24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬਿਨ੍ਹਾਂ ਅਖ਼ਤਿਆਰ ਬਿਲਟੀਆਂ ਚੈੱਕ ਕਰ ਕੇ ਕਥਿਤ ਨਾਜਾਇਜ਼ ਵਸੂਲੀ ਦੇ ਦੋਸ਼, ਪੁਲਿਸ ਨੂੰ ਸ਼ਿਕਾਇਤ

ਮੰਡੀ ਕਿੱਲਿਆਂਵਾਲੀ, 23 ਅਗਸਤ (ਇਕਬਾਲ ਸਿੰਘ ਸ਼ਾਂਤ)-ਇਸ ਸਰਹੱਦੀ ਕਸਬੇ ਵਿਚ ਪਿਆਜ਼ ਅਤੇ ਪਸ਼ੂਆਂ ਦੀ ਲੋਡਿੰਗ ਸਮੇਂ ਬਿਨਾਂ ਕਿਸੇ ਕਾਨੂੰਨੀ ਅਖਤਿਆਰ ਦੇ ਬਿਲਟੀਆਂ ਚੈੱਕ ਕਰਕੇ ਕਥਿਤ ਨਾਜਾਇਜ਼ ਵਸੂਲੀ ਦੇ ਦੋਸ਼ਾਂ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਟਰਾਂਸਪੋਰਟਰ ਅਨਿਲ ਕੁਰੈਸ਼ੀ ਨੇ ਥਾਣਾ ਕਿੱਲਿਆਂਵਾਲੀ ਵਿਖੇ ਸ਼ਿਕਾਇਤ ਦਿੱਤੀ ਹੈ ਜਿਸ ’ਤੇ ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਅਜੀਤ ਡੈਸਕ 24-08-2026
ਮੰਡੀ ਕਿੱਲਿਆਂਵਾਲੀ, 23 ਅਗਸਤ (ਇਕਬਾਲ ਸਿੰਘ ਸ਼ਾਂਤ)-ਇਸ ਸਰਹੱਦੀ ਕਸਬੇ ਵਿਚ ਪਿਆਜ਼ ਅਤੇ ਪਸ਼ੂਆਂ ਦੀ ਲੋਡਿੰਗ ਸਮੇਂ ਬਿਨਾਂ ਕਿਸੇ ਕਾਨੂੰਨੀ ਅਖਤਿਆਰ ਦੇ ਬਿਲਟੀਆਂ ਚੈੱਕ ਕਰਕੇ ਕਥਿਤ ਨਾਜਾਇਜ਼ ਵਸੂਲੀ ਦੇ ਦੋਸ਼ਾਂ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਟਰਾਂਸਪੋਰਟਰ ਅਨਿਲ ਕੁਰੈਸ਼ੀ ਨੇ ਥਾਣਾ ਕਿੱਲਿਆਂਵਾਲੀ ਵਿਖੇ ਸ਼ਿਕਾਇਤ ਦਿੱਤੀ ਹੈ ਜਿਸ ’ਤੇ ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਅਨਿਲ ਕੁਰੈਸ਼ੀ ਨੇ ਦੋਸ਼ ਲਗਾਇਆ ਕਿ ਹਰ ਐਤਵਾਰ ਨੂੰ ਪਸ਼ੂ ਲੋਡਿੰਗ ਮੌਕੇ ਪਸ਼ੂ ਮੰਡੀ ਦੇ ਬਾਹਰਲੇ ਪਾਸੇ ਸੜਕ ’ਤੇ ਉਸਦੀ ਟਰਾਂਸਪੋਰਟ ਰਾਹੀਂ ਵਪਾਰ ਕਰਨ ਵਾਲੇ ਮੁਨਸ਼ੀਆਂ ਤੇ ਡਰਾਈਵਰਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਾਜਬ ਬਿਲਟੀ ਕੱਟੀ ਹੋਣ ਦੇ ਬਾਵਜੂਦ ਕੁਝ ਵਿਅਕਤੀ ਬਿਨਾਂ ਕਿਸੇ ਸਰਕਾਰੀ ਅਖਤਿਆਰ ਤੋਂ ਬਿਲਟੀਆਂ ਚੈੱਕ ਕਰਦੇ ਹਨ, ਜਿਨ੍ਹਾਂ ਵਲੋਂ ਮਾਲ ਲਿਜਾਣ ਬਦਲੇ ਕਥਿਤ ਨਾਜਾਇਜ਼ ਰੁਪਿਆਂ ਦੀ ਮੰਗ ਕੀਤੀ ਜਾਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਿਆਜ਼ ਜਾਂ ਪਸ਼ੂਆਂ ਦੀਆਂ ਲੋਡਿੰਗ ਲਈ ਟਰਾਂਸਪੋਰਟ ਦੀਆਂ ਗੱਡੀਆਂ ਲੋਡ ਕਰਨ ਸਮੇਂ ਕੁਝ ਵਿਅਕਤੀ ਪੰਜਾਬ ਤੇ ਹਰਿਆਣਾ ਦੇ ਹੋਰ ਮਾੜੇ ਅਨਸਰਾਂ ਨਾਲ ਮਿਲੀਭੁਗਤ ਤਹਿਤ ਲੋਡਿਡ ਗੱਡੀਆਂ ਨੂੰ ਜ਼ਬਰੀ ਰੋਕ ਲੈਂਦੇ ਹਨ। ਕੁਰੈਸ਼ੀ ਮੁਤਾਬਕ ਟਰਾਂਸਪੋਰਟਰਾਂ ਤੇ ਵਪਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਿਕਾਇਤਕਰਤਾ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਐਤਵਾਰ ਨੂੰ ਮੌਕੇ ਦਾ ਜਾਇਜ਼ਾ ਲੈ ਕੇ ਕਥਿਤ ਜਬਰੀ ਵਸੂਲੀ ਵਾਲੇ ਅਨਸਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਮੰਗੀ ਹੈ, ਤਾਂ ਜੋ ਟਰਾਂਸਪੋਰਟਰ ਨੂੰ ਸੁਰੱਖਿਅਤ ਮਾਹੌਲ ’ਚ ਆਪਣਾ ਰੁਜ਼ਗਾਰ ਕਰ ਸਕਣ। ਦੂਜੇ ਪਾਸੇ ਥਾਣਾ ਕਿੱਲਿਆਂਵਾਲੀ ਦੇ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਕਿਹਾ ਕਿ ਸ਼ਿਕਾਇਤ ਦੀ ਪੜਤਾਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਰੋਸ ਰੈਲੀ ’ਚ ਲੰਬੀ ਅਤੇ ਮਲੋਟ ਤੋਂ ਅਧਿਆਪਕ ਅਤੇ ਹੋਰ ਵਿਭਾਗਾਂ ਦੇ ਮੁਲਾਜ਼ਮ ਰਵਾਨਾ ਅਗਲੀ ਖ਼ਬਰ ਪੀ.ਏ.ਸੀ. ਮੈਂਬਰ ਜਥੇਦਾਰ ਹੀਰਾ ਸਿੰਘ ਚੜੇਵਾਨ ਤੇ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।