ’ ਵਿਸ਼ੇ ’ਤੇ ਸੰਬੋਧਨ ਕੀਤਾ। ਇਸੇ ਤਰਾਂ ਅਮੀਰ ਭਾਰਤੀ ਜੀਵਨ ਮੁੱਲ ਪ੍ਰਣਾਲੀ, ਸਮਕਾਲੀ ਸਮਾਜ ਲਈ ਭਾਰਤੀ ਜੀਵਨ ਮੁੱਲ ਅਤੇ ਸਵਦੇਸ਼ੀ ਗਿਆਨ ਪ੍ਰਣਾਲੀ’, ‘ਭਾਰਤੀ ਗਿਆਨ ਪ੍ਰਣਾਲੀ ਵਿਚ ਆਰਥਿਕ ਵਿਚਾਰ ਅਤੇ ਸਮਕਾਲੀ ਹੱਲ, ਆਜ਼ਾਦੀ ਤੋਂ ਪਹਿਲਾਂ ਦੇ ਯੁੱਗ (1901-1947) ਦੇ ਭਾਰਤੀ ਵਿਗਿਆਨੀਆਂ ਨੇ ਭਾਰਤੀ ਗਿਆਨ ਪ੍ਰਣਾਲੀ ਨੂੰ ਕਿਵੇਂ ਦੇਖਿਆ’, ਅਧਿਆਤਮਿਕਤਾ, ਨੈਤਿਕਤਾ ਅਤੇ ਤੰਦਰੁਸਤੀ ਆਦਿ ਵਿਸ਼ਿਆਂ ’ਤੇ ਡਾ. ਮਧੁਰ ਮਹਾਜਨ ਐਸੋਸੀਏਟ ਪ੍ਰੋਫੈਸਰ ਗੋਸਵਾਮੀ ਗਣੇਸ਼ ਦੱਤਾ ਐਸ.ਡੀ. ਕਾਲਜ, ਚੰਡੀਗੜ੍ਹ, ਪ੍ਰੋ. (ਡਾ.) ਜਯੰਤੀ ਦੱਤਾ, ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਡਿਪਟੀ ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ ਡਾ. ਨਿਤਿਆ ਸ਼ਰਮਾ, ਜੀ.ਐਨ.ਡੀ.ਯੂ. ਕਾਲਜ, ਜਲੰਧਰ ਦੇ ਮੈਨੇਜਮੈਂਟ ਵਿਭਾਗ ਦੇ ਮੁਖੀ ਡਾ. ਅਸ਼ੀਸ਼ ਅਰੋੜਾ ਨੇ ਵਿਚਾਰ ਪੇਸ਼ ਕੀਤੇ। ਇਸ ਕਾਨਫਰੰਸ ਦੌਰਾਨ ਸਵਦੇਸ਼ੀ ਸ਼ੋਧ ਸੰਸਥਾਨ (ਐਸ . ਐਸ.ਐਸ.), ਨਵੀਂ ਦਿੱਲੀ ਦੇ ਪਤਵੰਤੇ ਸੱਜਣ ਵੀ ਮੌਜੂਦ ਸ਼ਾਮਲ ਸਨ। ਇਸ ਮੌਕੇ ਡਾ. ਰਾਕੇਸ਼ ਆਰੀਆ, ਰਿਸਰਚ ਐਸੋਸੀਏਟ (ਗਲੋਬਲ ਆਉਟਲੁੱਕ ਅਤੇ ਭਾਰਤ), ਸ਼੍ਰੀ ਕਾਰਤਿਕ ਸ਼ਿਆਮ ਮੋਘਾ ਰਾਜਨੀਤੀ ਸ਼ਾਸਤਰ ਦੇ ਪੋਸਟ ਗ੍ਰੈਜੂਏਟ ਅਤੇ ਸ਼੍ਰੀਮਤੀ ਅਨੁਸ਼ਕਾ ਵਰਮਾ ਐਸ.ਐਸ.ਐਸ. ਆਦਿ ਮਾਹਿਰ ਵੀ ਹਾਜਰ ਸਨ। ਅੰਮ੍ਰਿਤਸਰ ਗਰੁੱਪ ਆਫ ਕਾਲਜ਼ਿਜ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਨੇ ਇਸ ਵਰਕਸ਼ਾਪ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਡਾਇਰੈਕਟਰ ਵਿੱਤ ਮੈਡਮ ਰਾਗਿਨੀ ਸ਼ਰਮਾ ਨੇ ਵਰਕਸ਼ਾਪ ਲਈ ਖੋਜ ਅਤੇ ਵਿਕਾਸ ਵਿਭਾਗ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਜਿਹੀਆਂ ਪਹਿਲਕਦਮੀਆਂ ਵਿਚ ਸਰਗਰਮੀ ਨਾਲ ਹਿਸਾ ਲੈਣ ਲਈ ਉਤਸ਼ਾਹਿਤ ਕੀਤਾ। ਅੰਮ੍ਰਿਤਸਰ ਇੰਟਰਨੈਸ਼ਨਲ ਫਾਊਂਡੇਸ਼ਨ ਟਰੱਸਟ, ਏਜੀਸੀ ਦੇ ਜਨਰਲ ਸਕੱਤਰ ਸ਼੍ਰੀ ਰਾਘਵ ਵਸ਼ਿਸਟ ਨੇ ਵਰਕਸ਼ਾਪ ਦੀ ਮੇਜ਼ਬਾਨੀ ਕਰਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਮੈਨੇਜਿੰਗ ਡਾਇਰੈਕਟਰ ਡਾ. ਰਜਨੀਸ਼ ਅਰੋੜਾ ਗਲੋਬਲ ਵਿਵਸਥਾ ਵਿਚ ਭਾਰਤ ਦੀ ਭੂਮਿਕਾ ਨੂੰ ਆਕਾਰ ਦੇਣ ਵਿਚ ਸਵਦੇਸ਼ੀ ਗਿਆਨ ਅਤੇ ਮਹੱਤਤਾ ’ਤੇ ਚਾਨਣਾ ਪਾਇਆ। ਪ੍ਰਿੰਸੀਪਲ ਡਾ. ਗੌਰਵ ਤੇਜਪਾਲ ਨੇ ਪ੍ਰਬੰਧਕਾਂ, ਸਰੋਤ ਵਿਅਕਤੀਆਂ ਦੇ ਯਤਨਾਂ ਅਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ।